“ਕਿਰਤੀਆਂ ਦੇ ਲੋਟੂ”

ਸੰਦੀਪ ਸਿੰਘ 'ਬਖੋਪੀਰ'

(ਸਮਾਜ ਵੀਕਲੀ)

 

“ਲੇਬਰ-ਡੇ” ਵਾਲੇ ਦਿਨ ਲੱਗੇ ਪ੍ਰਾਈਵੇਟ ਸਕੂਲ ਦੇ, ਪ੍ਰਿੰਸੀਪਲ ਸਾਹਿਬ,ਲਾਗੇ ਪਿੰਡ ਵਿੱਚ ‘ਲੇਬਰ-ਡੇ’ ਸਬੰਧੀ ਕਰਵਾਏ ਇੱਕ ਸਮਾਗਮ ਵਿੱਚ ਮੁੱਖ ਬੁਲਾਰੇ ਦੇ ਤੌਰ ਤੇ ‘ਲੱਭੋ ਕਿਰਤੀਆਂ ਦੇ ਲੋਟੂ’ ਵਿਸ਼ੇ ਤੇ ਜ਼ੋਰਦਾਰ ਭਾਸ਼ਣ ਦੇਕੇ ਅਜੇ ਬੈਠੇ ਹੀ ਸਨ।ਕਿ ਸਕੂਲ ਵਿੱਚੋਂ ਕਲਰਕ ਮੈਡਮ ਦਾ ਫ਼ੋਨ ਆਇਆ ‘ਕਿ ਇੱਕ ਅਧਿਆਪਕ ਇੰਟਰਵਿਊ ਦੇਣ ਲਈ ਆਇਆ ਹੈ।

ਸਕੂਲ ਆਕੇ ਸਾਬ ਜੀ ਨੇ ਅਧਿਆਪਕ ਨੂੰ ਖ਼ੂਬ ਸਵਾਲ ਪੁੱਛੇ, ਤਸ਼ੱਲੀ ਹੋਣ ਉਪਰੰਤ ਤਨਖ਼ਾਹ ਦੀ ਗੱਲ ਖੋਲ੍ਹਣ ਸਮੇਂ, ਅਧਿਆਪਕ ਨੇ ਲੇਬਰ ਰੇਟ ਦੇ ਹਿਸਾਬ ਨਾਲ ਕੇਵਲ ਪੰਦਰਾਂ ਕੁ ਹਜ਼ਾਰ ਰੁਪਏ ਤਨਖ਼ਾਹ ਦੀ ਮੰਗ ਕੀਤੀ,ਅੱਧੇ ਘੰਟੇ ਦੀ ਬਹਿਸ ਤੇ ਚਰਚਾ ਤੋਂ ਬਾਅਦ, ਨਤੀਜਾ ਆਇਆ ਕਿ ਜੇਕਰ ” ਨੌਂ ਹਜ਼ਾਰ ਰੁਪਏ ਤੇ ਜੌਬ ਕਰਨੀ ਹੈ ।‌

ਤਾਂ ਆਓ ਨਹੀਂ ਤੇ ਜਾਓ” ਮਜਬੂਰੀਆਂ ਦੇ ਮਾਰੇ ਅਧਿਆਪਕ ਨੇ ਹਾਂ ਵਿੱਚ ਹਾਮੀ ਭਰੀ” ਇਹ ਬਰਤਾਰਾ ਵੇਖਕੇ ਅਪਣੀ ਕਲਾਸ ਵੱਲ ਜਾਂਦੇ ਸਮਾਗਮ ਵਿੱਚ ਪਿ੍ੰਸੀਪਲ ਸਾਹਿਬ ਨਾਲ਼ ਗਏ ਪੰਜਾਬੀ ਅਧਿਆਪਕ, ਉਹਨਾਂ ਦੇ ਦਿੱਤੇ ਭਾਸ਼ਣ “ਲੱਭੋ ਕਿਰਤ ਦੇ ਲੋਟੂਆਂ” ਵਿੱਚੋਂ ਇੱਕ ਲੋਟੂ ਨੂੰ ਲੱਭ ਗਿਆ ਪ੍ਰਤੀਤ ਕਰ ਰਹੇ ਸਨ।

ਸੰਦੀਪ ਸਿੰਘ ‘ਬਖੋਪੀਰ’

ਸੰਪਰਕ:-9815321017

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦਿਨੇਸ਼ ਚੱਢਾ ਐੱਮ.ਐੱਲ.ਏ. ਰੋਪੜ ਦੁਆਰਾ ਕੁੜੀਆਂ ਦੇ ਪਹਿਲੇ ਕਬੱਡੀ ਕੱਪ ਦਾ ਪੋਸਟਰ ਰਿਲੀਜ਼
Next articleਏਹੁ ਹਮਾਰਾ ਜੀਵਣਾ ਹੈ -274