HOME ਜਿਲ੍ਹਾ ਪ੍ਰਧਾਨ ਰਣਜੀਤ ਸਿੰਘ ਪਵਾਰ ਦੀ ਪ੍ਰਧਾਨਗੀ ਵਿੱਚ ਫਿਲੌਰ ਵਿਖੇ ਅਰਥੀ ਫੂਕ...

ਜਿਲ੍ਹਾ ਪ੍ਰਧਾਨ ਰਣਜੀਤ ਸਿੰਘ ਪਵਾਰ ਦੀ ਪ੍ਰਧਾਨਗੀ ਵਿੱਚ ਫਿਲੌਰ ਵਿਖੇ ਅਰਥੀ ਫੂਕ ਮੁਜ਼ਾਹਰਾ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕਿਆ ਗਿਆ

2

*ਪ੍ਰੋਗਰਾਮ ਇੰਚਾਰਜ ਡਾ ਮੁਕੇਸ਼ ਦਾਦਰਾ ਦੀ ਦੇਖ ਰੇਖ ਵਿੱਚ ਵਿਧਾਨ ਸਭਾ ਫਿਲੌਰ ਦੇ ਵਿੱਚੋਂ ਬਹੁਤ ਸਾਰੇ ਭਾਜਪਾ ਆਗੂ ਪ੍ਰਦਸ਼ਨ ਦਾ ਹਿੱਸਾ ਬਣੇ-ਪਵਾਰ*

