ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਤੇ ਮਾਡਲ ਕਰੀਅਰ ਸੈਂਟਰ ਵਿਖੇ ਲਗਾਇਆ ਪਲੇਸਮੈਂਟ ਕੈਂਪ

ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਜ਼ਿਲ੍ਹਾ ਰੋਜ਼ਗਾਰ ਅਫ਼ਸਰ ਸੰਜੀਵ ਕੁਮਾਰ ਨੇ ਦੱਸਿਆ ਕਿ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ / ਮਾਡਲ ਕਰੀਅਰ ਸੈਂਟਰ ਹੁਸ਼ਿਆਰਪੁਰ ਵਿਖੇ ਅੱਜ ਪਲੇਸਮੈਂਟ ਕੈਂਪ ਦਾ ਆਯੋਜਨ ਕੀਤਾ ਗਿਆ। ਉਨ੍ਹਾਂ  ਦੱਸਿਆ ਕਿ ਇਸ ਪਲੇਸਮੈਂਟ ਕੈਂਪ ਵਿਚ ਸੋਨਾਲੀਕਾ ਟਰੈਕਟਰਜ਼ ਲਿਮਟਿਡ (ਆਈ.ਟੀ.ਐਲ), ਯੈੱਸ ਬੈਂਕ, ਭਾਰਜ ਲਾਈਫ ਕੇਅਰ ਹਸਪਤਾਲ ਅਤੇ ਭਾਰਤੀ ਐਕਸਾ ਲਾਈਫ ਇੰਨਸ਼ੋਰੈਂਸ ਕੰਪਨੀਆਂ ਵੱਲੋਂ ਆਫ਼ਿਸ ਸੈਕਟਰੀ, ਰਿਸੈਪਸ਼ਨਿਸਟ, ਵਾਰਡ ਬੁਆਏ, ਅਸਿਸਟੈਂਟ ਅਕਾਊਂਟੈਂਟ, ਅਪਰੈਂਟਸ਼ਿਪ ਅਤੇ ਸੇਲਜ਼ ਅਫਸਰ ਆਦਿ ਜਾਬ ਰੋਲਾਂ ਦੀ ਭਰਤੀ ਕਰਨ ਸਬੰਧੀ ਭਾਗ ਲਿਆ ਗਿਆ। ਇਸ ਪਲੇਸਮੈਂਟ ਕੈਂਪ ਵਿਚ 50 ਪ੍ਰਾਰਥੀਆਂ ਨੇ ਬਹੁਤ ਉਤਸ਼ਾਹ ਪੂਰਵਕ ਭਾਗ ਲਿਆ। ਇਸ ਤੋਂ ਬਾਅਦ ਵੱਖ-ਵੱਖ ਕੰਪਨੀਆਂ ਵੱਲੋਂ ਆਪਣੇ-ਆਪਣੇ ਜਾਬ ਰੋਲਾਂ ਸਬੰਧੀ 20 ਯੋਗ ਪ੍ਰਾਰਥੀਆਂ ਨੂੰ ਸ਼ਾਰਟ ਲਿਸਟਿਡ ਕਰ ਲਿਆ ਗਿਆ। ਜ਼ਿਲ੍ਹਾ ਰੋਜ਼ਗਾਰ ਅਫ਼ਸਰ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਪਲੇਸਮੈਂਟ ਕੈਂਪ ਬਿਊਰੋ ਵਿਖੇ ਰੈਗੂਲਰ ਤੌਰ ‘ਤੇ ਲਗਾਏ ਜਾਂਦੇ ਹਨ। ਉਨ੍ਹਾਂ ਅਪੀਲ ਕੀਤੀ ਕਿ ਨੌਜਵਾਨ ਇਨ੍ਹਾਂ ਪਲੇਸਮੈਂਟ ਕੈਂਪਾਂ ਦਾ ਲਾਭ ਪ੍ਰਾਪਤ ਕਰਨ ਲਈ ਬਿਊਰੋ ਵਿਖੇ ਵਿਜ਼ਿਟ ਕਰਕੇ ਆਪਣਾ ਨਾਮ ਰਜਿਸਟਰ ਕਰਵਾਉਣ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਹਾਈਪਰਟੈਨਸ਼ਨ, ਸ਼ੂਗਰ ਗੁਰਦੇ ਫੇਲ੍ਹ ਹੋਣ ਦੇ ਮੁੱਖ ਕਾਰਨ – ਡਾ ਪਾਰਸ ਸੈਣੀ  
Next articleਸਾਵਨ ਕਿਰਪਾਲ ਰੂਹਾਨੀ ਮਿਸ਼ਨ ਨੇ ਸਾਂਝੀ ਰਸੋਈ ਪ੍ਰੋਜੈਕਟ ‘ਚ ਪਾਇਆ ਯੋਗਦਾਨ