HOME ਘੂਰੀ /ਡਾਕਟਰ ਇੰਦਰਜੀਤ ਕਮਲ

ਘੂਰੀ /ਡਾਕਟਰ ਇੰਦਰਜੀਤ ਕਮਲ

3
  (ਸਮਾਜ ਵੀਕਲੀ)   ਮੈਂ ਪੱਟੀ ਵਿਖੇ ਜੱਗਬਾਣੀ ਅਤੇ ਪੰਜਾਬੀ ਟ੍ਰਿਬਿਊਨ ਲਈ ਪੱਤਰਕਾਰੀ ਕਰਦਾ ਸਾਂ । 1986 ਵਿੱਚ ਸਾਨੂੰ ਯਮੁਨਾਨਗਰ ਆਉਣਾ ਪਿਆ । ਅਸੀਂ ਇੱਥੇ ਫੁਹਾਰਾ ਚੌਂਕ ‘ ਤੇ ਬਣੀ ਪਰਦੇਸੀ ਛੋਲੇ ਭਠੂਰੇ ਦੁਕਾਨ ਚੱਲੀ ਚਲਾਈ ਲੈ ਲਈ । ਅਸੀਂ ਤਿੰਨ ਭਾਈਵਾਲ ਸਾਂ ।
                         ਮਹੂਰਤ ਕਰਨ ਤੋਂ ਬਾਅਦ ਮੈਂ ਦੁਕਾਨ ਅੰਦਰ ਆ ਕੇ ਖਾਣ ਪੀਣ ਵਾਲੇ ਗਾਹਕਾਂ ਤੋਂ ਪੈਸੇ ਕੱਟ ਰਿਹਾ ਸਾਂ । ਦੋ ਪੁਲਿਸ ਵਾਲੇ ਆਏ , ਛੋਲੇ ਭਠੂਰੇ ਖਾ ਕੇ ਹੱਥ ਧੋਹ ਕੇ ਚਲਦੇ ਬਣੇ । ਮੈਂ ਕਾਰੀਗਰ ਨੂੰ ਪੁੱਛਿਆ ,’ ਇਹ ਪੈਸੇ ਕਿਉਂ ਨਹੀਂ ਦੇ ਕੇ ਗਏ ?’
                          ਉਹ ਕਹਿੰਦਾ ,’ ਇਹ ਤਾਂ ਕਦੇ ਵੀ ਨਹੀਂ ਦਿੰਦੇ ‘
                          ਮੈਂ ਪੁੱਛਿਆ ,’ ਨੇੜੇ ਕੋਈ ਪੇਂਟਰ ਹੈ ?’
                          ਉਹਨੇ ਨਾਲ ਵਾਲੀ ਗਲੀ ਵਿੱਚ ਪੇਂਟਰ ਦੱਸਿਆ । ਮੈਂ ਪੇਂਟਰ ਕੋਲ ਗਿਆ ਅਤੇ ਇੱਕ ਛੋਟੇ ਜਿਹੇ ਬੋਰਡ ਉੱਤੇ ਹਿੰਦੀ ਵਿੱਚ ਲਿਖਵਾ ਲਿਆ । ਪੰਜਾਬ ਕੇਸਰੀ , ਜੱਗਬਾਣੀ , ਹਿੰਦਸਮਚਾਰ ਅਤੇ ਟ੍ਰਿਬਿਊਨ ਵਿੱਚ ਇਸ਼ਤਿਹਾਰ ਦੇਣ ਲਈ ਮਿਲੋ । ਥੱਲੇ ਲਿਖਿਆ ‘ ਪੱਤਰਕਾਰ ਇੰਦਰਜੀਤ ਕਮਲ ‘ ਅਤੇ ਦੁਕਾਨ ਦੇ ਅੰਦਰ ਹੀ ਕੰਧ ਉੱਤੇ ਟੰਗ ਦਿੱਤਾ ।
                        ਅਗਲੇ ਦਿਨ ਫਿਰ ਪੁਲਿਸ ਵਾਲੇ ਆਏ , ਛੋਲੇ ਭਠੁਰੇ ਖਾਂਦੇ ਕੰਧ ਉੱਤੇ ਲੱਗਾ ਬੋਰਡ ਪੜ੍ਹਨ ਲੱਗੇ । ਮੇਰੇ ਕੋਲ ਆ ਕੇ ਪੁੱਛਦੇ ,’ ਇਹ ਇੰਦਰਜੀਤ ਕਮਲ ਕੌਣ ਹੈ ?’
                      ਮੈਂ ਥੋੜ੍ਹਾ ਆਕੜ ਕੇ ਬੋਲਿਆ , ‘ ਮੈਂ ਹਾਂ ਪੱਤਰਕਾਰ !’
                       ਕਹਿੰਦੇ ,’ ਕਿੰਨੇ ਪੈਸੇ ਹੋਏ ?’
                       ਮੈਂ ਪੈਸੇ ਦੱਸੇ ਅਤੇ ਉਹ ਦੇ ਕੇ ਚਲੇ ਗਏ । ਕਾਰੀਗਰ ਪੁੱਛਦਾ ,’ ਬਾਬੂ ਜੀ , ਇਸ ਬੋਰਡ ਪਰ ਐਸਾ ਕਿਆ ਲਿਖਵਾਇਆ ਜੋ ਪੁਲਿਸ ਵਾਲੇ ਪੜ੍ਹ ਕਰ ਪੈਸੇ ਦੇ ਗਏ?’
                       ਮੈਂ ਕਿਹਾ ,ਲਿਖਵਾਇਆ ਏ ਕਿ ਪੁਲਿਸ ਵਾਲੇ ਖਾਣਾ ਖਾ ਕਰ ਪੈਸੇ ਦੇ ਕਰ ਜਾਏਂ  !’
                       ਘੂਰੀ ਵੱਟੀ ਕੰਮ ਆ ਗਈ ।
                       ਨੋਟ : ਮੈਂ 1989 ਵਿੱਚ ਦੁਕਾਨ ਆਪਣੇ ਭਾਈਵਾਲ ਦੋਸਤ ਜਗਦੀਸ਼ ਚੋਪੜਾ ਨੂੰ ਦੇ ਦਿੱਤੀ ਸੀ । ਫੋਟੋ ਨਵੀਂ ਹੈ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਕੌਫੀ ਵਿਦ ਸੋਨੀ ਫੈਮਲੀ।
Next article“ਜੋ ਇਕ ਕੁੜੀ ਸਭ ਕੁਝ ਕਰਦੀ ਹੈ…”