ਪਾਣੀ ਦੀ ਸੰਭਾਲ

ਕੁਲਵਿੰਦਰ ਕੁਮਾਰ ਬਹਾਦਰਗੜ੍ਹ

ਗਲੀ ਵਿਚ ਪਾਣੀ ਡੋਲਿਆ ਦੇਖਕੇ ਬੇਬੇ ਬੰਟੀ ਨੂੰ ਬੋਲੀ,” ਪੁੱਤ ਕਿਉਂ ਪਾਣੀ ਡੋਲੀ ਜਾਨਾ ਪਾਣੀ ਤਾਂ ਬਹੁਤ ਅਨਮੋਲ ਹੈ। ਸਾਨੂੰ ਪਾਣੀ ਦੀ ਕਦਰ ਤੇ ਸੰਭਾਲ ਕਰਨੀ ਚਾਹੀਦੀ ਹੈ”

ਬੰਟੀ ਬੋਲਿਆ, ” ਬੇਬੇ ਮੈਂ ਤਾਂ ਸਰਕਾਰੀ ਟੂਟੀ ਵਾਲਾ ਪਾਣੀ ਡੋਲ ਰਿਹਾ ਸੀ। ਇਹ ਧਰਤੀ ਦੇ ਹੇਠਾ ਤੋਂ ਆਉਂਦਾ ਹੈ ਅਤੇ ਧਰਤੀ ਦੇ ਹੇਠਾ ਬਹੁਤ ਪਾਣੀ ਹੈ। ਇਸਨੇ ਕਿਹੜਾ ਖਤਮ ਹੋਣਾ ਕਦੇਂ ”

ਬੇਬੇ ਬੋਲੀ, ” ਪੁੱਤ ਸਾਡੇ ਸਮਿਆਂ ਵਿਚ ਪੀਣ ਵਾਲਾ ਪਾਣੀ ਵੀ ਖੂਹਾਂ, ਨਦੀਆਂ ਤੋਂ ਲੈ ਕੇ ਆਉਣਾ ਪੈਂਦਾ ਸੀ, ਬਹੁਤ ਔਖਾ ਮਿਲਦਾ ਸੀ ਪਾਣੀ। ਹੁਣ ਧਰਤੀ ਹੇਠਾਂ ਪਾਣੀ ਹੌਲੀ-ਹੌਲੀ ਖ਼ਤਮ ਹੋ ਰਿਹਾ ਅਤੇ ਪਾਣੀ ਦਾ ਲੇਬਲ ਵੀ ਬਹੁਤ ਹੇਠਾਂ ਹੋ ਗਿਆ । ਜੇਕਰ ਆਪਾਂ ਪਾਣੀ ਨੂੰ ਨਾ ਬਚਾਇਆ ਤਾਂ ਆਉਣ ਵਾਲੇ ਸਮੇਂ ਵਿੱਚ ਪਾਣੀ ਪੀਣ ਲਈ ਵੀ ਨਹੀਂ ਬਚੇਗਾ  ”

ਬੇਬੇ ਦੀ ਗੱਲ ਸੁਣ ਬੰਟੀ ਨੇ ਟੂਟੀ ਬੰਦ ਕਰ ਦਿੱਤੀ।

 ਕੁਲਵਿੰਦਰ ਕੁਮਾਰ ਬਹਾਦਰਗੜ੍ਹ
 9914481924

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articlePalestinian PM calls for immediate int’l action to protect two-state solution
Next articleTunisia not guardian of Europe’s borders in preventing illegal immigrants: Prez