ਫਿਲੌਰ/ਅੱਪਰਾ   (ਸਮਾਜ ਵੀਕਲੀ)  (ਦੀਪਾ)-ਭਾਰਤੀ ਜਨਤਾ ਪਾਰਟੀ ਵਲੋਂ ਸੱਤਾਧਾਰੀ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ | ਭਾਜਪਾ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਬੁਖਲਾ ਗਈ ਹੈ ਕੇਜਰੀਵਾਲ ਭਗਵੰਤ ਮਾਨ ਨੂੰ ਵਰਤ ਕੇ ਪੰਜਾਬ ਦਾ ਮਹੌਲ ਖਰਾਬ ਕਰ ਰਿਹਾ ਹੈ | ਜੇਕਰ ਅਸੀ ਕੇਂਦਰ ਸਰਕਾਰ ਦੀਆਂ ਸਕੀਮਾਂ ਲੋਕਾਂ ਤੱਕ ਪਹੁੰਚਾ ਰਹੇ ਹਾਂ ਇਸ ਵਿੱਚ ਗਲਤ ਕੀ ਹੈ ? ਪਵਾਰ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਸਕੀਮਾਂ ਲੋਕਾਂ ਤੱਕ ਪਹੁੰਚਣਗੀਆਂ  ਸੂਬਾ ਸਰਕਾਰ ਕੋਲ ਕੋਈ ਅਧਿਕਾਰ ਨਹੀਂ ਕਿ ਉਹ 3S3 ਮਾਨਤਾ ਵਿਅਕਤੀਆਂ ਨੂੰ ਰੋਕ ਸਕੇ ਕਿਉਂ ਕਿ ਇਹ ਕੇਂਦਰ  ਸਰਕਾਰ ਤੋ ਮਾਨਤਾ ਪ੍ਰਾਪਤ ਅਦਾਰਾ ਹੈ ਉਹਨਾਂ ਦੀ ਮਦਦ ਨਾਲ ਹੀ ਅਸੀਂ ਲੋਕਾਂ ਤੱਕ ਸਕੀਮਾਂ ਦਾ ਲਾਭ ਪਹੁੰਚਾਉਣ ਦਾ ਕੰਮ ਕਰ ਰਹੇ ਹਾਂ,  ਜੋ ਸਾਡੇ ਨੇਤਾ ਅਤੇ ਪਾਰਟੀ ਸਮਰਥਕਾ ਨੂੰ ਬਿਨਾਂ ਵਜਾ ਪੁਲਸ ਨੂੰ ਹੁਕਮ ਦੇ ਕੇ ਡਿਟੇਨ ਕੀਤਾ ਗਿਆ ਸੀ | ਅਸੀ ਉਸ ਦੇ  ਰੋਸ ਵਜੋ ਪੂਰੇ ਪੰਜਾਬ ਵਿੱਚ ਸਾਡੀ ਪਾਰਟੀ ਵੱਲੋਂ ਮੁੱਖ ਮੰਤਰੀ ਦਾ ਪੁਤਲਾ ਫੂਕ  ਮੁਜ਼ਾਹਰਾ ਕੀਤਾ ਗਿਆ ਉਸ ਲੜੀ ਤਹਿਤ ਫਿਲੌਰ ਵਿੱਚ ਵੀ ਮੁੱਖ ਮੰਤਰੀ ਦਾ ਪੁਤਲਾ ਫੂਕਿਆ ਗਿਆ ਅਸੀ ਪੰਜਾਬ ਸਰਕਾਰ ਦੀ ਗੁੰਡਾਗਰਦੀ ਨਹੀਂ ਚੱਲਣ ਦਿਆਗੇ  | ਇਸ ਮੌਕੇ ਤਰਸੇਮ ਰੁਪਾਣਾ ਬੇਮੁਕਤ ਜਾਤੀਆਂ ਪ੍ਰਧਾਨ ਪੰਜਾਬ , ਦਿਨੇਸ਼ ਐਰੀ ਜਿਲ੍ਹਾ ਖ਼ਜ਼ਾਨਚੀ, ਗੋਲਡੀ ਨਾਹਰ ਕਾਰਜਕਰਣੀ ਮੈਂਬਰ ਪੰਜਾਬ, ਸੁਰਿੰਦਰ ਮਹਿਸਮਪੁਰੀ S3 ਮੋਰਚਾ ਸੈਕਟਰੀ ਪੰਜਾਬ, ਮੰਡਲ ਪ੍ਰਧਾਨ ਵਿਨੋਦ ਕੁਮਾਰ ਰਹੇਜਾ ਫਿਲੌਰ, ਮੰਡਲ ਪ੍ਰਧਾਨ ਅੱਪਰਾ ਅਵਿਸ਼ੇਕ ਸਿੰਘ, ਰਘੂ ਅਰੋੜਾ ਫਿਲੌਰ , ਮੰਡਲ ਪ੍ਰਧਾਨ ਪ੍ਰਤਾਪਪੁਰਾ ਰਾਮ ਰਾਜ ਬਿਰਦੀ, ਮੰਡਲ ਪ੍ਰਧਾਨ ਦੁਸਾਂਝ ਕਲਾਂ ਰਾਮ ਲਾਲ ਮਹਿਰਾ, ਸੁਖਵਿੰਦਰ ਲਾਡੀ ਯੁਵਾ ਮੋਰਚਾ ਪ੍ਰਧਾਨ, ਸ਼ਾਮ ਲਾਲ ਸ਼ਰਮਾ, ਰੁੜਕਾ ਮੰਡਲ ਪ੍ਰਧਾਨ ਪ੍ਰੀਤੀ ਮਹਿਸਮਪੁਰ, ਤੋ ਇਲਾਵਾ ਐਡਵੋਕੇਟ ਰਾਜੇਸ਼ ਕੁਮਾਰ ਫਿਲੌਰ ਪਰਦਰਸ਼ਨ ਦਾ ਹਿੱਸਾ ਰਹੇ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਪੰਜਾਬੀ ਸਾਹਿਤ ਸਭਾ ਦੁਸਾਂਝ ਕਲਾਂ ਵਲੋਂ ਸਭਾ ਦਾ 40ਵਾਂ ਸਥਾਪਨਾ ਦਿਵਸ ਤੇ ਸਾਵਣ ਕਵੀ ਦਰਬਾਰ ਕਰਵਾਇਆ
Next articleਸਰਕਾਰੀ ਹਾਈ ਸਮਾਰਟ ਸਕੂਲ ਅਪਰਾ ਵਿਖੇ 79 ਵਾਂ ਆਜ਼ਾਦੀ ਦਿਵਸ ਮਨਾਇਆ