ਆਪ ਯੂਥ  ਵਿੰਗ  ਵੱਲੋਂ ਵਿਧਾਇਕ ਸੰਗੋਵਾਲ ਦੀ ਸਰਪ੍ਰਸਤੀ ਹੇਠ ਖੇਡਾਂ ਸਿੱਖਿਆ  ਦੇ ਖੇਤਰ ਦੀਆਂ  ਸ਼ਖਸੀਅਤਾਂ ਦਾ  ਕੀਤਾ  ਵਿਸ਼ੇਸ਼  ਸਨਮਾਨ

 ਲੁਧਿਆਣਾ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) – ਆਮ ਆਦਮੀ ਪਾਰਟੀ ਯੂਥ ਵਿੰਗ ਵੱਲੋਂ  ਹਲਕਾ ਗਿੱਲ ਦੇ ਵਿਧਾਇਕ ਜੀਵਨ ਸਿੰਘ ਸੰਗੋਵਾਲ ਦੀ ਅਗਵਾਈ ਹੇਠ ਖੇਡਾਂ ਸਿੱਖਿਆ ਅਤੇ ਸਮਾਜ ਸੇਵੀ ਖੇਤਰ ਵਿੱਚ ਆਪਣੀ ਵਧੀਆਂ ਸੇਵਾਵਾਂ ਦੇਣ ਬਦਲੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ।
 ਅੱਜ ਵਿਧਾਇਕ ਜੀਵਨ ਸਿੰਘ ਸੰਗੋਵਾਲ ਦੇ ਮੁੱਖ ਦਫਤਰ ਵਿਖੇ ਬਹੁਤ ਹੀ ਪ੍ਰਭਾਵਸ਼ਾਲੀ ਅਤੇ ਸਾਦੇ ਸਮਾਗਮ ਦੌਰਾਨ  ਖੇਡਾਂ ਦੇ ਖੇਤਰ ਵਿੱਚ  ਆਲ ਇੰਡੀਆ ਅੰਤਰ   ਅੰਤਰ ਯੂਨੀਵਰਸਟੀ ਮੁਕਾਬਲਿਆਂ ਵਿੱਚ  ਹਾਕੀ ਵਿੱਚ  ਗੋਲਡ ਮੈਡਲ ਜਿੱਤਣ ਵਾਲੇ  ਕੋਚ  ਜਗਜੀਤ ਸਿੰਘ  ਜੱਗੀ  ਕਿਲਾ  ਰਾਏਪੁਰ, ਸਿੱਖਿਆ ਦੇ ਖੇਤਰ ਵਿੱਚ  ਇੱਕ ਆਮ ਸਧਾਰਨ ਪਰਿਵਾਰ ਵਿੱਚੋਂ ਉੱਠ ਕੇ ਪਿੰਡ ਜਰਖੜ ਦੇ ਹਰਜਿੰਦਰ ਸਿੰਘ ਦੀ ਬੇਟੀ  ਸਤਵਿੰਦਰ ਕੌਰ ਜਿਸਨੇ ਐਮਐਸਸੀ ਦੀ ਡਿਗਰੀ ਹਾਸਿਲ ਕੀਤੀ  ਨੂੰ ਵਿਸ਼ੇਸ਼ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਸਕੂਲਾਂ ਦੇ ਖੇਤਰ ਵਿੱਚ ਹਾਕੀ ਦੇ ਵਿੱਚ  ਆਲ ਇੰਡੀਆ ਸਕੂਲੀ ਪੱਧਰ ਦੇ ਮੁਕਾਬਲਿਆਂ ਵਿੱਚ ਸੋਨ ਤਮਗਾ ਜਿੱਤਣ ਵਾਲਾ ਸੰਜੇ ਸਿੰਘ ਡੰਗੋਰਾ ,  ਸਕੂਲੀ ਪੱਧਰ ਦੇ ਮੁਕਾਬਲਿਆਂ ਵਿੱਚ ਕਬੱਡੀ ਦਾ ਉਭਰਦਾ ਖਿਡਾਰੀ ਕਰਨ ਜਸਪਾਲ ਬਾਂਗਰ ਇਸ ਤੋਂ ਇਲਾਵਾ  ਸਮਾਜ ਸੇਵੀ ਕੰਮਾਂ ਵਿੱਚ ਆਪਣੀਆਂ ਵਧੀਆ ਸੇਵਾਵਾਂ ਦੇਣ ਵਾਲੇ ਬਾਬਾ ਜਗਦੇਵ ਸਿੰਘ ਜਰਖੜ ਨੂੰ ਵਿਸ਼ੇਸ਼ ਐਵਾਰਡਾਂ ਨਾਲ ਸਨਮਾਨਿਤ ਕੀਤਾ ਗਿਆ ।   ਇਸ ਮੌਕੇ ਵਿਧਾਇਕ ਜੀਵਨ ਸਿੰਘ ਸੰਗੋਵਾਲ ਨੇ ਆਖਿਆ  ਕਿ ਹਲਕਾ ਗਿੱਲ ਦੇ ਜੋ ਬੱਚੇ ਵੀ ਖੇਡਾਂ ਅਤੇ ਸਿੱਖਿਆ ਦੇ ਖੇਤਰ ਵਿੱਚ ਅਵਁਲ ਰਹਿਣਗੇ ਉਹਨਾਂ ਨੂੰ ਹਰ ਸਾਲ ਇੱਕ ਵਿਸ਼ੇਸ਼ ਸਮਾਗਮ ਦੌਰਾਨ ਸਨਮਾਨਤ ਕੀਤਾ ਜਾਇਆ ਕਰੇਗਾ । ਇਸ ਮੌਕੇ ਯੂਥ ਵਿੰਗ ਦੇ ਪ੍ਰਧਾਨ ਸੁਖਵਿੰਦਰ ਸਿੰਘ ਸੋਨੀ ਗਿੱਲ ਨੇ ਆਏ ਖਿਡਾਰੀਆਂ ਨੂੰ ਜੀ ਆਇਆ ਆਖਿਆ ਤੇ ਉਹਨਾਂ ਦੀਆਂ ਪ੍ਰਾਪਤੀਆਂ ਬਾਰੇ ਦਾ ਜਿਕਰ ਕੀਤਾ। ਇਸ ਮੌਕੇ  ਜਗਰੂਪ ਸਿੰਘ ਜਰਖੜ  ਸਟੇਟ ਵਾਈਸ ਪ੍ਰਧਾਨ  ਆਮ ਆਦਮੀ ਪਾਰਟੀ ,  ਜਸਵਿੰਦਰ ਸਿੰਘ ਜੱਸੀ ਪੀਏ ,  ਦਵਿੰਦਰਪਾਲ ਸਿੰਘ ਲਾਡੀ , ਰਵਿੰਦਰ ਸਿੰਘ ਰਵੀ ਝੰਮਟ ,  ਸੋਨੂ ਗਿੱਲ ,  ਸਾਬੀ ਜਰਖੜ ,  ਕੁਲਦੀਪ ਸਿੰਘ ਘਵਁਦੀ ਪ੍ਰਧਾਨ  ਸਪੋਰਟਸ ਵਿੰਗ ਹਲਕਾ ਗਿੱਲ  ਆਦਿ ਹੋਰ ਸ਼ਖਸੀਅਤਾਂ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੈਨੇਡਾ ਵਿਚ ਸੁਧਾਰ ਅਫਸਰ ਬਣੀ ਪੰਜਾਬ ਦੀ ਬੇਟੀ
Next articleਭਾਜਪਾ ਜ਼ਿਲ੍ਹਾ ਪ੍ਰਧਾਨ ਖੋਜੇਵਾਲ ਨੇ ਅਨੀਤਾ ਸੋਮ ਪ੍ਰਕਾਸ਼ ਤੇ ਪ੍ਰਵੀਨ ਬੰਸਲ ਨਾਲ ਕੀਤੀ ਮੁਲਾਕਾਤ