(ਸਮਾਜ ਵੀਕਲੀ)
ਕਿਸੇ ਥਾਂ, ਜੋਗਾ ਨਾ ਛੱਡਿਆ,
ਛੱਡਿਆ ਨਸ਼ਿਆਂ ਨੇ।
ਕਰਿਆ ਤਬਾਹ ਬੜਾ,
ਨਸ਼ਿਆਂ ਦਿਆਂ ਅੱਡਿਆਂ ਨੇ।
ਪੱਤ ਆਪਣੇ ਮਾਪਿਆਂ ਦੀ,
ਕਈ ਰੋਲੀ ਜਾਂਦੇ ਨੇ।
ਨਸ਼ੇ ਕਰਨ ਖ਼ਾਤਰ ਕਈ,
ਕਈ ਬਣਾ ਟੋਲੀ ਜਾਂਦੇ ਨੇ।
ਖਾਧੇ ਪੀਤੇ ਵਿਚ ਹੋਸ਼ ਨਹੀਂ ਰਹਿੰਦਾ,
ਕੀ ਕੁੱਝ ਬੋਲੀ ਜਾਂਦੇ ਨੇ।
ਕਰ ਨਸ਼ੇ ਕਈ,ਕਈ ਕਿਸਮਾਂ ਦੇ,
ਜ਼ਹਿਰ ਜ਼ਿੰਦਗੀ ਵਿਚ ਆਪਣੀ,
ਨਿੱਤ ਘੋਲੀ ਜਾਂਦੇ ਨੇ।
ਆਸਾਂ, ਉਮੀਦਾਂ ਉੱਤੇ,
ਕਈ ਪਾਣੀ ਫੇਰ ਦਿੰਦੇ।
ਘਰੋਂ ਚੁਰਾ ਕੇ ਕਈ ਕੁਝ,
ਲੱਗਾ ਕਰਿੰਦਿਆਂ ਕੋਲ ਢੇਰ ਦਿੰਦੇ।
ਨਸ਼ਿਆਂ ਖ਼ਾਤਰ ਕਈ,
ਨਿੱਤ ਹੀ ਲੁੱਟਾਂ ਖੋਹਾਂ ਕਰਦੇ ਨੇ।
ਲੁੱਟ ਖੋਹ ਕਰਕੇ ਇਹ,
ਮਾਰਨੋਂ ਵੀ ਨਾ ਡਰਦੇ ਨੇ।
ਹਰ ਵੇਲੇ ਕਿਸੇ ਨਾ ਕਿਸੇ ਦਾ,
ਕਰਦੇ ਨਿੱਤ ਨੁਕਸਾਨ ਰਹਿੰਦੇ।
ਇਨ੍ਹਾਂ ਦੇ ਕਾਰਿਆਂ ਤੋਂ,
ਕਈ ਹੈਰਾਨ, ਪ੍ਰੇਸ਼ਾਨ ਰਹਿੰਦੇ।
ਸਰਬਜੀਤ ਸੰਗਰੂਰਵੀ
ਪੁਰਾਣੀ ਅਨਾਜ ਮੰਡੀ ਸੰਗਰੂਰ।
9463162463
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly