ਨੰਬਰਦਾਰ ਯੂਨੀਅਨ ਦਾ ਝੰਡਾ ਰੋਸ਼ਨ ਲਾਲ ਸੀਟਕ ਨੇ ਲਹਿਰਾਇਆ – ਅਸ਼ੋਕ ਸੰਧੂ ਜ਼ਿਲ੍ਹਾ ਪ੍ਰਧਾਨ

ਰੋਸ਼ਨ ਲਾਲ ਸੀਟਕ ਜਥੇਬੰਦੀ ਦਾ ਝੰਡਾ ਲਹਿਰਾਉਣ ਮੌਕੇ, ਉਹਨਾਂ ਨਾਲ ਸੂਬਾ ਸਕੱਤਰ ਜਨਰਲ ਧਰਮਿੰਦਰ ਖੱਟਰਾਂ, ਸੂਬਾ ਸਰਪ੍ਰਸਤ ਬਲਜਿੰਦਰ ਸਿੰਘ ਕਿੱਲੀ, ਜ਼ਿਲ੍ਹਾ ਪ੍ਰਧਾਨ ਲਾਇਨ ਅਸ਼ੋਕ ਸੰਧੂ, ਕਲੱਬ ਪ੍ਰਧਾਨ ਲਾਇਨ ਸੋਮਿਨਾਂ ਸੰਧੂ ਅਤੇ ਹੋਰ ਸਾਥੀ।
ਮੰਗਾਂ ਨੂੰ ਬੂਰ ਪਵਾਉਣ ਅਤੇ ਸਰਕਾਰ ਨੂੰ ਮਨਾਉਣ ਲਈ ਸਮੂਹ ਜਥੇਬੰਦੀਆਂ ਦਾ ਇਕੱਠੇ ਹੋਣਾ ਸਮੇਂ ਦੀ ਮੰਗ ਕਿੱਲੀ/ਖੱਟਰਾਂ 
ਨੂਰਮਹਿਲ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) – ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਹੈੱਡ ਆਫਿਸ ਤਹਿਸੀਲ ਕੰਪਲੈਕਸ ਨੂਰਮਹਿਲ ਵਿਖੇ ਨੰਬਰਦਾਰ ਯੂਨੀਅਨ ਦਾ ਸਥਾਪਨਾ ਦਿਵਸ ਬੜੇ ਸ਼ਰਧਾ ਭਾਵ ਅਤੇ ਖੁਸ਼ੀਆਂ ਨਾਲ ਮਨਾਇਆ ਗਿਆ। ਇਸ ਸਮਾਗਮ ਵਿੱਚ ਕੈਨੇਡਾ ਨਿਵਾਸੀ ਐਨ.ਆਰ.ਆਈ ਰੋਸ਼ਨ ਲਾਲ ਸੀਟਕ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਜਿਸਦਾ ਜਥੇਬੰਦੀ ਦੇ ਸੂਬਾ ਸਰਪ੍ਰਸਤ ਬਲਜਿੰਦਰ ਸਿੰਘ ਕਿੱਲੀ, ਸੂਬਾ ਸਕੱਤਰ ਜਨਰਲ ਧਰਮਿੰਦਰ ਸਿੰਘ ਖੱਟਰਾਂ, ਅਸ਼ੋਕ ਸੰਧੂ ਸੀਨੀਅਰ ਮੀਤ ਪ੍ਰਧਾਨ ਪੰਜਾਬ, ਜ਼ਿਲ੍ਹਾ ਜਨਰਲ ਸਕੱਤਰ ਸੁਰਿੰਦਰ ਸ਼ਿੰਦਾ, ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਜਲੰਧਰ ਪਰਗਟ ਸਿੰਘ ਸਰਹਾਲੀ ਸਮੇਤ ਸਮੂਹ ਨੰਬਰਦਾਰ ਸਾਹਿਬਾਨਾਂ ਨੇ ਫੁੱਲਾਂ ਦੀ ਬਰਸਾਤ ਅਤੇ ਗਲ ਵਿੱਚ ਹਾਰ ਪਾਕੇ ਭਰਵਾਂ ਸਵਾਗਤ ਕੀਤਾ। ਮੁੱਖ ਮਹਿਮਾਨ ਸੀਟਕ ਸਾਹਿਬ ਨੇ ਆਪਣੇ ਕਰ-ਕਮਲਾਂ ਨਾਲ ਜਥੇਬੰਦੀ 643 (ਰਜਿ:) ਦਾ ਪ੍ਰਮਾਣਿਤ ਝੰਡਾ ਲਹਿਰਾਇਆ। ਸਮਾਗਮ ਦੀ ਸ਼ੁਰੂਆਤ ਜੋਤ ਪ੍ਰਚੰਡ ਕਰਕੇ ਕੀਤੀ ਗਈ। ਦੇਸ਼ ਦੇ ਨੌਜਵਾਨ ਸ਼ਹੀਦਾਂ ਭਗਤ ਸਿੰਘ, ਰਾਜਗੁਰੂ, ਸੁਖਦੇਵ ਜੀ ਨੂੰ ਸ਼ਰਧਾਂਜਲੀ ਭੇਂਟ ਕੀਤੀ। ਜਥੇਬੰਦੀ ਨੂੰ ਲਾਮਬੰਦ ਕਰਨ ਵਾਲੇ ਜਥੇਬੰਦੀ ਦੇ ਮਹਾ ਨਾਇਕ ਮਾਸਟਰ ਸਰੂਪ ਸਿੰਘ ਜੀ ਦੇ ਬੁਲਾਰਿਆਂ ਵੱਲੋਂ ਸੋਹਲੇ ਗਾਏ ਗਏ। ਬੁਲਾਰਿਆਂ ਨੇ ਕਿਹਾ ਕਿ ਜੇਕਰ ਮਾਸਟਰ ਸਰੂਪ ਸਿੰਘ ਜੀ ਦੇ ਸੁਪਨਿਆਂ ਨੂੰ ਸਾਕਾਰ ਕਰਨਾ ਹੈ ਤਾਂ ਹਰ ਸੂਬਾ ਕਮੇਟੀ ਦੇ ਪ੍ਰਧਾਨ ਸਾਹਿਬਾਨਾਂ ਨੂੰ ਇੱਕ ਮੰਚ ‘ਤੇ ਇਕੱਠੇ ਹੋਣਾ ਪਵੇਗਾ ਤਾਂ ਹੀ ਪੰਜਾਬ ਦੇ 35000 ਤੋਂ ਵੱਧ ਨੰਬਰਦਾਰ ਸਾਹਿਬਾਨਾਂ ਦੀਆਂ ਜ਼ਰੂਰੀ ਮੰਗਾਂ ਨੂੰ ਪੰਜਾਬ ਸਰਕਾਰ ਪਾਸੋਂ ਮੰਨਵਾਇਆ ਜਾ ਸਕੇਗਾ। ਬੁਲਾਰਿਆਂ ਵਿੱਚ ਜਥੇਬੰਦੀ ਦੇ ਸੂਬਾ ਸਰਪ੍ਰਸਤ ਬਲਜਿੰਦਰ ਸਿੰਘ ਕਿੱਲੀ, ਧਰਮਿੰਦਰ ਸਿੰਘ ਖੱਟਰਾਂ ਸੂਬਾ ਸਕੱਤਰ ਜਨਰਲ, ਅਸ਼ੋਕ ਸੰਧੂ ਸੀਨੀਅਰ ਮੀਤ ਪ੍ਰਧਾਨ ਪੰਜਾਬ, ਬਲਵਿੰਦਰ ਸਿੰਘ ਕੋਟ ਸ਼ਮੀਰ ਸੂਬਾ ਕਮੇਟੀ ਮੈਂਬਰ, ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਜਲੰਧਰ ਪਰਗਟ ਸਿੰਘ ਸਾਬਕਾ ਸਰਪੰਚ ਸਰਹਾਲੀ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਨੰਬਰਦਾਰ ਸਾਹਿਬਾਨਾਂ ਦੀਆਂ ਮੰਗਾਂ ਨੂੰ ਤੁਰੰਤ ਪ੍ਰਭਾਵ ਨਾਲ ਮੰਨ ਲਿਆ ਜਾਵੇ ਖਾਸ ਤੌਰ ‘ਤੇ ਉਸ ਨੰਬਰਦਾਰ ਨੂੰ ਪੱਕਿਆਂ ਤੌਰ ‘ਤੇ ਨੰਬਰਦਾਰ ਨਿਯੁਕਤ ਕਰ ਦਿੱਤਾ ਜਾਵੇ ਜਿਸ ਨੂੰ ਨੰਬਰਦਾਰ ਵੱਲੋਂ ਸਰਬਰਾਹ ਬਣਾਇਆ ਗਿਆ ਹੋਵੇ, ਦੂਸਰਾ ਮਾਣ ਭੱਤਾ ਘੱਟੋ-ਘੱਟ 5000/- ਰੁਪਏ ਪ੍ਰਤੀ ਮਹੀਨਾ ਕੀਤਾ ਜਾਵੇ।ਇਸ ਸਾਰੇ ਪ੍ਰੋਗਰਾਮ ਨੂੰ ਨੇਪੜੇ ਚਾੜਨ ਵਿੱਚ ਲਾਇਨਜ਼ ਕਲੱਬ ਨੂਰਮਹਿਲ ਡ੍ਰੀਮ ਦੀ ਪ੍ਰਧਾਨ ਲਾਇਨ ਸੋਮਿਨਾਂ ਸੰਧੂ, ਪੀ.ਆਰ.ਓ ਲਾਇਨ ਦਿਨਕਰ ਸੰਧੂ, ਕੋਆਰਡੀਨੇਟਰ ਲਾਇਨ ਬਬਿਤਾ ਸੰਧੂ, ਚੇਅਰਪਰਸਨ ਲਾਇਨ ਜਸਪ੍ਰੀਤ ਕੌਰ ਸੰਧੂ ਨੇ ਵਿਸ਼ੇਸ਼ ਸਹਿਯੋਗ ਕੀਤਾ ਅਤੇ ਸਥਾਪਨਾ ਦਿਵਸ ਦੀ ਖੁਸ਼ੀ ਵਿੱਚ ਜ਼ਿਲ੍ਹਾ ਜਲੰਧਰ ਦੇ ਪੀ.ਆਰ.ਓ ਜਗਨ ਨਾਥ ਚਾਹਲ, ਪ੍ਰੈਸ ਸਕੱਤਰ ਤਰਸੇਮ ਸਿੰਘ ਉੱਪਲ, ਸਲਾਹਕਾਰ ਮਹਿੰਦਰ ਸਿੰਘ ਨਾਹਲ ਨਾਲ ਮਿਲਕੇ ਪੰਡਾਲ ਨੂੰ ਖੂਬਸੂਰਤੀ ਨਾਲ ਸਜਾਉਣ ਉਪਰੰਤ ਕੇਕ ਕੱਟਣ ਦੀ ਰਸਮ ਮੁੱਖ ਮਹਿਮਾਨ ਰੋਸ਼ਨ ਲਾਲ ਸੀਟਕ ਪਾਸੋਂ ਕਰਵਾਈ ਅਤੇ ਉਹਨਾਂ ਨੂੰ “ਭਗਤੀ ਪ੍ਰਸਾਰ ਐਵਾਰਡ” ਨਾਲ ਉਚੇਚੇ ਤੌਰ ‘ਤੇ ਸਨਮਾਨਿਤ ਕੀਤਾ ਗਿਆ।ਇਸ ਸਮਾਗਮ ਵਿੱਚ ਸੂਬਾ ਮੀਤ ਪ੍ਰਧਾਨ ਸਰਦੂਲ ਸਿੰਘ ਸਹਿਣੇਵਾਲ, ਨੰਬਰਦਾਰ ਭੁਪਿੰਦਰ ਸਿੰਘ ਜੀਂਦਾ, ਜ਼ਿਲ੍ਹਾ ਜਨਰਲ ਸਕੱਤਰ ਬਠਿੰਡਾ ਅਮਰਜੀਤ ਸਿੰਘ, ਨੰਬਰਦਾਰ ਦਿਲਾਵਰ ਸਿੰਘ ਗੁਮਟਾਲੀ, ਜਸਮੇਲ ਸਿੰਘ ਬਿਲਗਾ, ਬੂਟਾ ਸਿੰਘ ਤਲਵਣ, ਮਹਿੰਦਰ ਸਿੰਘ ਧਨੀ ਪਿੰਡ, ਜਗੀਰ ਸਿੰਘ ਸੰਗੋਵਾਲ, ਗੁਰਚਰਨ ਸਿੰਘ ਧਨੀ ਪਿੰਡ, ਸਤਨਾਮ ਸਿੰਘ ਸਾਬਕਾ ਸਰਪੰਚ ਹਰਦੋ ਸੰਘਾ, ਹਰਭਜਨ ਸਿੰਘ ਭੰਡਾਲ ਬੂਟਾ, ਮੋਹਨ ਲਾਲ ਤਲਵਣ, ਆਤਮਾ ਰਾਮ ਭੰਡਾਲ ਬੂਟਾ, ਸੋਨੂੰ ਕਪੂਰਥਲਾ ਤੋਂ ਇਲਾਵਾ ਹੋਰ ਬਹੁਤ ਸਾਰੇ ਸਿਪਾਸਿਲਾਰ ਅਤੇ ਪਤਵੰਤੇ ਹਾਜ਼ਰ ਸਨ। ਸਾਰਿਆ ਨੇ ਮਿਲਕੇ ਨੰਬਰਦਾਰ ਯੂਨੀਅਨ ਜ਼ਿੰਦਾਬਾਦ ਦੇ ਨਾਅਰੇ ਲਗਾਏ ਅਤੇ ਰਾਸ਼ਟਰ ਗਾਣ ਗਾਕੇ ਦੇਸ਼ ਦੇ ਪ੍ਰਤੀ ਆਪਣਾ ਮੋਹ ਦਿਖਾਇਆ। ਜ਼ਿਲ੍ਹਾ ਸਕੱਤਰ ਜਨਰਲ ਸੁਰਿੰਦਰ ਸਿੰਘ ਨੇ ਦੱਸਿਆ ਕਿ ਬੀਤੇ ਦੋ ਦਹਾਕਿਆਂ ਦੇ ਵੱਧ ਸਮੇਂ ਤੋਂ ਨੰਬਰਦਾਰ ਅਸ਼ੋਕ ਸੰਧੂ ਨੰਬਰਦਾਰ ਯੂਨੀਅਨ ਦਾ ਇਹ ਪਾਵਨ ਅਤੇ ਪਵਿੱਤਰ ਦਿਹਾੜਾ ਸਥਾਪਨਾ ਦਿਵਸ ਮਨਾ ਰਹੇ ਹਨ ਜੋਕਿ ਪੂਰੇ ਪੰਜਾਬ ਵਿੱਚ ਇੱਕ ਵਿਲੱਖਣ ਮਿਸਾਲ ਹੈ ਅਤੇ ਨੰਬਰਦਾਰਾਂ ਵਾਸਤੇ ਬੜੇ ਵੱਡੇ ਮਾਣ ਦੀ ਗੱਲ ਹੈ। ਸੂਬਾ ਪ੍ਰਧਾਨ ਜਰਨੈਲ ਸਿੰਘ ਝੜਮੜੀ ਅਤੇ ਸੂਬਾ ਕਮੇਟੀ ਦੇ ਮੁੱਖ ਸਲਾਹਕਾਰ ਕੁਲਵੰਤ ਸਿੰਘ ਝਾਮਪੁਰ ਨੇ ਸਥਾਪਨਾ ਦਿਵਸ ਨੂੰ ਲਗਾਤਾਰ ਅਤੇ ਦ੍ਰਿੜ੍ਹਤਾ ਨਾਲ ਮਨਾਏ ਜਾਣ ਵਜੋਂ ਸਮੂਹ ਨੰਬਰਦਾਰ ਸਾਹਿਬਾਨਾਂ ਨੂੰ ਮੁਬਾਰਕਬਾਦ ਦਿੱਤੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article   ਏਹੁ ਹਮਾਰਾ ਜੀਵਣਾ ਹੈ -553
Next articleਪਿੰਡ ਮਾੜੇਵਾਲ ਵਿੱਚੋਂ ਡੋਡਿਆਂ ਦੇ ਬੂਟੇ ਬਰਾਮਦ