ਗੀਤ

ਜਿੰਮੀ ਅਹਿਮਦਗੜ੍ਹ

(ਸਮਾਜ ਵੀਕਲੀ)

ਹੌਸਪੀਟਲਾਂ ਦੇ ਚੱਕਰ ਵਿੱਚ ਨਾ ,
ਪਾਵੀਂ ਕਿਸੇ ਗਰੀਬ ਨੂੰ |
ਏਦੂੰ ਚੰਗਾ ਕੋਲ ਬੁਲਾ ਲਈਂ ,
ਰੱਬਾ ਬਦਨਸੀਬ ਨੂੰ |

ਮਹਿੰਗੇ ਮੁੱਲ ਇਲਾਜ ਹੋ ਗਿਆ ,
ਰਹੀ ਕੀਮਤੀ ਜਾਨ ਨਹੀਂ |
ਟੈਸਟ ਸਕੈਨਾ ਤਾਂ ਇੱਕ ਪਾਸੇ ,
ਬੈੱਡ ਖ਼ਰਚਾ ਹੀ ਮਾਨ ਨਹੀਂ |
ਮੰਜੇ ‘ਤੇ ਪਾ ਤੜਫਾਵੀਂ ਨਾ ,
ਮਾੜੇ ਕਿਸੇ ਰਕੀਬ ਨੂੰ –
ਹੌਸਪੀਟਲਾਂ ਦੇ ਚੱਕਰ ਵਿੱਚ ਨਾ ,
ਪਾਵੀਂ ਕਿਸੇ ਗਰੀਬ ਨੂੰ |

ਪੂੰਜੀ ਪਤੀ ਜੋ ਜਿਗਰੇ ਵਾਲ਼ੇ ,
ਜੱਗ ‘ਤੇ ਦੂਣ ਸਵਾ ਦੇਵੀਂ |
ਦਾਨੀ ਸੱਜਣਾਂ ਨੂੰ ਤਾਂ ਸਾਡੀ ,
ਉਮਰ ਵੀ ਭਾਵੇਂ ਲਾ ਦੇਵੀਂ |
ਤੰਦਰੁਸਤੀਆਂ ਬਖ਼ਸ਼ੀ ਮੌਲਾ ,
ਮੇਰੇ ਹਰ ਹਬੀਬ ਨੂੰ –
ਹੌਸਪੀਟਲਾਂ ਦੇ ਚੱਕਰ ਵਿੱਚ ਨਾ ,
ਪਾਵੀਂ ਕਿਸੇ ਗਰੀਬ ਨੂੰ …

ਨਾ ਜਿਉਂਦੇ ਨਾ ਮਰਦੇ ਜਿਹੜੇ ,
ਨਸ਼ਾ ਗੋਲੀਆਂ ਖਾਂਦੇ ਨੇ |
ਨਾਮ ਨਸ਼ੇ ‘ਤੇ ਲੱਗ ਜਾਵਣ ਜੋ ,
ਮੈਡੀਕਲ ‘ਤੇ ਜਾਂਦੇ ਨੇ |
‘ਜਿੰਮੀ’ ਦੀ ਅਰਦਾਸ ਮਾਲਕਾ ,
ਹੋ ਕੇ ਸੁਣੀ ਕਰੀਬ ਨੂੰ –
ਹੌਸਪੀਟਲਾਂ ਦੇ ਚੱਕਰ ਵਿੱਚ ਨਾ ,
ਪਾਵੀਂ ਕਿਸੇ ਗਰੀਬ ਨੂੰ …

8195907681
ਜਿੰਮੀ ਅਹਿਮਦਗੜ੍ਹ

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article* ਰਿਸ਼ਵਤ ਖੋਰ*
Next articleਤੇਰੇ ਬਾਝੋਂ ਬਾਪੂ