ਪਿੰਡ ਮਾੜੇਵਾਲ ਵਿੱਚੋਂ ਡੋਡਿਆਂ ਦੇ ਬੂਟੇ ਬਰਾਮਦ

ਲੁਧਿਆਣਾ/ਬਲਬੀਰ ਸਿੰਘ ਬੱਬੀ– ਇਸ ਵੇਲੇ ਪੰਜਾਬ ਵਿੱਚ ਅਨੇਕਾਂ ਤਰ੍ਹਾਂ ਨਸ਼ਿਆਂ ਦਾ ਬੋਲਬਾਲਾ ਪੂਰੇ ਜੋਬਨ ਉੱਤੇ ਹੈ। ਪੰਜਾਬ ਵਿੱਚ ਅਫੀਮ ਭੁੱਕੀ ਡੋਡੇ ਸਮੈਕ ਚਿੱਟਾ ਮੈਡੀਕਲ ਗੱਲ ਕੀ ਜੋ ਵੀ ਨਸ਼ਾ ਹੈ ਉਹ ਮਿਲਦਾ ਹੈ। ਪੁਲਿਸ ਤੇ ਸਰਕਾਰਾਂ ਇਹਨਾਂ ਨਸ਼ਿਆਂ ਨੂੰ ਠਲ ਪਾਉਣ ਦਾ ਯਤਨ ਕਰਦੀਆਂ ਹਨ ਅਨੇਕਾਂ ਥਾਵਾਂ ਤੋਂ ਨਸ਼ੇ ਫੜੇ ਜਾ ਰਹੇ ਹਨ ਪਰ ਲੋਕ ਕਿਸੇ ਨਾ ਕਿਸੇ ਤਰੀਕੇ ਨਸ਼ਿਆਂ ਨੂੰ ਪ੍ਰਫੁੱਲਤ ਕਰਨ ਵਿੱਚ ਲੱਗੇ ਹੋਏ ਹਨ।
   ਅਜਿਹਾ ਹੀ ਮਾਮਲਾ ਪੁਲਿਸ ਥਾਣਾ ਕੁੰਮ ਕਲਾਂ ਅਧੀਨ ਪੈਂਦੇ ਪਿੰਡ ਮਾੜੇਵਾਲ ਦੇ ਵਿੱਚੋਂ ਸਾਹਮਣੇ ਆਇਆ ਹੈ ਜਿਸ ਵਿੱਚ ਇੱਕ ਵਿਅਕਤੀ ਦੇ ਘਰ ਵਿੱਚ ਸਬਜ਼ੀ ਦੇ ਨਾਲ ਡੋਡਿਆਂ ਦੇ ਬੂਟੇ ਲੱਗੇ ਹੋਏ ਸਨ ਜਿਸ ਦੀ ਭਿਣਕ ਪੁਲਿਸ ਨੂੰ ਪਈ ਤੇ ਸੀ ਆਈ ਏ ਸਟਾਫ ਲੁਧਿਆਣਾ ਤੋਂ ਆਈ ਟੀਮ ਨੇ ਡੋਡਿਆਂ ਦੇ ਬੂਟੇ ਉਸ ਵਿਅਕਤੀ ਦੇ ਘਰ ਵਿੱਚ ਲੱਗੇ ਹੋਏ ਫੜੇ। ਇਹਨਾਂ ਬੂਟਿਆਂ ਦਾ ਕੁੱਲ ਵਜਨ ਪੰਦਰਾਂ ਕਿਲੋ ਗਰਾਮ ਦੇ ਕਰੀਬ ਬਣਿਆ। ਪੁਲਿਸ ਨੇ ਕਾਰਵਾਈ ਕਰਦਿਆਂ ਘਰਦੇ ਮਾਲਕ ਗੁਰਦੀਪ ਸਿੰਘ ਨੂੰ ਕਾਬੂ ਕਰਕੇ ਕੇਸ ਦਰਜ ਕਰ ਦਿੱਤਾ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨੰਬਰਦਾਰ ਯੂਨੀਅਨ ਦਾ ਝੰਡਾ ਰੋਸ਼ਨ ਲਾਲ ਸੀਟਕ ਨੇ ਲਹਿਰਾਇਆ – ਅਸ਼ੋਕ ਸੰਧੂ ਜ਼ਿਲ੍ਹਾ ਪ੍ਰਧਾਨ
Next articleਪਟਿਆਲਾ ਵਿੱਚ ਕਾਂਗਰਸ ਨੂੰ ਹਰਾਉਣ ਵਾਲੇ ਗਾਂਧੀ ਖੁਦ ਕਾਂਗਰਸੀ ਵਿੱਚ ਆਏ