ਡਾਕਟਰ ਭੀਮ ਰਾਓ ਅੰਬੇਡਕਰ- ਇੱਕ ਸਮਾਜ ਸੁਧਾਰਕ ਵਜੋਂ

ਹਰਭਿੰਦਰ “ਮੁੱਲਾਂਪੁਰ”

(ਸਮਾਜ ਵੀਕਲੀ)- ਡਾਕਟਰ ਭੀਮ ਰਾਓ ਅੰਭੇਡਕਰ ਨੂੰ ਦਲਿਤ ਲੋਕਾਂ ਦੇ ਮਸੀਹਾ ਵਜੋਂ ਜਾਣਿਆ ਜਾਂਦਾ ਹੈ।ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾਕਟਰ ਅੰਬੇਡਕਰ ਨੇ ਸਮਾਜਿਕ. ਆਰਥਿਕ, ਧਾਰਮਿਕ, ਰਾਜਨਿਤਕ ਪੱੱਧਰਾਂ ਤੇ ਸਦੀਆਂ ਤੋਂ ਹੰਢਾ ਰਹੇ ਅਣਮਨੁੱਖੀ ਭੇਦ ਭਾਵ ਦੇ ਵਿਰੋਧ ਵਿੱਚ ਦਲਿਤ ਪੱਖੀ ਅਵਾਜ ਉਠਾਈ। ਹਿੰਦੂ ਧਰਮ ਅਤੇ ਇਸਦੀਆਂ ਰਹੁ ਰੀਤਾਂ ਸਦਕਾ ਅਛੂਤਾਂ ਨਾਲ ਅਣਮਨੁੱਖੀ ਵਿਵਹਾਰ ਕੀਤਾ ਜਾਂਦਾ ਸੀ।ਡਾਕਟਰ ਅੰਬੇਡਕਰ ਅਨੁਸਾਰ ਭਾਰਤੀ ਸਮਾਜ ਪੂਰੀ ਤਰ੍ਹਾਂ ਗੈਰ-ਲੋਕਤੰਤਰੀ ਸੀ ਜਿਸ ਵਿੱਚ ਜਿੱਥੇ ਕਿ ਲੋਕਾਂ ਨੂੰ ਜਮਾਤਾਂ ਅਤੇ ਜਾਤਾਂ ਵਿੱਚ ੳਨ੍ਹਾਂ ਦੀਆਂ ਯੋਗਤਾਵਾਂ, ਬੁੱਧੀ ਜਾਂ ਕੰੰਮਾਂ ਦੇ ਅਧਾਂਰ ਤੇ ਨਹੀਂ ਵੰਡਿਆਂ ਗਿਆਂ ਬਲਕਿ ਜਨਮ ਦੇ ਅਧਾਰ ਤੇ ਵੰਡਿਆ ਗਿਆ ਹੈ। ਇਹ ਵਿਤਕਰਾ ਸਦੀਆਂ ਤੋਂ ਪੀੜ੍ਹੀ ਦਰ ਪੀੜ੍ਹੀ ਚੱਲਦਾ ਆ ਰਿਹਾ ਹੈ।

