ਮਜਦੂਰ ਦਿਵਸ ਮੌਕੇ ਕਾਮਿਆਂ ਨੂੰ ਕੀਤਾ ਸਨਮਾਨਤ- ਰੁੱਖਾਂ ਦੀ ਸੇਵਾ ਸੰਭਾਲ ਵਿੱਚ ਜੰਗਲਾਤ ਅਤੇ ਮਨਰੇਗਾ ਕਾਮਿਆਂ ਦਾ ਅਹਿਮ ਯੋਗਦਾਨ-ਰੇਂਜ ਇੰਚਾਰਜ ਪਰਨੀਤ ਕੌਰ

ਬਰਜਿੰਦਰ ਕੌਰ ਬਿਸਰਿਓ (ਸਮਾਜ ਵੀਕਲੀ): ਅੱਜ 1 ਮਈ 2023 ਨੂੰ ਵਣ ਮੰਡਲ ਅਫ਼ਸਰ (ਵਿਸਥਾਰ) ਪਟਿਆਲਾ ਸ੍ਰੀਮਤੀ ਵਿੱਦਿਆਸਾਗਰੀ ਆਰ. ਯੂ.(ਆਈ.ਐਫ.ਐਸ.) ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਣ ਰੇਂਜ ਵਿਸਥਾਰ ਲੁਧਿਆਣਾ ਵੱਲੋਂ ਸਰਕਾਰੀ ਨਰਸਰੀ, ਬੱਬਨਪੁਰ ਵਿਖੇ “ਮਜਦੂਰ ਦਿਵਸ” ਮੌਕੇ ਜਾਗਰੂਕਤਾ ਕਰਵਾਇਆ ਗਿਆ । ਵਣ ਰੇਂਜ ਮਲੇਰਕੋਟਲਾ ਇੰਚਾਰਜ ਸ੍. ਇਕਬਾਲ ਸਿੰਘ ਦੀ ਅਗਵਾਈ ਵਿੱਚ ਹੋਏ ਇਸ ਸੰਖੇਪ ਪਰ ਪ੍ਭਾਵੀ ਪ੍ਰੋਗਰਾਮ ਦੌਰਾਨ ਵਿਸਥਾਰ ਰੇਂਜ ਇੰਚਾਰਜ ਲੁਧਿਆਣਾ ਸੀ੍ਮਤੀ ਪਰਨੀਤ ਕੌਰ ਜੀ ਨੇ ਉਚੇਚੇ ਤੌਰ ਤੇ ਸਿਰਕਤ ਕੀਤੀ। ਇਸ ਮੌਕੇ ਉਹਨਾਂ ਸਾਰੇ ਕਾਮਿਆਂ ਨੂੰ ਮਜਦੂਰ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਰੁੱਖਾਂ ਦੀ ਸਾਂਭ ਸੰਭਾਲ ਲਈ ਜੰਗਲਾਤ ਅਤੇ ਮਨਰੇਗਾ ਕਾਮਿਆਂ ਦਾ ਅਹਿਮ ਯੋਗਦਾਨ ਹੈ।

ਇਸ ਮੌਕੇ ਪੰਜਾਬ ਨੂੰ ਹਰਾ ਭਰਾ ਬਣਾਉਣ ਵਿੱਚ ਲੱਗੇ ਕਿਰਤੀਆਂ ਨੂੰ ਸੰਬੋਧਨ ਕਰਦਿਆਂ ਵਣ ਰੱਖਿਅਕ ਕੁਲਦੀਪ ਸਿੰਘ ਵੱਲੋਂ ਵੀ ਆਪਣੇ ਵਿਚਾਰਾਂ ਨਾਲ ਕਾਮਿਆਂ ਨੂੰ ਆਪਣਾ ਕੰਮ ਮਿਹਨਤ ਅਤੇ ਇਮਾਨਦਾਰੀ ਨਾਲ ਕਰਨ ਲਈ ਪੇ੍ਰਿਤ ਕੀਤਾ ਗਿਆ ਅਤੇ ਚੰਗੇ ਵਾਤਾਵਰਣ ਲਈ ਹੋਰ ਨਵੇਂ ਰੁੱਖ ਤਿਆਰ ਸਬੰਧੀ ਉਹਨਾਂ ਨਾਲ ਤਕਨੀਕੀ ਨੁਕਤੇ ਵੀ ਸਾਂਝੇ ਕੀਤੇ ਗਏ । ਇਸ ਮੌਕੇ ਵਧੀਆ ਕੰਮਕਾਰ ਕਰਨ ਵਾਲੇ ਜੰਗਲਾਤ ਵਰਕਰ ਗੁਰਮੀਤ ਸਿੰਘ ਅਤੇ ਮਨਰੇਗਾ ਵਰਕਰ ਸੁਰਤ ਰਾਮ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਵਣ ਰੇਂਜ ਵਿਸਥਾਰ ਲੁਧਿਆਣਾ ਵੱਲੋਂ ਕਾਮਿਆਂ ਦੀ ਹੋਸਲਾ ਅਫਜਾਈ ਲਈ ਉਹਨਾਂ ਨੂੰ ਵਿਭਾਗੀ ਕੈਲੰਡਰ ਵੰਡੇ ਗਏ ਅਤੇ ਉਹਨਾਂ ਲਈ ਜਲ ਪਾਨ ਦਾ ਪ੍ਬੰਧ ਵੀ ਕੀਤਾ ਗਿਆ । ਇਸ ਦੌਰਾਨ ਵਰਕਰਾਂ ਵੱਲੋਂ ਸਹੀਦ ਏ ਆਜਮ ਸ੍ ਭਗਤ ਸਿੰਘ ਹਰਿਆਵਲ ਲਹਿਰ ਨੂੰ ਸਮਰਪਿਤ ਬੂਟੇ ਵੀ ਲਗਾਏ ਗਏ । ਇਸ ਮੌਕੇ ਵਣ ਰੇਂਜ ਇੰਚਾਰਜ ਸ੍ਰੀਮਤੀ ਪਰਨੀਤ ਕੌਰ,ਵਣ ਬੀਟ ਇੰਚਾਰਜ ਕੁਲਦੀਪ ਸਿੰਘ, ਨਰਸਰੀ ਇੰਚਾਰਜ ਰਮਨਦੀਪ ਕੌਰ, ਮਨਰੇਗਾ ਇੰਚਾਰਜ ਕਰਮਜੀਤ ਕੌਰ, ਰਿਟਾਇਰਡ ਬੈਂਕ ਮੈਨੇਜਰ ਨਿਰਮਲ ਸਿੰਘ ਅਤੇ ਹੋਰ ਪਤਵੰਤੇ ਹਾਜ਼ਰ ਸਨ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜੰਤਰ ਮੰਤਰ ਵਿਖੇ ਪਹਿਲਵਾਨਾਂ ਦੇ ਵਿਰੋਧ ਪ੍ਰਦਰਸ਼ਨ ‘ਚ ਸ਼ਾਮਲ ਹੋਏ ਨਵਜੋਤ ਸਿੱਧੂ
Next articleਦਿਨੇਸ਼ ਚੱਢਾ ਐੱਮ.ਐੱਲ.ਏ. ਰੋਪੜ ਦੁਆਰਾ ਕੁੜੀਆਂ ਦੇ ਪਹਿਲੇ ਕਬੱਡੀ ਕੱਪ ਦਾ ਪੋਸਟਰ ਰਿਲੀਜ਼