ਮਾਲਵਾ ਲਿਖਾਰੀ ਸਭਾ ਵੱਲੋਂ ਲੇਖਕ ਭਵਨ ਦੀ ਨੀਂਹ ਰੱਖੀ

ਸੰਗਰੂਰ, 21 ਅਪ੍ਰੈਲ (ਰਮੇਸ਼ਵਰ ਸਿੰਘ) ਮਾਲਵਾ ਲਿਖਾਰੀ ਸਭਾ ਸੰਗਰੂਰ (ਰਜਿ:) ਦੇ ਮੋਢੀ ਮੈਂਬਰਾਂ ਵੱਲੋਂ ਅੱਜ ਮਿਤੀ 21 ਅਪ੍ਰੈਲ ਨੂੰ ਗੁਰੂ ਗੋਬਿੰਦ ਸਿੰਘ ਨਗਰ ਸੰਗਰੂਰ ਵਿਖੇ ਸਭਾ ਵੱਲੋਂ ਉਸਾਰੇ ਜਾ ਰਹੇ ਲੇਖਕ ਭਵਨ ਦੀ ਨੀਂਹ ਰੱਖੀ ਗਈ। ਇਸ ਮੌਕੇ ਉੱਘੇ ਸਾਹਿਤਕਾਰ ਸੁਰਜੀਤ ਸਿੰਘ ਮੌਜੀ ਵੱਲੋਂ ਅਰਦਾਸ ਕੀਤੀ ਗਈ। ਉਪਰੰਤ ਹਾਜ਼ਰ ਮੈਂਬਰਾਂ ਵੱਲੋਂ ਵਿਧੀ ਅਨੁਸਾਰ ਇੱਕ-ਇੱਕ ਇੱਟ ਰੱਖੀ ਗਈ, ਜਿਸ ਵਿੱਚ ਪ੍ਰਧਾਨ ਕਰਮ ਸਿੰਘ ਜ਼ਖ਼ਮੀ, ਜਨਰਲ ਸਕੱਤਰ ਸੁਖਵਿੰਦਰ ਸਿੰਘ ਲੋਟੇ, ਵਿੱਤ ਸਕੱਤਰ ਰਜਿੰਦਰ ਸਿੰਘ ਰਾਜਨ, ਮੀਤ ਪ੍ਰਧਾਨ ਜਗਜੀਤ ਸਿੰਘ ਲੱਡਾ ਅਤੇ ਕਾਰਜਕਾਰਨੀ ਮੈਂਬਰਾਂ ਸ਼ਿਵ ਕੁਮਾਰ ਅੰਬਾਲਵੀ, ਪਵਨ ਕੁਮਾਰ ਹੋਸ਼ੀ, ਸੁਰਜੀਤ ਸਿੰਘ ਮੌਜੀ, ਜੀਤ ਹਰਜੀਤ, ਭੁਪਿੰਦਰ ਨਾਗਪਾਲ, ਰਾਜਦੀਪ ਸਿੰਘ, ਏਕਮ ਸਿੰਘ ਆਦਿ ਸ਼ਾਮਲ ਸਨ। ਪ੍ਰੈੱਸ ਦੇ ਨਾਂ ਜਾਰੀ ਇੱਕ ਸਾਂਝੇ ਬਿਆਨ ਵਿੱਚ ਹਾਜ਼ਰ ਮੈਂਬਰਾਂ ਨੇ ਕਿਹਾ ਕਿ ਲੇਖਕ ਭਵਨ ਦੀ ਉਸਾਰੀ ਨਾਲ ਜ਼ਿਲ੍ਹਾ ਸੰਗਰੂਰ ਦੇ ਸਮੂਹ ਸਾਹਿਤਕਾਰਾਂ ਦਾ ਲੰਬੇ ਸਮੇਂ ਤੋਂ ਲਿਆ ਸੁਪਨਾ ਪੂਰਾ ਹੋਇਆ ਹੈ। ਇਸ ਮੌਕੇ ਭਵਨ ਦੀ ਉਸਾਰੀ ਲਈ ਪੰਜਾਬ ਸਰਕਾਰ ਵੱਲੋਂ ਦਿਲ ਖੋਲ੍ਹ ਕੇ ਦਿੱਤੀ ਗਈ ਗ੍ਰਾਂਟ ਦੀ ਭਰਪੂਰ ਸ਼ਲਾਘਾ ਕੀਤੀ ਗਈ ਅਤੇ ਸੁਖਵਿੰਦਰ ਸਿੰਘ ਫੁੱਲ ਦੇ ਪੁਰਜ਼ੋਰ ਸਹਿਯੋਗ ਲਈ ਧੰਨਵਾਦ ਕੀਤਾ ਗਿਆ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਵਿਤਾ
Next articleਸ਼ੁਭ ਸਵੇਰ ਦੋਸਤੋ,