ਡਾਕਟਰ ਅੰਬੇਡਕਰ ਦਾ ਮੁਖ ਮਿਸ਼ਨ ਦੱਬੇ ਕੁਚਲੇ ਲੋਕਾਂ ਨੂੰ ਉੱਚ ਸਮਾਜਿਕ,ਰਾਜਿਨੀਤਕ ਪੱਧਰ ਤੇ ਲੈ ਕੇ ਆਉਣਾ ਸੀ ਤਾਂ ਜੋਕਿ ਉਨ੍ਹਾਂ ਦੇ ਮੱਥੇ ਤੇ ਲੱਗਿਆ ਅਛੂਤਾਂ ਵਾਲਾ ਕਲੰਕ ਧੋਇਆ ਜਾ ਸਕੇ। ਉਹ ਦਲਿਤਾਾਂ ਨੂੰ ਹਿੰਦੂਆਂ ਦੇ ਬਰਾਰਬਰ ਸਮਾਨਤਾ ਦਿਵਾਉਣ ਦਾ ਹਾਮੀ ਸੀ।ਭਾਵੇਂ ਕਿ ਅੰਬੇਡਕਰ ਨੁੰ ਇਹ ਅਹਿਸਾਸ ਸੀ ਕਿ ਅਜਿਹਾ ਮਿਸ਼ਨ ਪੂਰਾ ਕਰਨਾ ਅਤੀ ਕਠਿਨ ਕੰਮ ਸੀ। ਪਰ ਫਿਰ ਵੀ ਆਪ ਨੇ ਹਿੰਦੂ ਸਮਾਜ ਵਿੱਚ ਪ੍ਰਬਲ ਜਾਤੀਵਾਦ ਦੇ ਬੀਜ ਦਾ ਨਾਸ਼ ਕਰਨ ਦਾ ਤਹੱਈਆ ਕਰ ਲਿਆ ਸੀ। ਉਸਨੇ ਸਮਾਜ ਵਿੱਚ ਪ੍ਰਬਲ ਜਾਤੀਵਾਦ ਅਤੇ ਇਸਦੇ ਭਿਆਨਕ ਸਿੱਟਿਆ ਉੱਰ ਲਿਖਣਾ ਸ਼ੁਰੂ ਕੀਤਾ। ਆਪਣੀਆਂ ਕਿਤਾਬਾਂ ਦੀ ਰੌਸ਼ਨੀ ਨਾਲ ਉਸਨੇ ਦੱਬੇ ਕੁਚਲੇ ਅਛੂਤਾਂ ਵਿੱਚ ਨਵੀਂ ਰੂਹ ਭਰੀ ਅਤੇ ਉਨ੍ਹਾਂ ਨੁੰ ਗੁਲਾਮੀ ਦਾ ਅਹਿਸਾਸ ਕਰਵਾਇਆ।ਦਲਿਤਾਂ ਨੂੰ ਆਪਣੇ ਹੱਕਾਂ ਵਾਸਤੇ ਲਾਮਬੰਦ ਕਰਨਾ ਆਰੰਭਿਆ।

ਅਛੂਤਾਂ ਵਿੱਚ ਸਵੈਮਾਣ ਦੀ ਮੂਵਮੈਂਟ ਚਲਾਈ।ਦਲਿਤਾਂ ਵਿੱਚ ਏਕੇ ਦੀ ਭਾਵਨਾ ਅਤੇ ਵੋਟ ਦੀ ਸ਼ਕਤੀ ਦਾ ਅਹਿਸਾਸ ਭਰਿਆ।ਦਲਿਤਾਂ ਨੂੰ ਇਕੱਠੇ ਕਰਨ ਉਪਰੰਤ ਆਪਣੇ ਹੱਕਾਂ ਦ ਿ ਪ੍ਰਾਪਤੀ ਵਾਸਤੇ ਆਪ ਨੇ “ਪੜ੍ਹੌ, ਜੁੜੋ. ਸ਼ੰਘਰਸ਼ ਕਰੋ” ਦਾ ਨਾਹਰਾ ਦਿੱਤਾ। ਦਲਿਤਾਂ ਵਿੱਚ ਸਵੈ ਮਾਣ, ਸਵੈ ਨਿਰਭਰਤਾ, ਸਵੈ ਸੁਧਾਰ, ਆਤਮ ਵਿਸ਼ਵਾਸ ਪੈਦਾ ਕਰਨ ਤੇ ਜੋਰ ਦਿੱਤਾ। ਦਲਿਤਾਂ ਵਿੱਚੋਂ ਸਦੀਆਂਦੀ ਗੁਲਾਮੀ ਸਦਕਾ ਪੈਦਾ ਹੋਈ ਹੀਣ ਭਾਵਨਾ ਨੂੰ ਖਤਮ ਕਰਨ ਦੇ ਉਪਰਾਲੇ ਡਾਕਟਰ ਅੰਬੇਡਕਰ ਨੇ ਕੀਤੇ।

ਸ਼ਮਾਜ ਸੁਧਾਰ ਦੇ ਕੰਮਾਂ ਤਹਿਤ ਆਪਨੇ ਸ਼ੋਸਿਤ ਲੋਕਾਂ ਵਿੱਚ ਚੇਤਨਾ ਪੈਦਾ ਕਰਨ ਦੇ ਮਨੋਰਥ ਨਾਲ ਉਨ੍ਹਾਂ ਵਾਸਤੇ ਸਕੂਲ, ਹੋਸਟਲ, ਲਾਇਬਰ੍ਰੇਰੀਆਂ, ਸ਼ਟੇਸ਼ਨਰੀ ਦੀਆਂ ਸਹੂਲਤਾਂ ਪੈਦਾ ਕਰਨ ਤੇ ਜੋਰ ਦਿੱਤਾ।ਆਪਨੇ ਖੁਦ ਕਈ ਸਕੂਲ ਖੁਲਵਾਏ। ਇਸਤੋਂ ਇਲਾਵਾ ਡਾਕਟਰ ਅੰਬੇਢਕਰ ਨੇ ਦਲਿਤ ਲੋਕਾਂ ਨੂੰ ਸੁਨੇਹਾ ਦਿੱਤਾ ਕਿ ਉਹ ਆਪਣੇ ਮਨਾਂ ਵਿੱਚੋਂ ਅਛੂਤ ਹੋਣ ਦਾ ਡਰ ਖਤਮ ਕਰਕੇ ਅੰਤਰ ਜਾਤੀ ਸਮਾਰੋਹਾਂ ਵਿੱਚ ਸ਼ਾਮਿਲ ਹੋਣ, ਅੰਤਰ ਜਾਤੀ ਵਿਆਹਾ ਦਾ ਸਮਰਥਨ ਕਰਨ ਅਤੇ ਜੇਕਰ ਉਹ ਅਜਿਹਾ ਨਹੀਂ ਕਰ ਸਕਦੇ ਤਾਂ ਉਹ ਹਿੰਦੂ ਸਮਾਜ ਵਿੱਚ ਜਾਤੀਵਾਦ ਦਾ ਟਾਕਰਾ ਨਹੀਂ ਕਰ ਸਕਣਗੇ।

ਇਸਤੋਂ ਇਲਾਵਾ ਡਾਕਟਰ ਅੰਬਟਡਕਰ ਨੇ ਦਲਿਤ ਲੋਕਾਂ ਨੂੰ ਸੱਤਿਆਗ੍ਰਹਿ ਕਰਨ ਵਾਸਤੇ ਪ੍ਰੇਰਿਤ ਕੀਤਾ ਅਤੇ ਕਈ ਸਾਂਝੀਆਂ ਮਨਾਹੀ ਵਾਲੀਆਂ ਥਾਵਾਂ (ਜਿੱਥੇ ਕਿ ਅਛੂਤਾਂ ਨੂੰ ਜਾਣ ਦੀ ਮਨਾਹੀ ਹੁੰਦੀ ਸੀ) ਤੇ ਜਾ ਕੇ ਸੱਤਿਆਗ੍ਰਹਿ ਚਲਾਏ। ਸੱਤਾ ਪ੍ਰਾਪਤੀ ਰਾਹੀਂ ਦਲਿਤਾਂ ਨੈੰ ਰਾਜ ਭਾਗ ਤੇ ਕਾਬਿਜ ਹੋਣ ਦੀ ਪ੍ਰੇਰਣਾ ਵੀ ਡਾਕਟਰ ਅੰਬੇਡਕਰ ਨੇ ਦਿੱਤੀ। ਦੂਜੇ ਸ਼ਬਦਾਂ ਵਿੱਚ ਡਾਕਟਰ ਅੰਬੇਡਕਰ ਨੇ ਦਲਿਤ ਲੋਕਾਂ ਦੇ ਜੀਵਨ, ਸੋਝੀ ਅਤੇ ਵਿਵਹਾਰ ਵਿੱਚ ਕਾਫੀ ਤਬਦੀਲੀ ਲਿਆਂਦੀ, ਪਰੰਤੂ ਅਜੇ ਵੀ ਇੰਨ੍ਹਾਂ ਲੋਕਾਂ ਦੇ ਸੂਧਾਰ ਵਿੱਚ ਬਹੁਤ ਕੁਝ ਕਰਨਾ ਬਾਕੀ ਪਿਆ ਸੀ। ਜਦਕਿ ਡਾਕਟਰ ਅੰਬੇਡਕਰ ਨੇ ਆਪਣੇ ਸਮਾਜ ਸੁਧਾਰਕ ਯਤਨਾਂ ਰਾਹੀਂ ਹਿੰਦੂ ਸਮਾਜ ਦੀ ਅੰਤਰ ਆਤਮਾ ਨੂ ਝੰਜੋੜਨ ਦਾ ਕੰਮ ਕੀਤਾ ਕਿ ਕਿਸ ਪ੍ਰਕਾਰ ਦਲਿਤ ਵਿਰੋਧੀ ਅਣਮਨੁੱਖੀ ਭੇਦ ਭਾਵ ਇਸ ਸਮਾਜ ਦੇ ਮੱਥੇ ਤੇ ਕਲੰਕ ਹੈ। ਜਾਤਾੀਵਾਦੀ ਸਮਾਜਿਕ ਕੁਰੀਤੀਆਂ ਖਿਲਾਫ ਦਲਿਤ ਲੋਕਾਂ ਵਿੱਚ ਚੇਤਨਾ ਲਹਿਰ ਨੂੰ ਬਾਬਾ ਸਾਹਿਬ ਨੇ ਜਾਰੀ ਰੱਖਿਆ।

