ਦੇਸ਼ ਨੂੰ ਬਚਾਉਣ ਦਾ ਇੱਕੋ ਰਾਹ, ਮੋਦੀ ਰਾਜ ਦਾ  ਖ਼ਾਤਮਾ_ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ 

19 ਅਪ੍ਰੈਲ ਨੂੰ ‘ਭਲੂਰ’ ਆਉਣਗੇ ਲੋਕ ਸਭਾ ਉਮੀਦਵਾਰ ਕਰਮਜੀਤ ਅਨਮੋਲ 
ਮੋਗਾ/ ਭਲੂਰ 17 ਅਪ੍ਰੈਲ (ਬੇਅੰਤ ਗਿੱਲ) ਲੋਕ ਸਭਾ ਹਲਕਾ ਫਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਮਿਤੀ 19 ਅਪ੍ਰੈਲ ਨੂੰ ਪਿੰਡ ਭਲੂਰ ਵਿਖੇ ਪਹੁੰਚ ਰਹੇ ਹਨ। ਉਨ੍ਹਾਂ ਦੀ ਆਮਦ ਨੂੰ ਮੁੱਖ ਰੱਖਦਿਆਂ ਬੀਤੇ ਦਿਨੀਂ ਆਪ ਪਾਰਟੀ ਦੇ ਸੀਨੀਅਰ ਆਗੂ ਮਾਸਟਰ ਸੁਖਦੇਵ ਸਿੰਘ ਦੇ ਗ੍ਰਹਿ ਅੰਦਰ ਬਾਘਾਪੁਰਾਣਾ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਇੱਥੇ ਵੱਡੀ ਗਿਣਤੀ ਵਿਚ ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਆਗੂਆਂ ਵੱਲੋਂ ਉਨ੍ਹਾਂ ਦਾ ਭਰਵਾਂ ਸਵਾਗਤ ਹੋਇਆ। ਇੱਥੇ ਵਿਸ਼ੇਸ਼ ਤੌਰ ‘ਤੇ ਗੱਲਬਾਤ ਕਰਦਿਆਂ ਸਹਿਕਾਰੀ ਸਭਾ ਦੇ ਪ੍ਰਧਾਨ ਭੁਪਿੰਦਰ ਸਿੰਘ, ਸੀਨੀਅਰ ਆਗੂ ਛਿੰਦਾ ਸਿੰਘ, ਆਗੂ ਬਲਦੇਵ ਸਿੰਘ,  ਪਾਰਟੀ ਆਗੂ ਹਰਪ੍ਰੀਤ ਸਿੰਘ ਗਿੱਲ ਅਤੇ ਭਲੂਰ ਇਕਾਈ ਦੇ ਪ੍ਰਧਾਨ ਅਰਸ਼ਵਿੰਦਰ ਸਿੰਘ ਉਰਫ ਅਰਸ਼ ਵਿਰਕ ਨੇ ਕਿਹਾ ਕਿ ਸਾਨੂੰ ਨਿੱਜ ਤੋਂ ਉਪਰ ਉੱਠ ਕੇ ਪਿੰਡ ਦੇ ਵਿਕਾਸ ਵੱਲ ਵਧੇਰੇ ਧਿਆਨ ਦੇਣ ਦੀ ਲੋੜ ਹੁੰਦੀ ਹੈ, ਉਸ ਪੱਖ ਤੋਂ ਵੇਖੀਏ ਤਾਂ ਪਿੰਡ ਨੂੰ ਥੋੜੇ ਜਿਹੇ ਸਮੇਂ ਵਿਚ ਹੀ ਲਗਭਗ ਢਾਈ ਕਰੋੜ ਦੀ ਲਾਗਤ ਨਾਲ ਖੂਬਸੂਰਤ ਸਹੂਲਤਾਂ ਪ੍ਰਦਾਨ ਹੋਈਆਂ ਹਨ। ਇਹ ਆਮ ਆਦਮੀ ਪਾਰਟੀ ਦੀ ਬਦੌਲਤ ਹੀ ਸੰਭਵ ਹੋਇਆ ਹੈ। ਉਨ੍ਹਾਂ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਪਿੰਡ ਭਲੂਰ ਨੂੰ ਆਮ ਆਦਮੀ ਕਲੀਨਿਕ, ਪੰਚਾਇਤ ਘਰ, ਲਾਇਬ੍ਰੇਰੀ ਅਤੇ ਦੋ ਪਾਇਪ ਲਾਈਨ ਦੇ ਕੇ ਮਾਣ ਬਖਸ਼ਿਆ ਹੈ, ਇਸੇ ਤਰ੍ਹਾਂ ਪਿੰਡ ਦੇ ਬਾਕੀ ਰਾਹਾਂ ਵਾਲੇ ਖੇਤਾਂ ਨੂੰ ਵੀ ਪਾਇਪ ਲਾਈਨ ਦੀ ਸਹੂਲਤ ਦਿੱਤੀ ਜਾਵੇ। ਇਸ ਮੌਕੇ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਨੇ ਆਗੂਆਂ ਦੇ ਸਵਾਲਾਂ ਅਤੇ ਮੰਗਾਂ ਦਾ ਸਤਿਕਾਰ ਸਹਿਤ ਢੁੱਕਵਾਂ ਜਵਾਬ ਦਿੰਦਿਆਂ ਆਖਿਆ ਕਿ ਭਲੂਰ ਪਿੰਡ ਦੀਆਂ ਸਾਰੀਆਂ ਮੰਗਾਂ ਨੂੰ ਹੌਲੀ ਹੌਲੀ ਨੇਪਰੇ ਚੜ੍ਹਾਉਣਾ ਮੇਰੀ ਦਿਲੀ ਰੀਝ ਹੈ। ਉਨ੍ਹਾਂ ਇੱਥੇ ਹਾਜ਼ਿਰ ਸਾਰੇ ਆਗੂਆਂ ਅਤੇ ਵਰਕਰਾਂ ਨੂੰ ਭਰੋਸਾ ਦਿੱਤਾ ਕਿ ਜਿਸ ਤਰ੍ਹਾਂ ਪਿੰਡ ਵਿੱਚ ਪਹਿਲਾਂ ਸਭ ਵਿਕਾਸ ਕਾਰਜਾਂ ਨੂੰ ਬੂਰ ਪਿਆ ਹੈ, ਉਸੇ ਤਰ੍ਹਾਂ ਬਾਕੀ ਕੰਮ ਵੀ ਉਨ੍ਹਾਂ ਦੇ ਧਿਆਨ ਵਿੱਚ ਹਨ। ਇਸ ਮੌਕੇ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਨੇ ਲੋਕ ਸਭਾ ਹਲਕਾ ਫਰੀਦਕੋਟ ਤੋਂ ਉਮੀਦਵਾਰ ਕਰਮਜੀਤ ਅਨਮੋਲ ਦਾ ਜ਼ਿਕਰ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਉਣ ਲਈ ਸਾਨੂੰ ਸਭ ਨੂੰ ਇੱਕਮੁੱਠ ਹੋਣ ਦੀ ਲੋੜ ਹੈ। ਮੋਦੀ ਰਾਜ ਦਾ ਖ਼ਾਤਮਾ ਹੀ ਪੰਜਾਬ ਨੂੰ ਜੀਣ ਜੋਗੇ ਕਰਦਾ ਹੈ। ਉਨ੍ਹਾਂ ਬੋਲਦਿਆਂ ਕਿਹਾ ਕਿ ਇਸ ਗੱਲ ਦਾ ਜ਼ਰੂਰ ਧਿਆਨ ਰੱਖਿਆ ਜਾਵੇ ਕਿ ਅਕਾਲੀਆਂ, ਕਾਂਗਰਸੀਆਂ ਨੂੰ ਇਕ ਵੀ ਵੋਟ ਨਾ ਦਿੱਤਾ ਜਾਵੇ, ਕਿਉਂਕਿ ਇਹਨਾਂ ਦੀ ਬਦੌਲਤ ਹੀ ਤਾਂ ਪੰਜਾਬ ਦੇ ਬੁਰੇ ਹਾਲਾਤ ਬਣੇ ਹਨ ਜੋ ਕਿ ਆਮ ਆਦਮੀ ਪਾਰਟੀ ਉਨ੍ਹਾਂ ਨੂੰ ਸੁਧਾਰਨ ਲਈ ਜੱਦੋਜਹਿਦ ਕਰ ਰਹੀ ਹੈ। ਬਹੁਤ ਲੋੜ ਹੈ ਕਿ ਸਾਨੂੰ ਇਹਨਾਂ ਪੁਰਾਣੇ ਲੀਡਰਾਂ ਦੀਆਂ ਲੂੰਬੜਚਾਲਾਂ ਤੋਂ ਬਚ ਕੇ ਰਹਿੰਦਿਆਂ ਆਪਸੀ ਸਾਂਝ ਕਾਇਮ ਤੇ ਮਜ਼ਬੂਤ ਕਰਨੀ ਚਾਹੀਦੀ ਹੈ। ਇਸ ਮੌਕੇ ਬਾਘਾਪੁਰਾਣਾ ਆਪ ਗਰੁੱਪ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਖ਼ਾਲਸਾ ਮਾਹਲਾ ਕਲਾਂ, ਸੀਨੀਅਰ ਆਗੂ ਪ੍ਰੇਮ ਸਿੰਘ ਨੱਥੂਵਾਲਾ ਗਰਬੀ ਅਤੇ ਮਾਸਟਰ ਸੁਖਦੇਵ ਸਿੰਘ ਭਲੂਰ ਨੇ ਆਖਿਆ ਕਿ ਅਸੀਂ- ਤੁਸੀਂ ਸਭ ਨੇ ਰਲ਼ ਮਿਲ਼ ਕੇ ਬੜੀ ਮਿਹਨਤ ਨਾਲ ਆਮ ਆਦਮੀ ਪਾਰਟੀ ਨੂੰ ਸੱਤਾ ਸੌਂਪੀ ਹੈ, ਇਸ ਲਈ ਬਹੁਤ ਜ਼ਰੂਰੀ ਹੈ ਕਿ ਸੱਤਾ ਵਿਚ ਰਾਜ ਕਰ ਰਹੀ ਧਿਰ ਦਾ ਲਾਭ ਲੈਣ ਲਈ ਫਰੀਦਕੋਟ ਲੋਕ ਸਭਾ ਹਲਕਾ ਦੇ ਉਮੀਦਵਾਰ ਕਰਮਜੀਤ ਅਨਮੋਲ ਨੂੰ ਭਰਵਾਂ ਵੋਟ ਦੇ ਕੇ ਆਪਣੀ ਚੰਗੀ ਤੇ ਉਸਾਰੂ ਸੋਚ ਦਾ ਸੁਨੇਹਾ ਦਿੱਤਾ ਜਾਵੇ। ਨਿੱਕੀਆਂ ਨਿੱਕੀਆਂ ਗੱਲਾਂ ਤੋਂ ਉੱਪਰ ਉੱਠ ਕੇ ਚੰਗੇ ਵਿਚਾਰਾਂ ਦੇ ਧਾਰਨੀ ਬਣਕੇ ਚੰਗੇ ਲੋਕਾਂ ਨੂੰ ਅੱਗੇ ਕਰੀਏ ਤਾਂ ਜੋ ਬੁਰੇ ਹਾਲਾਤ ਦਾ ਨਿਪਟਾਰਾ ਕੀਤਾ ਜਾ ਸਕੇ ।ਇਸ ਮੌਕੇ ਬਲਦੇਵ ਸਿੰਘ ਬਰਾੜ, ਚਮਕੌਰ ਸਿੰਘ, ਸਿੰਬਲ ਸਿੰਘ, ਹਰਜਿੰਦਰ ਸਿੰਘ ਘੋੜੇ ਵਾਲੇ, ਸੁਖਵਿੰਦਰ ਸਿੰਘ ਡੀ ਸੀ, ਮਨਜੀਤ ਸਿੰਘ ਬੰਬ, ਅਜੇ ਅਰੋੜਾ, ਮਾਸਟਰ ਕਰਨੈਲ ਸਿੰਘ, ਧਲਵਿੰਦਰ ਸਿੰਘ ਢਿੱਲੋਂ, ਸੁਖਦੀਪ ਸਿੰਘ, ਈਸ਼ਰ ਸਿੰਘ, ਜਗਦੇਵ ਸਿੰਘ ਢਿੱਲੋਂ, ਸੀਰਾ ਸਿੰਘ ਜਟਾਣਾ , ਗੁਰਜੋਤ ਸਿੰਘ ਨੱਥੂਵਾਲਾ ਗਰਬੀ, ਰਾਮ ਸਿੰਘ ਢਿੱਲੋਂ, ਵਰਿੰਦਰ ਸਿੰਘ ਵਿਰਕ, ਗੁਰਜੰਟ ਸਿੰਘ ਅਤੇ ਰਾਜੂ ਸਿੰਘ ਤੋਂ ਇਲਾਵਾ ਹੋਰ ਵੀ ਵਰਕਰ ਸਾਹਿਬਾਨ ਤੇ ਪਿੰਡ ਵਾਸੀ ਮੌਜੂਦ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜਹਿਰ ਹੀ ਜਹਿਰ/ ਵਿਅੰਗ ਲੇਖ!
Next articleक्या इन चुनावों मे उत्तराखंड से चौकाने वाले नतीजे आ सकते हैं ?