ਦਿਨੇਸ਼ ਚੱਢਾ ਐੱਮ.ਐੱਲ.ਏ. ਰੋਪੜ ਦੁਆਰਾ ਕੁੜੀਆਂ ਦੇ ਪਹਿਲੇ ਕਬੱਡੀ ਕੱਪ ਦਾ ਪੋਸਟਰ ਰਿਲੀਜ਼

ਰੋਪੜ (ਸਮਾਜ ਵੀਕਲੀ) (ਪੱਤਰ ਪ੍ਰੇਰਕ): ਕੌਰ ਵੈਲਫ਼ੇਅਰ ਫਾਉਂਡੇਸ਼ਨ (ਰਜਿ.) ਵੱਲੋਂ ਕਰਵਾਏ ਜਾ ਰਹੇ ਕੁੜੀਆਂ ਦੇ ਪਹਿਲੇ ਕਬੱਡੀ ਕੱਪ ਦਾ ਪੋਸਟਰ ਦਿਨੇਸ਼ ਚੱਢਾ ਐੱਮ.ਐੱਲ.ਏ. ਹਲਕਾ ਰੋਪੜ ਦੁਆਰਾ ਅੱਜ ਉਨ੍ਹਾਂ ਦੇ ਮੁੱਖ ਦਫ਼ਤਰ ਵਿਖੇ ਰਿਲੀਜ਼ ਕੀਤਾ ਗਿਆ। ਐੱਮ.ਐੱਲ.ਏ. ਸਾਹਿਬ ਨੇ ਸ਼ਲਾਘਾ ਕਰਦਿਆਂ ਫਾਉਂਡੇਸ਼ਨ ਦੇ ਮੈਂਬਰਾਂ ਨੂੰ ਵਿਸ਼ੇਸ਼ ਤੌਰ ‘ਤੇ ਸ਼ੁੱਭ ਕਾਮਨਾਵਾਂ ਦਿੱਤੀਆਂ। ਖੇਡ ਸਮਾਗਮ ਬਾਰੇ ਫਾਊਂਡੇਸ਼ਨ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪਿੰਡ ਸੁਰਤਾਪੁਰ ਵਿਖੇ 7 ਮਈ ਐਤਵਾਰ ਨੂੰ ਸਵੇਰੇ 09:00 ਤੋਂ 04:00 ਵਜੇ ਤੱਕ ਮੁਕਾਬਲੇ ਚੱਲਣਗੇ ਅਤੇ 04:00 ਤੋਂ ਦੇਰ ਸ਼ਾਮ ਲੋਕ ਗਾਇਕ ਰੋਮੀ ਘੜਾਮੇਂ ਵਾਲ਼ਾ, ਹਨੀ ਬੀ, ਜਿੰਦਰ ਢੱਕ, ਮਿਊਜਿਕ ਮਿਸਤਰੀ, ਸ਼ਰਨ ਭਿੰਡਰ ਤੇ ਸੁੱਖਾ ਧਾਲੀਵਾਲ ਦਾ ਖੁੱਲ੍ਹਾ ਅਖਾੜਾ ਲੱਗੇਗਾ। ਇਸ ਮੌਕੇ ਫਾਉਂਡੇਸ਼ਨ ਦੇ ਡਾਇਰੈਕਟਰ ਸੁਰਿੰਦਰ ਕੌਰ/ਡਾ: ਜਸਬੀਰ ਕੌਰ, ਮੁੱਖ ਸਲਾਹਕਾਰ ਜੈ ਦੇਵ ਸਿੰਘ , ਨਿੰਮਾ ਸੁਰਤਾਪੁਰ ਮੁੱਖ ਪ੍ਰਬੰਧਕ, ਆਪ ਆਗੂ ਸੰਦੀਪ ਜੋਸ਼ੀ ਤੇ ਗਿੰਨੀ ਸੈਣੀ ਹਾਜ਼ਰ ਸਨ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਜਦੂਰ ਦਿਵਸ ਮੌਕੇ ਕਾਮਿਆਂ ਨੂੰ ਕੀਤਾ ਸਨਮਾਨਤ- ਰੁੱਖਾਂ ਦੀ ਸੇਵਾ ਸੰਭਾਲ ਵਿੱਚ ਜੰਗਲਾਤ ਅਤੇ ਮਨਰੇਗਾ ਕਾਮਿਆਂ ਦਾ ਅਹਿਮ ਯੋਗਦਾਨ-ਰੇਂਜ ਇੰਚਾਰਜ ਪਰਨੀਤ ਕੌਰ
Next article“ਕਿਰਤੀਆਂ ਦੇ ਲੋਟੂ”