ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਸੇਵਾਪੰਥੀ ਗੁਰਦੁਆਰਾ ਭਾਈ ਕਨੱਈਆ ਧਾਮ, ਸੈਕਟਰ-20, ਹੁੱਡਾ, ਕੈਥਲ (ਹਰਿਆਣਾ) ਵਿਖੇ ਤੀਜੇ ਪਾਤਸ਼ਾਹ ਸ਼੍ਰੀ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਚੁਪਹਿਰਾ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਗੁਰਬਾਣੀ ਦਾ ਪਾਠ ਅਤੇ ਰਸ-ਭਿੰਨਾ ਕੀਰਤਨ ਕੀਤਾ ਗਿਆ । ਸੰਤ ਆਸ਼ੀਸ਼ ਸ਼ਾਸਤਰੀ ਜੀ ਨੇ ਸੇਵਾ ਦੀ ਮਹਾਨਤਾ ਬਾਰੇ ਚਾਨਣਾ ਪਾਇਆ । ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਸੇਵਾਪੰਥੀ ਗੁਰਦੁਆਰਾ ਦੇ ਮੁੱਖ ਸੇਵਾਦਾਰ ਸੰਤ (ਡਾ:) ਆਸ਼ੀਸ਼ ਸ਼ਾਸਤਰੀ ਜੀ ਨੇ ਧਾਮ ਦੇ ਸੇਵਾਦਾਰਾਂ ਬੀਬੀ ਰਾਜਿੰਦਰ ਕੋਹਲੀ, ਮਾਨਸੀ ਨਾਗਪਾਲ, ਸ਼ਸ਼ੀ ਭਗਤ, ਰਮੇਸ਼ ਮਦਾਨ, ਕਮਲੇਸ਼ ਸੇਤੀਆ, ਪੁਸ਼ਪਾ ਗਾਂਧੀ, ਕਾਂਤਾ ਗਿਰਧਰ, ਕ੍ਰਿਸ਼ਨਾਵੰਤੀ ਗਾਂਧੀ ਜੀ ਨੂੰ ਸਨਮਾਨਿਤ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



