ਪਟਿਆਲਾ ਵਿੱਚ ਕਾਂਗਰਸ ਨੂੰ ਹਰਾਉਣ ਵਾਲੇ ਗਾਂਧੀ ਖੁਦ ਕਾਂਗਰਸੀ ਵਿੱਚ ਆਏ

ਬਲਬੀਰ ਸਿੰਘ ਬੱਬੀ –ਇਸ ਵੇਲੇ ਸਮੁੱਚੇ ਦੇਸ਼ ਵਿੱਚ ਹੀ ਲੋਕ ਸਭਾ ਚੋਣਾਂ ਦਾ ਮਾਹੌਲ ਪੂਰੀ ਤਰ੍ਹਾਂ ਭੱਖ ਚੁੱਕਿਆ ਹੈ ਚੁਣਾਵੀ ਮਾਹੌਲ ਦੇ ਵਿੱਚ ਸਿਆਸੀ ਮੰਚ ਉਪਰ ਅਨੇਕਾਂ ਤਰ੍ਹਾਂ ਦੇ ਨਵੇਂ ਤੋਂ ਨਵੇਂ ਰੰਗ ਤਮਾਸ਼ੇ ਦੇਖੇ ਜਾ ਸਕਦੇ ਹਨ। ਕਿਸੇ ਵੇਲੇ ਲੋਕ ਸੇਵਾ ਤੇ ਸਮਾਜ ਭਲਾਈ ਲਈ ਅਹਿਮ ਮੰਨੀ ਜਾਂਦੀ ਸਿਆਸੀ ਰਾਜਨੀਤੀ ਦੇ ਵਿੱਚ ਹੁਣ ਜੋ ਕੁਝ ਵਾਪਰ ਰਿਹਾ ਹੈ ਉਸਨੂੰ ਦੇਖ ਕੇ ਹੈਰਾਨ ਹੋ ਚਾਹੀਦਾ ਹੈ ਕਿ ਸਾਡੇ ਨੇਤਾ ਲੋਕ ਕੀ ਕਰ ਰਹੇ ਹਨ ਤੇ ਇਹਨਾਂ ਦੇ ਸਿਆਸੀ ਕਿਰਦਾਰ ਹੀ ਨਹੀਂ, ਅਸਲੀ ਕਿਰਦਾਰ ਵੀ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ ਇੱਕ ਪਾਰਟੀ ਦਾ ਆਗੂ ਦੂਜੀ ਪਾਰਟੀ ਵਿੱਚ ਜਾ ਰਿਹਾ ਹੈ ਦੂਜੀ ਪਾਰਟੀ ਦਾ ਤੀਜੀ ਵਿੱਚ ਤੀਜੀ ਵਾਲਾ ਫਿਰ ਪਹਿਲੀ ਵਿੱਚ ਇਹ ਦਲ ਬਦਲੂ ਚੱਕਰ ਵੀ ਖੂਬ ਚਲਿਆ ਹੋਇਆ ਹੈ।
    ਆਪਾਂ ਗੱਲ ਕਰਦੇ ਹਾਂ ਪਟਿਆਲਾ ਦੀ, ਪਟਿਆਲਾ ਸਿੱਧਾ ਕਾਂਗਰਸ ਨਾਲ ਸਬੰਧਿਤ ਸੀ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਨੇੜਲੇ ਸਿਆਸੀ ਆਗੂ ਤੇ ਪਰਿਵਾਰ ਮੈਂਬਰ ਕਾਂਗਰਸ ਦੀ ਹਰ ਚੋਣ ਲੜਦੇ ਸਨ ਤੇ ਜਿੱਤਦੇ ਵੀ ਸਨ ਪਟਿਆਲਾ ਤੋਂ ਹੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪਰਨੀਤ ਕੌਰ ਅਨੇਕਾਂ ਵਾਰ ਕਾਂਗਰਸ ਵੱਲੋਂ ਲੋਕ ਸਭਾ ਰਾਜ ਸਭਾ ਤੇ ਵਿਧਾਨ ਸਭਾ ਚੋਣਾਂ ਵਿੱਚ ਵੀ ਸਰਗਰਮੀ ਨਾਲ ਹਿੱਸਾ ਲੈਂਦੀ ਰਹੀ ਹੈ। ਜਦੋਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦਾ ਜੋਰ ਚੱਲਿਆ ਤਾਂ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਆਗੂ ਡਾਕਟਰ ਧਰਮਵੀਰ ਗਾਂਧੀ ਪਟਿਆਲਾ ਤੋਂ ਲੋਕ ਸਭਾ ਚੋਣ ਆਪ ਵੱਲੋਂ ਲੜੇ ਤੇ ਉਨ੍ਹਾਂ ਦੇ ਸਾਹਮਣੇ ਕਾਂਗਰਸ ਵੱਲੋਂ ਬੀਬੀ ਪਰਨੀਤ ਕੌਰ ਉਮੀਦਵਾਰ ਸੀ ਤਾਂ ਉਸ ਵੇਲੇ ਡਾਕਟਰ ਧਰਮਵੀਰ ਗਾਂਧੀ ਨੇ ਬੀਬੀ ਪਰਨੀਤ ਕੌਰ ਨੂੰ ਟੱਕਰ ਦਿੰਦਿਆਂ ਆਪ ਵੱਲੋਂ ਚੋਣ ਜਿੱਤ ਕੇ ਮੈਂਬਰ ਪਾਰਲੀਮੈਂਟ ਬਣੇ ਤੇ ਕਾਂਗਰਸ ਦੀ ਬੀਬੀ ਪਰਨੀਤ ਕੌਰ ਨੂੰ ਹਾਰ ਦਾ ਮੂੰਹ ਦੇਖਣਾ ਪਿਆ।
    ਕੁਝ ਸਮੀਕਰਨ ਅਜਿਹੇ ਬਦਲੇ ਕਿ ਕੈਪਟਨ ਅਮਰਿੰਦਰ ਸਿੰਘ ਖੁਦ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਿਲ ਹੋਏ ਤੇ ਫਿਰ ਉਹਨਾਂ ਦਾ ਜੋ ਸਿਆਸੀ ਕੋੜਮਾਂ ਤੇ ਪਰਿਵਾਰ ਸੀ ਉਸਨੇ ਵੀ ਉਹਨਾਂ ਨਾਲ ਜਾਣਾ ਹੀ ਸੀ ਬੀਤੇ ਦਿਨੀ ਬੀਬੀ ਪਰਨੀਤ ਕੌਰ ਨੇ ਕਾਂਗਰਸ ਨੂੰ ਅਲਵਿਦਾ ਆਖ ਕੇ ਭਾਜਪਾ ਦਾ ਪੱਲਾ ਫੜ ਲਿਆ ਤੇ ਉਪਰੋਂ ਪੁਨੀਤ ਕੌਰ ਨੂੰ ਭਾਜਪਾ ਨੇ ਤੁਰੰਤ ਹੀ ਟਿਕਟ ਵੀ ਦੇ ਦਿੱਤੀ ਪਰ ਅੱਜ ਪਟਿਆਲਾ ਵਿੱਚੋਂ ਇਹ ਦੇਖਣ ਨੂੰ ਮਿਲਿਆ ਜੋ ਲੋਕਾਂ ਨੂੰ ਹੈਰਾਨ ਕਰ ਰਿਹਾ ਸੀ ਕਿ ਪਟਿਆਲਾ ਵਿੱਚ ਕਾਂਗਰਸ ਦੇ ਕੱਟੜ ਵਿਰੋਧੀ ਰਹੇ ਡਾਕਟਰ ਧਰਮਵੀਰ ਗਾਂਧੀ ਅੱਜ ਖੁਦ ਕਾਂਗਰਸ ਵਿੱਚ ਸ਼ਾਮਿਲ ਹੋ ਗਏ। ਉਨਾਂ ਨੇ ਰਾਹੁਲ ਗਾਂਧੀ ਅਤੇ ਸੋਨੀਆ ਦੇ ਗੁਣ ਵੀ ਗਾਏ। ਕਾਂਗਰਸ ਵਿੱਚ ਆਉਣ ਤੇ ਪੰਜਾਬ ਪ੍ਰਧਾਨ ਰਾਜਾ ਵੜਿੰਗ ਤੇ ਪ੍ਰਤਾਪ ਸਿੰਘ ਬਾਜਵਾ ਨੇ ਡਾਕਟਰ ਗਾਂਧੀ ਦਾ ਸਵਾਗਤ ਕੀਤਾ। ਅੰਦਾਜ਼ੇ ਪੱਕੇ ਹੋ ਗਏ ਹਨ ਕਿ ਕਾਂਗਰਸ ਵੱਲੋਂ ਲੋਕ ਸਭਾ ਦੀ ਚੋਣ ਵਿੱਚ ਡਾਕਟਰ ਧਰਮਵੀਰ ਗਾਂਧੀ ਹੀ ਉਮੀਦਵਾਰ ਹੋਣਗੇ।
     ਇਹ ਹੈ ਰਾਜਨੀਤਿਕ ਪਾਰਟੀਆਂ ਦੇ ਸਿਆਸੀ ਮੰਚ ਦਾ ਇਕ ਹਿੱਸਾ ਜਿੱਥੇ ਕਦੇ ਵੀ ਕੁਝ ਵੀ ਹੋ ਸਕਦਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਿੰਡ ਮਾੜੇਵਾਲ ਵਿੱਚੋਂ ਡੋਡਿਆਂ ਦੇ ਬੂਟੇ ਬਰਾਮਦ
Next articleਸ਼ਰੀਂਹ ਪੀ ਬੀ ਰੈਡ ਨੇ ਫਿਫਟੀ ਪਲੱਸ ਹਾਕੀ ਟੂਰਨਾਮੈਂਟ ਸਮਰਾਲਾ ‘ਚ ਜਿੱਤਿਆ