HOME ਸਰਕਾਰੀ ਹਾਈ ਸਮਾਰਟ ਸਕੂਲ ਅਪਰਾ ਵਿਖੇ 79 ਵਾਂ ਆਜ਼ਾਦੀ ਦਿਵਸ ਮਨਾਇਆ

ਸਰਕਾਰੀ ਹਾਈ ਸਮਾਰਟ ਸਕੂਲ ਅਪਰਾ ਵਿਖੇ 79 ਵਾਂ ਆਜ਼ਾਦੀ ਦਿਵਸ ਮਨਾਇਆ

1

  (ਸਮਾਜ ਵੀਕਲੀ)  ਅੱਜ ਸਰਕਾਰੀ ਹਾਈ ਸਮਾਰਟ ਸਕੂਲ ਅਪਰਾ ਵਿਖੇ ਸਕੂਲ ਮੁਖੀ ਜਸਪਾਲ ਸੰਧੂ ਦੀ ਅਗਵਾਈ ਵਿੱਚ ਸਟਾਫ ਬੱਚਿਆਂ ਅਤੇ ਐਸਐਮਸੀ ਕਮੇਟੀ ਨੇ 79 ਵਾਂ ਸੁਤੰਤਰਤਾ ਦਿਵਸ ਮਨਾਇਆ! ਅੱਜ ਦੇ ਸਮਾਗਮ ਵਿੱਚ ਐਸਐਮਸੀ ਕਮੇਟੀ ਦੇ ਸਮੂਹ ਮੈਂਬਰ ਸਟਾਫ ਅਤੇ ਸਕੂਲ ਦੇ ਬੱਚੇ ਸ਼ਾਮਿਲ ਹੋਏ! ਅੱਜ ਨਵੀਂ ਚੁਣੀ ਹੋਈ ਐਸਐਮਸੀ ਕਮੇਟੀ ਦੇ ਮੈਂਬਰਾਂ ਦੀ ਆਪਸ ਵਿੱਚ ਜਾਣ ਪਹਿਚਾਣ ਕਰਵਾਈ ਅਤੇ smc ਕਮੇਟੀ ਦਾ ਸਕੂਲ ਦੇ ਕੰਮਾਂ ਵਿੱਚ ਯੋਗਦਾਨ,ਮਹੱਤਵ ਅਤੇ ਭੂਮਿਕਾ ਬਾਰੇ ਚਰਚਾ ਕੀਤੀ ਗਈ! ਬੱਚਿਆਂ ਨੇ ਦੇਸ਼ ਭਗਤੀ ਸਬੰਧੀ ਵੱਖ-ਵੱਖ ਗਤੀਵਿਧੀਆਂ ਕੀਤੀਆਂ! ਬੱਚਿਆਂ ਨੂੰ ਆਜ਼ਾਦੀ ਦਿਵਸ ਦਾ ਇਤਿਹਾਸ ਅਤੇ ਇਸ ਵਿੱਚ ਆਪਣੀਆਂ ਕੁਰਬਾਨੀਆਂ ਦੇਣ ਵਾਲੇ ਮਹਾਨ ਦੇਸ਼ ਭਗਤਾਂ ਬਾਰੇ ਜਾਣਕਾਰੀ ਦਿੱਤੀ ਗਈ! ਇਸ ਆਜ਼ਾਦੀ ਦਿਵਸ ਦੀ ਖੁਸ਼ੀ ਵਿੱਚ ਬੱਚਿਆਂ ਅਤੇ ਸਮੂਹ ਮੈਂਬਰਾਂ ਵਿੱਚ ਲੱਡੂ ਵੰਡੇ ਗਏ ਅੱਜ ਦੇ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਚੇਅਰਮੈਨ ਐਸਐਮਸੀ ਸ੍ਰੀ ਕਮਲ ਕੁਮਾਰ,ਸ੍ਰੀ ਮੋਹਣ ਲਾਲ ਜੀ ਮੈਂਬਰ ਪੰਚਾਇਤ, ਸ਼੍ਰੀ ਤਜਿੰਦਰ ਕੁਮਾਰ,ਮਨਦੀਪ ਸਿੰਘ ਮਾਨ,ਹਰਜੀਤ ਸਿੰਘ,ਸ਼ਰਨਜੀਤ ਸਿੰਘ,ਨੈਨਸੀ ਰਾਣੀ,ਨੀਰੂ ਬਾਲਾ,ਪ੍ਰੋਮਿਲਾ ਦੇਵੀ,ਬਲਜੀਤ ਕੌਰ, ਅਨੂ ਕੁਮਾਰੀ,ਪਰਮਿੰਦਰ ਕੌਰ, ਬਲਵਿੰਦਰ ਕੌਰ, ਪਰਮਜੀਤ ਕੌਰ,ਹਰਜਿੰਦਰ ਪਾਲ,ਸੁਰਿੰਦਰ ਕੌਰ,ਹਰਪ੍ਰੀਤ ਕੌਰ,ਕੁਲਵੰਤ ਰਾਮ,ਕਮਲਜੀਤ ਕੌਰ,ਸੰਦੀਪ ਕੁਮਾਰੀ,,ਗੁਰਨਾਮ ਸਿੰਘ ਆਦਿ ਹਾਜ਼ਰ ਸਨ|

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਜਿਲ੍ਹਾ ਪ੍ਰਧਾਨ ਰਣਜੀਤ ਸਿੰਘ ਪਵਾਰ ਦੀ ਪ੍ਰਧਾਨਗੀ ਵਿੱਚ ਫਿਲੌਰ ਵਿਖੇ ਅਰਥੀ ਫੂਕ ਮੁਜ਼ਾਹਰਾ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕਿਆ ਗਿਆ
Next articleਆਕਾਸ਼ਵਾਣੀ ਜਲੰਧਰ ਨੇ ਹਾਕੀ ਪ੍ਰੇਮੀਆਂ ਤੱਕ ਪਹੁੰਚਾਈ ਜੂਨੀਅਰ ਪੁਰਸ਼ ਨੈਸ਼ਨਲ ਚੈਂਪੀਅਨਸ਼ਿਪ 2025 ਦੀ ਲਾਈਵ ਕਮੈਂਟਰੀ