HOME ਜਿਲ੍ਹਾ ਨਸ਼ਾ ਮੁਕਤੀ ਮੁੜ ਵਸੇਬਾ ਕੇਂਦਰ ਹੁਸ਼ਿਆਰਪੁਰ ਵੱਲੋਂ ਸਵੱਛਤਾ ਅਭਿਆਨ ਮਨਾਇਆ ਗਿਆ

ਜਿਲ੍ਹਾ ਨਸ਼ਾ ਮੁਕਤੀ ਮੁੜ ਵਸੇਬਾ ਕੇਂਦਰ ਹੁਸ਼ਿਆਰਪੁਰ ਵੱਲੋਂ ਸਵੱਛਤਾ ਅਭਿਆਨ ਮਨਾਇਆ ਗਿਆ

1

ਹੁਸ਼ਿਆਰਪੁਰ  (ਸਮਾਜ ਵੀਕਲੀ)  (ਸਤਨਾਮ ਸਿੰਘ ਸਹੂੰਗੜਾ) ਇੱਕ ਕਦਮ ਸਵੱਛਤਾ ਵੱਲ “ਸਵੱਛਤਾ ਹੀ ਸੇਵਾ ਹੈ” ਅਭਿਆਨ ਤਹਿਤ ਅੱਜ ਜਿਲ੍ਹਾ ਨਸ਼ਾ ਮੁਕਤੀ ਮੁੜ ਵਸੇਬਾ ਕੇੰਦਰ ਹੁਸ਼ਿਆਰਪੁਰ ਸਟਾਫ ਅਤੇ ਮਰੀਜਾਂ ਵੱਲੋਂ ਸਵੱਛਤਾ ਅਭਿਆਨ ਮਨਾਇਆ ਗਿਆ। ਇਹ ਅਭਿਆਨ ਸਿਵਲ ਸਰਜਨ ਡਾ. ਬਲਵੀਰ ਕੁਮਾਰ ਅਤੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਵਾਤੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਡਾ. ਮਹਿਮਾ ਮਨਹਾਸ ਮੈਡੀਕਲ ਅਫਸਰ ਜਿਲ੍ਹਾ ਨਸ਼ਾ ਮੁਕਤੀ ਮੁੜ ਵਸੇਬਾ ਕੇਂਦਰ ਹੁਸ਼ਿਆਰਪੁਰ ਦੀ ਅਗਵਾਈ ਹੇਠ ਸਮੂਹ ਸਟਾਫ਼ ਦੇ ਸਹਿਯੋਗ ਨਾਲ ਮਨਾਇਆ ਗਿਆ। ਇੱਕ ਮੌਕੇ ਤੇ ਡਾ. ਮਹਿਮਾ ਨੇ ਕਿਹਾ ਕਿ ਜੇਕਰ ਅਸੀਂ ਸਵੱਛ ਰਹਿਣ ਦੀ ਭਾਵਨਾ ਨਾਲ ਆਪਣਾ ਘਰ, ਦਫਤਰ ਅਤੇ ਆਲਾ ਦੁਆਲਾ ਸਾਫ ਰੱਖਾਂਗੇ ਤਾਂ ਹੀ ਅਸੀਂ ਦੇਸ਼ ਨੂੰ ਸਾਫ ਸੁਥਰਾ ਰੱਖਣ ਵਿੱਚ ਆਪਣਾ ਯੋਗਦਾਨ ਦੇ ਸਕਾਂਗੇ। ਇਸ ਦੇ ਨਾਲ ਦੋ ਫਾਇਦੇ ਹੋ ਸਕਦੇ ਹਾਂ, ਇੱਕ ਆਪਣਾ ਕੰਮ ਕਰਨ ਨਾਲ ਸਾਡੀ ਸਰੀਰਕ ਕਸਰਤ ਹੋ ਜਾਂਦੀ ਤੇ ਦੂਸਰਾ ਜੇਕਰ ਅਸੀਂ ਸਵੱਛਤਾ ਦੀ ਭਾਵਨਾ ਰੱਖਣ ਅਸੀਂ ਕਈ ਬਿਮਾਰੀਆਂ ਤੋਂ ਬੱਚ ਸਕਾਂਗੇ। ਇਸ ਮੌਕੇ ਮੈਨੇਜਰ ਨਿਸ਼ਾ ਰਾਣੀ, ਕਾਉਸਲਰ ਸੰਦੀਪ ਕੁਮਾਰੀ, ਕਾਉਸਲਰ ਪ੍ਰਸ਼ਾਂਤ ਆਦਿਆ, ਕਾਉਸਲਰ ਰਜਵਿੰਦਰ ਕੌਰ, ਸਟਾਫ਼ ਨਰਸ ਹਰਦੀਪ ਕੌਰ, ਗੁਰਸਿਮਰਨ ਸਿੰਘ, ਪ੍ਰਿੰਸ ਗਿੱਲ, ਵਾਰਡ ਅਟੈਡੈਂਟ ਹਰੀਸ਼ ਕੁਮਾਰੀ, ਅਲਕਾ, ਰਜਨੀ, ਰਚਨਾ, ਰਕੇਸ਼ ਆਦਿ ਹਾਜ਼ਿਰ ਸੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਮਾਤਾ ਜੈ ਰਾਣੀ ਜੈਨ ਦੀਆਂ ਅੱਖਾਂ ਨਾਲ ਦੋ ਹਨ੍ਹੇਰੀ ਜ਼ਿੰਦਗੀਆਂ ਨੂੰ ਮਿਲੇਗੀ ਰੌਸ਼ਨੀ – ਸੰਜੀਵ ਅਰੋੜਾ
Next articleਤਿਉਹਾਰਾਂ ਦਾ ਸੀਜ਼ਨ ਮਿਠਾਈਆਂ ਦੀ ਭਰਮਾਰ –ਡਾ ਹਰੀ ਕ੍ਰਿਸ਼ਨ ਬੰਗਾ