ਕੈਨੇਡਾ ਵਿਚ ਸੁਧਾਰ ਅਫਸਰ ਬਣੀ ਪੰਜਾਬ ਦੀ ਬੇਟੀ

ਚੰਡੀਗੜ੍ਹ,  ( ਸੁਰਜੀਤ ਸਿੰਘ ਫਲੋਰਾ) ਮਈ : ਫਰੀਦਕੋਟ ਦੀ ਬੇਟੀ ਕੋਮਲਪ੍ਰੀਤ ਕੌਰ ਕੈਨੇਡੀਅਨ ਪੁਲਿਸ ਵਿੱਚ ਸੁਧਾਰ ਅਫਸਰ ਬਣ ਗਈ ਹੈ। ਸ਼ੁੱਕਰਵਾਰ ਨੂੰ ਜਾਣਕਾਰੀ ਸਾਹਮਣੇ ਆਈ ਕਿ ਕੋਮਲਪ੍ਰੀਤ ਕੌਰ ਨੂੰ ਕੈਨੇਡਾ ਸਰਕਾਰ ਵੱਲੋਂ ਸਕੈਚਵਨ ਵਿੱਚ ਤਾਇਨਾਤ ਕੀਤਾ ਗਿਆ ਹੈ। ਕੋਮਲਪ੍ਰੀਤ ਇੱਥੋਂ ਦੀ ਡੋਗਰ ਬਸਤੀ ਗਲੀ ਨੰਬਰ 9 ਦੀ ਵਸਨੀਕ ਪੰਜਾਬ ਪੁਲਿਸ ਦੇ ਏਐਸਆਈ ਦਿਲਬਾਗ ਸਿੰਘ ਅਤੇ ਹਰਜਿੰਦਰ ਕੌਰ ਦੀ ਬੇਟੀ ਹੈ।

ਜਾਣਕਾਰੀ ਮੁਤਾਬਕ ਉਹ ਸਾਲ 2014 ‘ਚ ਪੜ੍ਹਾਈ ਕਰਨ ਗਈ ਸੀ। ਬੇਟੀ ਦੀ ਇਸ ਪ੍ਰਾਪਤੀ ਲਈ ਪਿਤਾ ਦਿਲਬਾਗ ਸਿੰਘ ਅਤੇ ਪਰਿਵਾਰ ਨੂੰ ਵਧਾਈਆਂ ਮਿਲ ਰਹੀਆਂ ਹਨ। ਕੋਮਲਪ੍ਰੀਤ ਦੇ ਪਿਤਾ ਦਿਲਬਾਗ ਸਿੰਘ ਨੇ ਦੱਸਿਆ ਕਿ ਕੋਮਲਪ੍ਰੀਤ ਬਾਬਾ ਫਰੀਦ ਪਬਲਿਕ ਸਕੂਲ ਫਰੀਦਕੋਟ ਦੀ ਵਿਦਿਆਰਥਣ ਰਹੀ ਹੈ। ਪਿਤਾ ਨੇ ਦੱਸਿਆ ਕਿ ਕੈਨੇਡਾ ਵਿੱਚ ਪੀ.ਆਰ. ਹੋਣ ਤੋਂ ਬਾਅਦ ਉਸ ਨੇ ਸੁਧਾਰ ਅਧਿਕਾਰੀ ਲਈ ਇੰਟਰਵਿਊ ਦਿੱਤੀ ਸੀ। ਜਿਸ ਵਿੱਚ ਕੁੱਲ 20 ਉਮੀਦਵਾਰਾਂ ਦੀ ਚੋਣ ਕੀਤੀ ਗਈ ਸੀ, ਜਿਨ੍ਹਾਂ ਵਿੱਚ ਕੋਮਲਪ੍ਰੀਤ ਵੀ ਸ਼ਾਮਿਲ ਹੈ।

ਸੁਰਜੀਤ ਸਿੰਘ ਫਲੋਰਾ

Surjit Singh Flora is a veteran journalist and freelance writer based in Brampton Canada

 

Surjit Singh Flora

6 Havelock Drive

Brampton, ON L6W 4A5

Canada

647-829-9397

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬੁਲੰਦਾ ਪਿੰਡ ਵਿਖੇ ਸਰਪੱਟੇ ਅਤੇ ਘੋੜੇ ਘੋੜਿਆਂ ਦੀਆਂ ਦੌੜਾਂ ਦਾ ਦੂਸਰਾ ਸ਼ਾਨਦਾਰ ਖੇਡ ਮੇਲਾ 19ਮਈ ਨੂੰ
Next articleਆਪ ਯੂਥ  ਵਿੰਗ  ਵੱਲੋਂ ਵਿਧਾਇਕ ਸੰਗੋਵਾਲ ਦੀ ਸਰਪ੍ਰਸਤੀ ਹੇਠ ਖੇਡਾਂ ਸਿੱਖਿਆ  ਦੇ ਖੇਤਰ ਦੀਆਂ  ਸ਼ਖਸੀਅਤਾਂ ਦਾ  ਕੀਤਾ  ਵਿਸ਼ੇਸ਼  ਸਨਮਾਨ