(ਸਮਾਜ ਵੀਕਲੀ)
ਮੌਸਮ ਬਦਲਿਆ , ਹੈ ਆਈ ਸਰਦੀ
ਆਪਣੇ ਨਾਲ ਠੰਢ ਵੀ ਲਿਆਈ ਸਰਦੀ ,
ਧੁੰਦ ਨੇ ਚਾਰੇ ਪਾਸੇ ਘੇਰਾ ਹੈ ਪਾਇਆ ,
ਹਰ ਕੋਈ ਕਹੇ ਪਾਲਾ ਹੈ ਆਇਆ।
ਕੋਈ ਅੱਗ ਪਿਆ ਸੇਕੀ ਜਾਵੇ
ਕੋਈ ਹੀਟਰ ਲਾ ਕਮਰੇ ‘ਚ ਨਿੱਘ ਪਾਵੇ ,
ਮੂੰਗਫਲੀ – ਗੱਚਕ ਦੇਖ ਮਨ ਲਲਚਾਵੇ ,
ਹਰ ਕੋਈ ਕਹੇ ਛੇਤੀ ਸੂਰਜ ਚੜ੍ਹ ਜਾਵੇ।
ਕੋਈ ਕ੍ਰਿਸਮਸ ਦਾ ਤਿਉਹਾਰ ਮਨਾਵੇ
ਕੋਈ ਸ਼ਹੀਦਾਂ ਨੂੰ ਸੀਸ ਝੁਕਾਵੇ।
ਬੱਚਿਆਂ ਨੂੰ ਛੁੱਟੀਆਂ ਦਾ ਹੈ ਚਾਅ ਚੜ੍ਹਿਆ
ਨਵਾਂ ਸਾਲ 2024 ਬੂਹੇ ਅੱਗੇ ਆਣ ਖੜ੍ਹਿਆ ,
ਵਾਹਨਾਂ ਦੀ ਰਫਤਾਰ ਦੇਖੋ ਧੀਮੀ ਹੋ ਗਈ
ਸਾਰੇ ਪਾਸੇ ਧੁੰਦ ਹੀ ਧੁੰਦ ਹੋਈ ਪਈ ,
ਲੋਹੜੀ ਦਾ ਸਭ ਨੂੰ ਹੈ ਬਹੁਤ ਇੰਤਜ਼ਾਰ
ਗਰਮ ਕੱਪੜੇ ਪਾਓ , ਹੋਵੋ ਨਾ ਬੀਮਾਰ ,
ਬਦਲਦੀਆਂ ਰੁੱਤਾਂ ਦਿੰਦੀਆਂ ਸਭ ਨੂੰ ਸੰਦੇਸ਼
ਰਲ਼ – ਮਿਲ਼ ਰਹੋ , ਕਦੇ ਕਰੋ ਨਾ ਕਲੇਸ਼ ,
‘ ਧਰਮਾਣੀ ‘ ਕੁਦਰਤ ਦੇ ਇਹ ਰੰਗ ਨੇ ਨਿਆਰੇ
ਹਰ ਰੁੱਤ ਦੇ ਨੇ ਆਪਣੇ ਨਜ਼ਾਰੇ ,
ਹਰ ਮੌਸਮ ਦੇ ਨੇ ਆਪਣੇ ਨਜ਼ਾਰੇ।
ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ
( ਪ੍ਰਸਿੱਧ ਲੇਖਕ – ਸ਼੍ਰੀ ਅਨੰਦਪੁਰ ਸਾਹਿਬ )
ਲੇਖਕ ਦਾ ਨਾਂ ਸਾਹਿਤ ਵਿੱਚ ਕੀਤੇ ਗਏ ਵਿਸ਼ੇਸ਼ ਕਾਰਜਾਂ ਲਈ ‘ ਇੰਡੀਆ ਬੁੱਕ ਆੱਫ਼ ਰਿਕਾਰਡਜ਼ ‘ ਵਿੱਚ ਦਰਜ ਹੈ। 9478561356
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly