(ਸਮਾਜਵੀਕਲੀ)
ਜ਼ਬਰ ਸੈਤਾਨੀ ਉਪਜ ਹੈ ਦੇਵ ਦਾਸੀ |
ਘੋਰ ਹੈਵਾਨੀ ਉਪਜ ਹੈ ਦੇਵ ਦਾਸੀ |
ਧਰਮ ਪਖੰਡਵਾਦ ਦਾ ਝੂਠਾ ਮਖੌਟਾ,
ਇਕ ਬਈਮਾਨੀ ਉਪਜ ਹੈ ਦੇਵ ਦਾਸੀ |
ਠੋੱਕਰਾਂ ਖਾ ਕੇ ਪਲ਼ ਰਹੀ ਬਣ ਵਿਚਾਰੀ ,
ਨੀਚ ਮਰਦਾਨੀ ਉਪਜ ਹੈ ਦੇਵ ਦਾਸੀ |
ਕੇਵਲ ਨਹੀਂ ਹੈ ਵਸਤ ਇਹ ਭੋਗ ਦੀ ਹੀ,
ਸੋਚ ਬਚਕਾਨੀ ਉਪਜ ਹੈ ਦੇਵ ਦਾਸੀ |
ਸਹਿਮ ਡਰ ਜੁਲਮ ਤ੍ਰਿਸਕਾਰ ਕਿਸ ਕਰਕੇ,ਜਦ,
ਖੇਡ ਨਾਦਾਨੀ ਉਪਜ ਹੈ ਦੇਵ ਦਾਸੀ |
ਹੋਣ ਕਤਲ ਸੁਪਨਮਈ ਜਿਸਮ ਜਿਸ ਥਾਂ, ਉਹ,
ਖੰਡਰ ਵਿਰਾਨੀ ਉਪਜ ਹੈ ਦੇਵ ਦਾਸੀ |
‘ਬੋਪਾਰਾਏ’ ਲਾਹਣਤ ਉਸ ਪਰੰਪਰਾ ਦੇ,
ਕੂੜ ਫੁਰਮਾਨੀ ਉਪਜ ਹੈ ਦੇਵ ਦਾਸੀ |
ਭੁਪਿੰਦਰ ਸਿੰਘ ਬੋਪਾਰਾਏ
97797 91442
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly