HOME ਕੌਫੀ ਵਿਦ ਸੋਨੀ ਫੈਮਲੀ।

ਕੌਫੀ ਵਿਦ ਸੋਨੀ ਫੈਮਲੀ।

1
   (ਸਮਾਜ ਵੀਕਲੀ)  ਬੀਤੇ ਦਿਨੀ ਜਦੋਂ ਪ੍ਰਸਿੱਧ ਲੇਖਕ Tarsem Bashar   ਮੈਨੂੰ ਮਿਲਣ ਲਈ ਆਏ ਤਾਂ ਉਹਨਾਂ ਨੇ ਮੇਰੇ ਮੋਬਾਇਲ ਦੀ ਫਰੋਲਾ ਫਰਾਲੀ ਜਿਹੀ ਕਰਦੇ ਹੋਏ ਮੈਨੂੰ ਦੱਸਿਆ ਕਿ ਤੁਹਾਨੂੰ ਤਾਂ ਫਬ ਤੋਂ ਪੈਸੇ ਆਉਣੇ ਸ਼ੁਰੂ ਹੋਗੇ ਹਨ, ਉਹ ਵੀ ਡਾਲਰਾਂ ਚ। ਪਰ ਮੇਰਾ ਬੈੰਕ ਖਾਤਾ ਇਸਦੇ ਨਾਲ ਨਾ ਜੁੜਿਆ ਹੋਣ ਕਰਕੇ, ਇਹ ਬਾਥਰੂਮ ਦੀ ਖੁੱਲ੍ਹੀ ਰਹਿ ਗਈ ਟੂਟੀ ਵਾਲਾ ਹਾਲ ਸੀ। ਉਸਨੇ ਮੈਨੂੰ ਆਪਣਾ ਖਾਤਾ ਮੋਨੋਟਾਇਜ ਕਰਾਉਣ ਦਾ ਮਸ਼ਵਰਾ ਦਿੱਤਾ। ਡਾਲਰਾਂ ਦਾ ਨਾਮ ਸੁਣਕੇ ਮੈਂ ਆਪਣੇ ਆਪ ਦੇ ਯੂ ਐਸ ਏ ਦੀ ਪੀ ਆਰ ਹੋਣ ਵਰਗੀ ਫੀਲਿੰਗ ਲੈਣ ਲੱਗਿਆ। ਹੁਣ ਫਬ ਖਾਤਾ ਮੋਨੋਟਾਇਜ ਕਰਾਉਣ ਲਈ ਮੈਨੂੰ ਕਿਸੇ ਮਾਹਿਰ ਡਾਕਟਰ ਦੀ ਤਲਾਸ਼ ਸੀ। ਜਿਹੜਾ ਇਸ ਦੀਆਂ ਨਾੜਾਂ ਨੂੰ ਖੋਲ੍ਹਕੇ ਮੇਰੇ ਬੈੰਕ ਖਾਤੇ ਨਾ ਜੋੜ ਦੇਵੇ। ਕੁਦਰਤੀ ਫਬ ਵਿੱਚ ਸਾਰਾ ਦਿਨ ਘੁੰਮਣ ਵਾਲੇ ਅਖੌਤੀ ਫਬ ਮਾਹਿਰ Gursewak Singh Bir  ਨਾਲ ਗੱਲ ਹੋਈ। ਕਹਿੰਦਾ  ਬੀਬਾ Raj Soni  ਦੀ ਨੂੰਹ #ਕਿਰਨ_ਸੋਨੀ ਇਹਨਾਂ ਅਪ੍ਰੇਸ਼ਨਾਂ ਦੀ ਮਾਹਿਰ ਹੈ।  ਅਖੇ ਕੁੱਛੜ ਕੁੜੀ ਤੇ ਗਰਾਂ ਹੋਕਾ। ਇਹ ਤਾਂ ਘਰ ਦੀ ਗੱਲ ਸੀ। ਰਾਜ ਨਾਲ ਤਾਂ ਅਕਸਰ ਹੀ ਗੱਲਬਾਤ ਹੁੰਦੀ ਰਹਿੰਦੀ ਹੈ। ਉਸ ਨਾਲ ਰਾਬਤਾ ਕਾਇਮ ਕੀਤਾ ਗਿਆ। ਉਂਜ ਸਾਡੀ ਕੋਫੀ ਵੀ ਪੈਂਡਿੰਗ ਪਈ ਸੀ।  ਰਾਜ ਸੋਨੀ ਨੇ ਅੱਜ ਗਿਆਰਾਂ ਵਜੇ #114ਸ਼ੀਸ਼ਮਹਿਲ ਆਉਣ  ਦਾ ਵਾਅਦਾ ਕੀਤਾ। ਗੁਰਸੇਵਕ ਸਿੰਘ ਬੀੜ ਨੇ ਸਾਰਥੀ ਵਜੋਂ ਨਾਲ ਆਉਣਾ ਸੀ। ਸਵਾ ਕੁ ਦਸ ਵਜੇ ਇਹ ਆਸ਼ਰਮ ਵਿੱਚ ਲੈਂਡ ਕਰ ਗਏ। ਬੇਟੀ ਕਿਰਨ ਸੋਨੀ ਨੇ ਮੋਬਾਇਲ ਦਾ ਅਪਰੇਸ਼ਨ ਸ਼ੁਰੂ ਕਰ ਦਿੱਤਾ ਤੇ  ਨਾਲ ਹੀ ਅਸੀਂ ਗੱਲਾਂ ਦਾ ਕੜਾਹ ਵਰਤਾਉਣਾ ਵੀ ਜਾਰੀ ਰੱਖਿਆ ਕਿਉਂਕਿ ਸਾਨੂੰ ਇਹ ਵੀ ਇੱਕ ਲਾਹਾ ਸੀ।  ਕੁਝ ਲੋਕਾਂ ਵਿੱਚ ਨਵਾਂ ਸਿੱਖਣ ਦੀ ਬਿਰਤੀ ਹੁੰਦੀ ਹੈ ਤੇ ਉਹ ਗੱਲ ਜਲਦੀ ਪਕੜ ਲੈਂਦੇ ਹਨ। ਕਿਰਨ ਉਹਨਾਂ ਲੋਕਾਂ ਵਿਚੋਂ ਇੱਕ ਹੈ ਇਹ ਵੀ ਜਲਦੀ ਹੀ ਇਸ ਕੰਮ ਵਿੱਚ ਮਾਹਿਰ ਹੋ ਗਈ ਹੈ। ਜਿਵੇਂ ਕਈ ਵਾਰੀ ਡਾਕਟਰ ਦੱਸਦੇ ਹਨ ਕਿ ਭਾਈ ਇਹ ਬਿਮਾਰੀ ਤਾਂ ਤੁਹਾਨੂੰ ਕਈ  ਸਾਲਾਂ ਤੋਂ ਹੈ ਪਰ ਇਸਨੇ ਅਸਰ ਵਿਖਾਉਣਾ ਹੁਣ ਸ਼ੁਰੂ ਕੀਤਾ ਹੈ ਓਵੇ ਹੀ ਕਿਰਨ ਦੀ ਇਸ ਗੱਲ ਨੇ ” ਐਂਕਲ ਜੀ ਤੁਹਾਨੂੰ ਤਾਂ ਦਸੰਬਰ 2023 ਤੋਂ ਡਾਲਰ ਆ ਰਹੇ ਹਨ ਪਰ ਤੁਸੀਂ ਬੂਹਾ ਹੀ ਨਹੀਂ ਖੋਲ੍ਹਿਆ। ਉਹ ਸਾਰੇ ਡਾਲਰ ਵਾਪਿਸ ਮੁੜ ਗਏ।” ਮੈਨੂੰ ਹੋਰ ਪ੍ਰੇਸ਼ਾਨ ਕਰ ਦਿੱਤਾ। ਮੈਨੂੰ ਤਾਂ ਇੰਜ ਲੱਗਿਆ ਜਿਵੇਂ ਦੀਵਾਲੀ ਵਾਲੇ ਦਿਨ ਲਕਸ਼ਮੀ ਮਾਤਾ ਮੇਰੇ ਘਰ ਦੇ ਬੰਦ ਪਏ ਦਰਵਾਜੇ ਨੂੰ ਵੇਖਕੇ ਵਾਪਿਸ ਮੁੜ ਗਈ ਹੋਵੇ।  “ਚਲੋ ਬੇਟਾ ਇਹ ਡਾਲਰ ਆਪਣੀ ਕਿਸਮਤ ਵਿੱਚ ਨਹੀਂ ਸਨ।” ਆਖਕੇ ਮੈਂ ਠੰਡਾ ਸਾਂਹ ਲਿਆ। ਕਿਰਨ ਨੇ ਮੈਨੂੰ ਬਹੁਤ ਸਾਰੀਆਂ ਨਵੀਆਂ ਗੱਲਾਂ ਦੀ ਜਾਣਕਾਰੀ ਦਿੱਤੀ। ਭਾਵੇਂ ਮੈਂ ਦਿਨ ਵਿੱਚ ਅਠਾਰਾਂ ਉੱਨੀ ਘੰਟੇ ਫਬ ਚਲਾਉਂਦਾ ਹਾਂ ਪਰ ਮੈਂ ਕਲੱਚ ਦੱਬਕੇ ਗੇਅਰ ਪਾਉਣਾ ਹੀ ਜਾਣਦਾ ਹਾਂ। ਬਹੁਤੀਆਂ ਤਕਨੀਕੀ ਜਾਣਕਾਰੀਆਂ ਤੋਂ ਵਾਂਝਾ ਹਾਂ। ਉਮਰ ਦਾ ਵੀ ਤਕਾਜ਼ਾ ਹੁੰਦਾ ਹੈ। ਇਹ ਵੀ ਪਹਿਲੀ ਵਾਰੀ ਹੀ ਹੋਇਆ ਕਿ ਅੱਜ ਜਮੈਂਟੋ  ਆਪਣੀ ਸਰਵਿਸ ਦੇਣ ਵਿੱਚ ਅਸਫਲ ਰਿਹਾ। ਫਿਰ ਟਿਊਲਿਪ ਕਲੱਬ ਵਾਲਿਆਂ ਨੂੰ ਫੋਨ ਖੜਕਾਇਆ ਤੇ ਅਸੀਂ ਕੋਫੀ ਪੀਣ ਦੇ ਕਾਬਿਲ ਹੋਏ।  ਰਾਜ ਸੋਨੀ ਛੋਟੀਆਂ ਫ਼ਿਲਮਾਂ ਵਿੱਚ ਆਪਣੇ ਕਿਰਦਾਰ ਨਿਭਾਉਂਦੀ ਹੈ ਤੇ ਫਬ ਤੇ ਸਰਗਰਮ ਰਹਿੰਦੀ ਹੈ। ਉਸ ਨੂੰ ਪਤਾ ਹੈ ਕਿ ਘਰੇ ਕਿਰਨ ਸੋਨੀ ਵਰਗੀ ਕਾਬਲ ਨੂੰਹ ਹੈਗੀ ਜਿਸ ਦੇ ਭਰੋਸੇ ਘਰ ਛੱਡਿਆ ਜਾ ਸਕਦਾ ਹੈ।  ਇਸੇ ਤਰਾਂ ਗੁਰਸੇਵਕ ਬੀੜ ਵੀ ਮਾਂ ਪਿਓ ਦੇ ਭਰੋਸੇ ਸਾਰਾ ਦਿਨ ਉਡਾਰੀਆਂ ਮਾਰਦਾ ਰਹਿੰਦਾ ਹੈ। ਬਕੌਲ ਬੀੜ ਉਸਦੀ ਅਮਿਤ ਸ਼ਾਹ ਵੀ ਬਥੇਰੀ ਚੰਗੀ ਹੈ। ਨਹੀਂ ਤਾਂ ਮੇਰੇ ਵਰਗਾ ਤਾਂ ਬਾਹਰ ਗਿਆ ਬਾਰ ਬਾਰ ਘੜੀ ਹੀ ਵੇਖਦਾ ਰਹਿੰਦਾ ਹੈ।
ਰਮੇਸ਼ ਸੇਠੀ ਬਾਦਲ 
9876627233
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸੜਕ ਹਾਦਸੇ – ਇੱਕ ਚੇਤਾਵਨੀ
Next articleਘੂਰੀ /ਡਾਕਟਰ ਇੰਦਰਜੀਤ ਕਮਲ