ਡਾਕਟਰ ਅੰਬੇਡਕਰ ਇਸ ਗੱਲ ਤੋਂ ਵਾਕਿਫ ਸਨ ਕਿ ਦਲਿਤ ਸਮਾਜ ਦੇ ਲੋਕਾਂ ਵਿੱਚ ਚੇਤਨਾ ਪੈਦਾ ਕਰਨਾ ਇੱਕ ਲੰਬੇ ਸਮੇਂ ਦਾ ਕਾਰਜ ਹੈ ਜਦੋਂ ਤੱਕ ਕਿ ਸਮਾਜਿਕ ਸਮਾਨਤਾ ਨਹੀਂ ਆ ਜਾਂਦੀ ਤਦ ਤੱਕ ਅਜਿਹੇ ਕੰਮਜੋਰ ਦਲਿਤ ਸਮਾਜ ਦੀ ਰੱਖਿਆ ਜਰੂਰੀ ਹੈ।

ਦਲਿਤ ਸਮਾਜ ਵਾਸਤੇ ਡਾਕਟਰ ਅੰਬੇਡਕਰ ਵਿੱਚ ਅਥਾਹ ਪਿਆਰ ਸੀ। ਉਹ ਆਪਣੇ ਜੀਵਨ ਦੇ ਅਖੀਰਲੇ ਸਾਲਾਂ ਵਿੱਚ ਕਾਫੀ ਨਿਰਾਸ਼ ਸਨ। ਕਿਓ ਕਿ ਦਲਿਤ ਸਮਾਜ ਦੇ ਸੁਧਾਰ ਵਾਸਤੇ ਕੋਈ ਯੋਗ ਲੀਡਰ ਦੀ ਅਣਹੋਂਦ ੳਨ੍ਹਾਂ ਨੂੰ ਰੜਕਦੀ ਸੀ। ਉਹ ਆਖਦੇ ਸਨ ਕਿ ਮੈਂ ਆਪਣੇ ਮਿਸ਼ਨ ਨੂ ਪੂਰੀ ਤ੍ਰ੍ਹਾਂ ਕਾਮਯਾਬ ਨਹੀਂ ਕਰ ਸਕਿਆ। ਸਿਰਫ ਪੜ੍ਹੇ ਲਿਖੇ ਲੋਕ ਹੀ ਇਸਦਾ ਫਾਇਦਾ ਉਠਾ ਸਕੇ। ਜਦਕਿ ਮੈਂ ਆਮ ਅਨਪੜ੍ਹ ਜਨਤਾ ਤੱਕ ਆਪਣਾ ਸ਼ੰਦੇਸ਼ ਲਿਜਾਣਾ ਚਾਹੁੰਦਾ ਸੀ , ਪਰੰਤੂ ਹੁਣ ਮੇਰੇ ਕੋਲ ਜੀਵਨ ਦਾ ਬਹੁਤ ਹੀ ਘੱਟ ਅਰਸਾ ਬਾਕੀ ਰਹਿ ਗਿਆ ਹੈ।
ਨਿਰਸੰਦੇਹ ਡਾਕਟਰ ਭੀਮ ਰਾਓ ਅੰਬੇਡਕਰ ਇੱਕ ਉੱਘੇ ਸਮਾਜ ਸੁਧਾਰਕ ਸਨ ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਦਲਿਤ ਲੋਕਾਂ ਦੀ ਭਲਾਈ ਉੱਤੇ ਲਗਾ ਦਿੱਤਾ।

ਮਾ: ਹਰਭਿੰਦਰ “ਮੁੱਲਾਂਪੁਰ”
ਸੰਪਰਕ:95308-20106

Previous articleਕਿਉਂ ਆਪਣੀ ਬੇਗਾਨੀ
Next articleਜੇਕਰ ਪੱਤਰ ਵਿਵਾਦ ‘ਸਾਜ਼ਿਸ਼’ ਸਾਬਤ ਹੋਇਆ ਤਾਂ ਅਸਤੀਫ਼ਾ ਦੇ ਕੇ ਘਰ ਚਲਾ ਜਾਵਾਂਗਾ: ਸ਼ਾਹਬਾਜ਼ ਸ਼ਰੀਫ਼