ਮਾਣਯੋਗ ਮੁੱਖ ਮੰਤਰੀ ਪੰਜਾਬ ਪਿੰਡ ਧੁਲਤੇ (ਜਲੰਧਰ) ਦੇ ਮਾਡਲ ਤਹਿਤ ਪੰਜਾਬ ਵਿੱਚ ਘੱਟ ਗਿਣਤੀ ਭਾਈਚਾਰੇ ਦੀ ਕਬਰਸਤਾਨਾਂ ਦੀ ਸਮੱਸਿਆ ਨੂੰ ਹੱਲ ਕਰਨ ਲਈ  ਵਿਸ਼ੇਸ਼ ਨੀਤੀ ਬਣਾਓਣ  : ਸੁਲਤਾਨੀ

(ਸਮਾਜ ਵੀਕਲੀ)-  ਅੱਜ ਸਲੀਮ ਸੁਲਤਾਨੀ ਪੀਸ ਐਬੰਸਡਰ, ਪ੍ਰਧਾਨ ਮੈਸੰਜਰ ਆਫ ਪੀਸ ਆਰਗੇਨਾਈਜੇਸ਼ਨ (ਰਜਿ) ਵੱਲੋਂ ਇਹ ਜਾਣਕਾਰੀ ਦਿੱਤੀ ਗਈ ਕਿ ਪਿਛਲੇ ਦਿਨੀਂ ਪੀਸ ਮਿਸ਼ਨ ਦੀ ਵਿਚਾਰਧਾਰਾ (ਸ਼ਾਂਤੀ, ਸਦਭਾਵਨਾ, ਅਤੇ ਸਾਂਝੀਵਾਲਤਾ) ਦੇ ਯਤਨਾਂ ਦੇ ਤਹਿਤ ਪਿੰਡ ਧੁਲੇਤਾ (ਜਲੰਧਰ) ਦੀ ਸਤਿਕਾਰਯੋਗ ਪੰਚਾਇਤ ਵੱਲੋਂ ਜੋ ਓਥੇ ਵਸਦੇ ਮੁਸਲਿਮ ਸਮਾਜ ਦੀ ਕਈ ਸਾਲ ਪੁਰਾਣੀ ਸਮੱਸਿਆ (ਕਬਰਸਤਾਨ ਦੀ ਮੰਗ) ਨੂੰ ਹੱਲ ਕਰਦੇ ਹੋਏ ਬਹੁਤ ਹੀ ਪਿਆਰ, ਸਤਿਕਾਰ ਤੇ ਭਾਈਚਾਰਕ ਸਾਂਝ ਦੀ ਮਿਸਾਲ ਕਾਇਮ ਕਰਦੇ ਹੋਏ ਪੰਚਾਇਤ ਦੀ ਜ਼ਮੀਨ ਵਿੱਚੋਂ 2.5 ਕਨਾਲ਼ ਦੇ ਲੱਗਭਗ ਜ਼ਮੀਨ ਕਬਰਸਤਾਨ ਲਈ ਦਿੱਤੀ ਹੈ ਓਸਦੇ ਲਈ ਜਿੱਥੇ ਓਹ ਪਿੰਡ ਦੀ ਪੰਚਾਇਤ ਦਾ ਧੰਨਵਾਦ ਕਰਦੇ ਹਨ ਓਥੇ ਹੀ ਸਰਪੰਚ ਹਰਜੀਤ ਸਿੰਘ, ਜੀ ਦਾ ਵੀ ਧੰਨਵਾਦ ਕਰਦੇ ਹਨ !

ਇਸ ਮੌਕੇ ਸਲੀਮ ਸੁਲਤਾਨੀ ਕਿਹਾ ਕਿ ਕਬਰਸਤਾਨਾਂ ਦੀ ਸਮੱਸਿਆ ਪੰਜਾਬ ਵਿੱਚ ਘੱਟ ਗਿਣਤੀ  (ਮੁਸਲਿਮ-ਈਸਾਈ) ਭਾਈਚਾਰੇ ਦੀ ਇੱਕ ਮੁੱਖ ਬੁਨਿਆਦੀ ਸਮੱਸਿਆ ਹੈ ਤੇ ਸਰਕਾਰਾਂ ਪਾਸੋਂ ਇਸ ਸਮੱਸਿਆ ਨੂੰ ਹੱਲ ਕਰਨ ਵੱਲ ਧਿਆਨ ਨਾ ਦੇਣ ਕਰਕੇ ਸੰਬੰਧਤ ਸਮਾਜਾਂ ਦੀ ਸਰਕਾਰਾ ਪ੍ਰਤੀ ਨਰਾਜ਼ਗੀ ਜਗ ਜਾਹਿਰ ਹੈ ! ਨਾਲ ਹੀ ਓਨਾ ਕਿਹਾ ਮਾਣਯੋਗ ਮੁੱਖ ਮੰਤਰੀ ਪੰਜਾਬ ਨੂੰ ਬੇਨਤੀ ਕਰਦੇ ਹਨ ਕਿ ਓਹ ਪਿੰਡ ਧੁਲੇਤੇ ਦੀ ਪੰਚਾਇਤ ਦੇ ਇਸ ਸ਼ਲਾਘਾਯੋਗ ਓਪਰਾਲੇ ਨੂੰ ਦੇਖਦੇ ਹੋਏ  ਪੰਜਾਬ  ਭਰ ਜਿਸ ਪਿੰਡ ਜਾਂ ਸ਼ਹਿਰ ਵਿੱਚ ਇਸ ਤਰਾਂ ਦੀ ਸਮੱਸਿਆ ਹੈ ਓਥੇ ਇਸ ਮਾਡਲ ਤਹਿਤ  ਸਮੱਸਿਆ ਦਾ ਹੱਲ ਕਰਨ ਲਈ ਓਹ ਇੱਕ ਵਿਸ਼ੇਸ਼ ਨੀਤੀ ਬਣਾਓਣ ਤਾਂ ਜੋ ਜਿੱਥੇ ਇਕ ਪਾਸੇ ਸਮੱਸਿਆ ਦਾ ਹੱਲ ਹੋਵੇ ਨਾਲ ਹੀ ਸਮਾਜ ਵਿੱਚ ਸਦਭਾਵਨਾ ਤੇ ਭਾਈਚਾਰਕਸਾਂਝ ਦਾ ਮਾਹੌਲ ਵਾ ਬਣੇ  ! ਨਾਲ ਓਨਾ ਕਿਹਾ ਕਿ ਓਨਾ ਦੀ ਪੀਸ ਆਰਗੇਨਾਈਜੇਸ਼ਨ ਦੀ ਟੀਮ ਦੇ ਮੁੱਖ ਮੈਂਬਰ ਠੇਕੇਦਾਰ ਕਰਕੇ ਅਮਰਜੀਤ ਕੇਲੈ (ਧੁਲੇਤਾ) ਦਾ ਧੰਨਵਾਦ ਕਰਦੇ ਹਨ ਜਿੰਨਾ ਨੇ ਇਸ ਮਸਲੇ ਨੂੰ ਹੱਲ ਕਰਵਾਓਣ ਵਿੱਚ ਪੰਚਾਇਤ ਤੇ ਮੁਸਲਿਮ ਭਾਈਚਾਰੇ ਦਰਮਿਆਨ ਅਹਿਮ ਭੂਮਿਕਾ ਨਿਭਈ !

ਸਮਾਜ ਵੀਕਲੀਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleਦੇਵ ਦਾਸੀ
Next articleरेल कोच फैक्ट्री भारतीय रेल की बेस्ट प्रोडक्शन यूनिट शील्ड से सम्मानित