ਜੋਨ ਪੱਧਰੀ ਸਕੂਲੀ ਅਥਲੈਟਿਕਸ ਟੂਰਨਾਮੈਂਟ ਵਿੱਚੋਂ ਦੀਵਾਨ ਟੋਡਰ ਮੱਲ ਪਬਲਿਕ ਸਕੂਲ ਕਾਕੜਾ ਨੇ ਹਾਸਿਲ ਕੀਤੇ 10 ਮੈਡਲ।

ਸੰਦੀਪ ਸਿੰਘ ਭਵਾਨੀਗੜ੍ਹ (ਸੰਗਰੂਰ) ਨੇ ਜਾਣਕਾਰੀ ਦਿੰਦੇ ਦੱਸਿਆ ਪ੍ਰਿੰਸੀਪਲ ਮੈਡਮ ਡਾ: ਯੋਗਿਤਾ ਸ਼ਰਮਾ ਜੀ‌ ਦੀ ਪ੍ਰਰੇਨਾ ਸਦਕਾ ਅਤੇ ਸਪੋਟਸ ਕੋਚ ਹਰਦੀਪ ਸਿੰਘ ਜੀ ਦੀ ਯੋਗ ਅਗਵਾਈ ਵਿੱਚ ਵਿਦਿਆਰਥੀਆਂ ਨੇ ਗੁਰੂ ਤੇਗ਼ ਬਹਾਦਰ ਸਟੇਡੀਅਮ ਵਿੱਚ ਜੋਨ ਪੱਧਰੀ ਅਥਲੈਟਿਕਸ ਖੇਡਾਂ ਵਿੱਚ ਭਾਗ ਲਿਆ ਜਿਸ ਵਿੱਚ ਖੇਡਦੇ ਹੋਏ ,ਸਕੂਲ ਵਿਦਿਆਰਥੀ  ਰਣਵੀਰ ਸਿੰਘ( ਉਮਰ ਵਰਗ 17ਸਾਲ) 100ਮੀਟਰ ਰੇਸ਼ ਵਿੱਚੋਂ ਗੋਲਡ ਮੈਡਲ ਅਤੇ 200 ਮੀਟਰ ਰੇਸ਼ ਵਿੱਚੋਂ ਸਿਲਵਰ ਮੈਡਲ ਹਾਸਲ ਕੀਤਾ, ਹਾਈ ਜੰਪ ਵਿੱਚੋਂ ਹੁਸ਼ਨਪ੍ਰੀਤ ਬਾਵਾ ਨੇ ਗੋਲਡ ਮੈਡਲ ਹਾਸਲ ਕੀਤਾ, (ਉਮਰ ਵਰਗ 19 ਸਾਲ)110ਮੀਟਰ ਹਡਲ ਰੇਸ਼ ਅਤੇ ਹਾਈ ਜੰਪ ਵਿੱਚੋਂ ਚਰਨਪ੍ਰੀਤ ਸਿੰਘ ਨੇ ਦੋ ਗੋਲਡ ਮੈਡਲ ਹਾਸਲ ਕੀਤੇ, ਤੇ ਤਨਵੀਰ ਸਿੰਘ ਨੇ ਸਿਲਵਰ ਮੈਡਲ ਹਾਸਲ ਕੀਤਾ, ਮਾਨਵਜੀਤ ਸਿੰਘ ਨੇ ਡਿਸਕਸ ਥ੍ਰਹੋ‌ ਵਿੱਚੋਂ ਸਿਲਵਰ ਅਤੇ ਸੌਟ ਪੁੱਟ ਵਿੱਚੋਂ ਬਰਾਊਨਜ਼ ਮੈਡਲ ਹਾਸਲ ਕੀਤਾ,ਅਤੇ ਹੈਮਰ ਥ੍ਰਹੋ ਵਿੱਚੋਂ ਹਰਜੀਤ ਸਿੰਘ ਨੇ ਸਿਲਵਰ ਮੈਡਲ ਅਤੇ ਦਮਨਜੋਤ ਸਿੰਘ ਨੇ ਬਰਾਊਨਜ਼ ਮੈਡਲ ਹਾਸਲ ਕੀਤਾ ਸਕੂਲ ਪਹੁੰਚਣ ਤੇ ਕੋਚ ਸਮੇਤ ਸਾਰੇ ਖਿਡਾਰੀਆਂ ਦਾ ਨਿੱਘਾ ਸਵਾਗਤ ਕੀਤਾ ਗਿਆ। ਸਕੂਲ ਚੇਅਰਮੈਨ ਬਾਬਾ ਕਿਰਪਾਲ ਸਿੰਘ ਅਤੇ ਮਨੇਂਜਰ ਸਰਦਾਰ ਸਰਬਜੀਤ ਸਿੰਘ ‌ਜੀ ਵੱਲੋਂ ਜੇਤੂਆਂ ਨੂੰ ਵਧਾਈ ਦਿੱਤੀ ਗਈ ਅਤੇ ਇਸ ਜੇਤੂ ਮੁਹਿੰਮ ਨੂੰ ਇਸੇ ਤਰ੍ਹਾਂ ਜਾਰੀ ਰੱਖਣ ਦੀ ਪ੍ਰੇਰਨਾ ਦਿੱਤੀ ਗਈ। ਮੌਕੇ ਉੱਤੇ ਕਮਲਦੀਪ ਸਿੰਘ, ਮੈਡਮ ਬਲਜੀਤ ਕੌਰ ਮੈਡਮ ਹਰਗਿੰਦਰ ਕੌਰ ਤੇ ਹਰਦੀਪ ਸਿੰਘ ਤੇ ਸੰਦੀਪ ਸਿੰਘ ਮੌਜੂਦ ਸਨ।
ਰਿਪੋਰਟ:-ਸੰਦੀਪ ਸਿੰਘ ‘ਬਖੋਪੀਰ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਡੇਂਗੂ ਤੋਂ ਬਚਾਅ ਸਬੰਧੀ ਜ਼ਰੂਰੀ ਸਾਵਧਾਨੀਆਂ ਅਪਨਾਉਣ ਦੀ ਲੋੜ : ਡਾ ਅਰਸ਼ਦੀਪ ਸਿੰਘ
Next article   ਏਹੁ ਹਮਾਰਾ ਜੀਵਣਾ ਹੈ -405