
7 ਮਾਰਚ ਤੋਂ ਸ਼ੁਰੂ ਹੋ ਰਹੀਆਂ ਪੰਜਵੀਂ ਦੀਆਂ ਪ੍ਰੀਖਿਆਵਾਂ ਦੀਆਂ ਤਿਆਰੀਆਂ ਸਬੰਧੀ ਲਿਆ ਜਾਇਜ਼ਾ
ਕਪੂਰਥਲਾ, (ਸਮਾਜ ਵੀਕਲੀ) (ਕੌੜਾ)- ਸਿੱਖਿਆ ਬਲਾਕ ਕਪੂਰਥਲਾ -2 ਦੇ ਅਧੀਨ ਆਉਂਦੇ ਸਰਕਾਰੀ ਐਲੀਮੈਂਟਰੀ ਸਕੂਲ ਮਨਸੂਰਵਾਲ ਦੋਨਾਂ ਤੇ ਸਰਕਾਰੀ ਐਲੀਮੈਂਟਰੀ ਸਕੂਲ ਮੈਣਵਾਂ ਦਾ 7 ਮਾਰਚ ਨੂੰ ਪੰਜਵੀਂ ਜਮਾਤ ਦੇ ਸਲਾਨਾ ਮੁਲਾਂਕਣ (ਪ੍ਰੀਖਿਆ)ਦੇ ਮੱਦੇ ਨਜ਼ਰ ਜ਼ਿਲਾ ਸਿੱਖਿਆ ਅਧਿਕਾਰੀ ਮਮਤਾ ਬਜਾਜ ਦੁਆਰਾ ਅਚਨਚੇਤ ਨਿਰੀਖਣ ਕੀਤਾ ਗਿਆ। ਇਸ ਨਿਰੀਖਣ ਦੌਰਾਨ ਜ਼ਿਲ੍ਹਾ ਸਿੱਖਿਆ ਅਧਿਕਾਰੀ ਮਮਤਾ ਬਜਾਜ ਦੁਆਰਾ ਜਿੱਥੇ ਪੰਜਵੀਂ ਜਮਾਤ ਦੀਆਂ ਪ੍ਰੀਖਿਆਵਾਂ ਦੇ ਲਈ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ। ਉੱਥੇ ਹੀ ਸਕੂਲ ਦੇ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਇਹਨਾਂ ਪ੍ਰੀਖਿਆਵਾਂ ਦੀ ਤਿਆਰੀ ਲਈ ਪ੍ਰੇਰਿਤ ਕੀਤਾ। ਇਸ ਦੌਰਾਨ ਉਹਨਾਂ ਨੇ ਪ੍ਰੀ ਪ੍ਰਾਇਮਰੀ ਰਿਪੋਰਟ ਕਾਰਡ, ਗਤੀਵਿਧੀ ਕੈਲੰਡਰ, ਵਰਕ ਬੁੱਕਸ ਮੁਕੰਮਲ ਕਰਨ, ਵਿਭਾਗ ਵੱਲੋਂ ਰੋਜ਼ਾਨਾ ਭੇਜੀ ਜਾਂਦੀ ਸਲਾਈਡ ਅਨੁਸਾਰ ਐਕਟੀਵਿਟੀ ਕਰਵਾਉਣ, ਅਧਿਆਪਕ ਡਾਇਰੀ ਲਿਖਣ ਤੇ ਸਕੂਲ ਮੁਖੀ ਦੁਆਰਾ ਚੈੱਕ ਕਰਨ ਸੰਬੰਧੀ ਦਿਸ਼ਾ ਨਿਰਦੇਸ਼ ਦਿੱਤੇ। ਉਹਨਾਂ ਨੇ ਸਮੱਗਰਾ ਤਹਿਤ ਸਕੂਲਾਂ ਵਿੱਚ ਖਰਚ ਕੀਤੀਆਂ ਜਾਂਦੀਆਂ ਗਰਾਂਟਾਂ ਦੇ ਵੇਰਵਿਆਂ ਨੂੰ ਵੀ ਚੈੱਕ ਕੀਤਾ। ਉਨ੍ਹਾਂ ਨੇ ਸਕੂਲ ਮੁਖੀਆਂ ਨੂੰ ਰਹਿੰਦੀਆਂ ਗਰਾਂਟਾਂ ਜਲਦ ਤੋਂ ਜਲਦ ਖਰਚਣ ਲਈ ਹਦਾਇਤਾਂ ਵੀ ਜਾਰੀ ਕੀਤੀਆਂ। ਇਸ ਦੌਰਾਨ ਉਨ੍ਹਾਂ ਮਿਡ ਡੇ ਮੀਲ ਦੇ ਮੀਨੂੰ, ਮਿਡ ਡੇ ਮੀਲ ਦੀ ਗੁਣਵੱਤਾ, ਮਿਡ ਡੇ ਮੀਲ ਕੁੱਕ ਦੀ ਸਫਾਈ ਤੇ ਰਸੋਈ ਦੀ ਸਫਾਈ ਸਬੰਧੀ ਵਿਸ਼ੇਸ਼ ਨਿਰਦੇਸ਼ ਦਿੱਤੇ। ਇਸ ਦੌਰਾਨ ਜਿੱਥੇ ਉਹਨਾਂ ਦੇ ਨਾਲ ਮਿੱਡ ਮੀਲ ਇੰਚਾਰਜ ਅਜੇ ਕੁਮਾਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਉੱਥੇ ਹੀ ਉਨਾਂ ਦੇ ਨਾਲ ਆਏ ਹਰਮਿੰਦਰ ਸਿੰਘ ਜੋਸਨ ਜ਼ਿਲ੍ਹਾ ਕੋਆਰਡੀਨੇਟਰ ਸਮੱਰਥ ਨੇ ਸਕੂਲਾਂ ਵਿੱਚ ਕਰਵਾਏ ਜਾ ਰਹੇ ਬਾਲ ਮੇਲੇ ਦੀਆਂ ਤਿਆਰੀਆਂ ਸਬੰਧੀ ਵਿਸ਼ੇਸ਼ ਤੌਰ ਤੇ ਅਧਿਆਪਕਾਂ ਨਾਲ ਗੱਲਬਾਤ ਕੀਤੀ ਤੇ ਉਨਾਂ ਨੂੰ ਇਸ ਬਾਲ ਮੇਲੇ ਨੂੰ ਪੂਰੇ ਉਤਸ਼ਾਹ ਨਾਲ ਕਰਵਾਉਣ ਲਈ ਸਕੂਲ ਮੁੱਖੀਆਂ ਨੂੰ ਪ੍ਰੇਰਿਤ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj