HOME ਪੰਜਾਬੀ ਸਾਹਿਤ ਸਭਾ ਦੁਸਾਂਝ ਕਲਾਂ ਵਲੋਂ ਸਭਾ ਦਾ 40ਵਾਂ ਸਥਾਪਨਾ ਦਿਵਸ...

ਪੰਜਾਬੀ ਸਾਹਿਤ ਸਭਾ ਦੁਸਾਂਝ ਕਲਾਂ ਵਲੋਂ ਸਭਾ ਦਾ 40ਵਾਂ ਸਥਾਪਨਾ ਦਿਵਸ ਤੇ ਸਾਵਣ ਕਵੀ ਦਰਬਾਰ ਕਰਵਾਇਆ

2

ਫਿਲੌਰ/ਅੱਪਰਾ  (ਸਮਾਜ ਵੀਕਲੀ)  (ਦੀਪਾ)-ਪੰਜਾਬੀ ਸਾਹਿਤ ਸਭਾ ਦੁਸਾਂਝ ਕਲਾਂ ਵਲੋਂ ਸਭਾ ਦਾ 40 ਵਾਂ ਸਥਾਪਨਾ ਦਿਵਸ ਅਤੇ ਸਾਵਣ ਕਵੀ ਦਰਬਾਰ  ਸਭਾ ਦੇ ਦਫ਼ਤਰ ਮੰਢਾਲੀ ਦਰਵਾਜ਼ਾ ਪਿੰਡ ਦੁਸਾਂਝ ਕਲਾਂ ਵਿਖੇ ਕਰਵਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਮੰਡਲ ਵਿਚ ਸਭਾ ਦੇ ਪ੍ਰਧਾਨ ਸੋਹਣ ਸਿੰਘ ਭਿੰਡਰ, ਸਭਾ ਦੇ ਜਨਰਲ ਸਕੱਤਰ ਰਾਮ ਪ੍ਰਕਾਸ਼ ਟੋਨੀ, ਸ. ਰਵਿੰਦਰ ਸਿੰਘ ਚੋਟ ਅਤੇ  ਸੋਹਣ ਸ਼ਹਿਜਲ ਆਦਿ ਹਾਜ਼ਰ ਹੋਏ । ਇਸ ਸਮੇਂ ਸਭਾ ਦੇ ਜਨਰਲ ਸਕੱਤਰ ਰਾਮ ਪ੍ਰਕਾਸ਼ ਟੋਨੀ ਨੇ ਆਏ ਹੋਏ ਕਵੀਆਂ ਤੇ ਸਰੋਤਿਆਂ ਨੂੰ ” ਜੀ ਆਇਆਂ ” ਕਿਹਾ ਅਤੇ ਰਵਿੰਦਰ ਸਿੰਘ ਚੋਟ ਨੇ ਸਭਾ ਵਲੋਂ 40  ਸਾਲ ਪੂਰੇ ਹੋਣ ਤੇ ਸਭਾ ਦੇ ਇਤਿਹਾਸ ਬਾਰੇ ਜਾਣੂ ਕਰਵਾਇਆ ਅਤੇ ਕਵੀਆਂ ਤੇ ਸਰੋਤਿਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕੀ ਤੁਹਾਡੇ ਸਹਿਯੋਗ ਨਾਲ ਸਭਾ ਨੇ 40 ਸਾਲ ਪੂਰੇ ਕਰ ਲਏ ਹਨ । ਅਖ਼ੀਰ ਵਿਚ ਕਵੀ ਦਰਬਾਰ ਕਰਵਾਇਆ ਗਿਆ ਜਿਸ ਵਿਚ  ਸੋਹਣ ਸਹਿਜਲ, ਰਵਿੰਦਰ ਸਿੰਘ ਚੋਟ, ਰਾਮ ਪ੍ਰਕਾਸ਼ ਟੋਨੀ,  ਨਿਰਮਲ ਸਿੰਘ ਬਲ ,ਸੋਹਣ ਸਿੰਘ ਭਿੰਡਰ ਅਤੇ ਹੋਰ ਕਵੀਆਂ ਨੇ ਆਪੋ ਆਪਣੇ ਤਾਜ਼ਾ ਕਲਾਮ ਸਣਾ ਕੇ ਵਾਹ – ਵਾਹ ਖੱਟੀ।  ਇਸ ਮੋਕੇ ਹਾਜ਼ਰ ਹੋਏ ਪੁਲਿਸ ਚੌਕੀ ਇੰਚਾਰਜ ਦੁਸਾਂਝ ਕਲਾਂ ਸੁਖਵਿੰਦਰ ਰਾਮ ਸੋਢੀ ਸਿੰਘ ਨੇ ਇਲਾਕੇ ਦੇ ਲੋਕਾਂ ਨੂੰ ਨੱਸਿਆ ਖ਼ਿਲਾਫ਼ ਸਰਕਾਰ ਵਲੋਂ ਵਿੱਢੀ ਗਈ ਜੰਗ ਖਿਲਾਫ ਸਰਕਾਰ ਦਾ ਲੋਕਾਂ ਨੂੰ ਸਹਿਯੋਗ ਕਰਨ ਦੀ ਮੰਗ ਕੀਤੀ। ਇਸ ਸਮੇਂ ਰਵਿੰਦਰ ਸਿੰਘ ਸੋਢੀ, ਸੁਰਿੰਦਰ ਪਾਲ ਕੁੱਕੂ, ਅਸ਼ਵਨੀ ਸਹਿਗਲ, ਕੇ .ਕੇ ਕੰਡਾ, ਸਰਦੂਲ ਸਿੰਘ, ਪਰਮਿੰਦਰ ਸਿੰਘ ਦੁਸਾਂਝ, ਸੁਖਵਿੰਦਰ ਰਾਮ ਸੋਢੀ , ਮਨੋਹਰ ਲਾਲ ਹਰਜਿੰਦਰ ਸਿੰਘ, ਨਰੇਸ਼ ਕੁਮਾਰ, ਦਵਿੰਦਰ ਸਿੰਘ ਨੇ ਆਏ  ਹੋਏ ਕਵੀਆਂ ਤੇ ਸਰੋਤਿਆਂ ਵਲੋਂ ਦਿੱਤੇ ਗਏ ਸਹਿਯੋਗ ਲਈ  ਧੰਨਵਾਦ ਕੀਤਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸਿਵਲ ਹਸਪਤਾਲ ਬੰਗਾ ਵਿਖੇ ਹਰ ਸ਼ੁਕਰਵਾਰ ਡੇਂਗੂ ਐਕਟੀਵਿਟੀ ਕੀਤੀ ਗਈ
Next articleਜਿਲ੍ਹਾ ਪ੍ਰਧਾਨ ਰਣਜੀਤ ਸਿੰਘ ਪਵਾਰ ਦੀ ਪ੍ਰਧਾਨਗੀ ਵਿੱਚ ਫਿਲੌਰ ਵਿਖੇ ਅਰਥੀ ਫੂਕ ਮੁਜ਼ਾਹਰਾ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕਿਆ ਗਿਆ