ਜਲੰਧਰ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾਂ ) ਅੱਜ ਮਿਤੀ 22/06/2025 ਨੂੰ ਡੇਰਾ ਸੰਤ ਬਾਬਾ ਬੈਰਾਗ ਦਾਸ ਜੀ ਪਿੰਡ ਸਰੂਪ ਨਗਰ ਜਲੰਧਰ ਵਿਖ਼ੇ ਸਾਲਾਨਾ ਸਮਾਗਮ ਮਨਾਇਆ ਗਿਆ, ਇਸ ਸਮਾਗਮ ਵਿਚ ਸੰਗਤ ਦੂਰ ਦੂਰ ਤੋਂ ਚੱਲਕੇ ਆਉਂਦੀ ਹੈ I ਸੰਤ ਬਾਬਾ ਬੈਰਾਗ ਦਾਸ ਬ੍ਰਹਮ ਗਿਆਨੀ ਸੰਤ ਮਹਾਪੁਰਸ ਹੋਏ ਸਨ । ਜਿਨ੍ਹਾਂ ਨੂੰ ਮੰਨਣ ਵਾਲੈ ਉਨ੍ਹਾਂ ਦੇ ਸੇਵਕ ਦੂਰੋ ਦੂਰੋ ਜਿਮੇ ਕੀ ਅਮ੍ਰਿਤਸਰ ਸਾਹਿਬ, ਪਠਾਨਕੋਟ, ਹੋਸ਼ਿਆਰਪੂਰ, ਜਲੰਧਰ ਅਤੇ ਹੋਰ ਵੀਂ ਬੱਡੇ ਵੱਡੇ ਸ਼ਹਿਰਾ ਵਿੱਚੋ ਉਨ੍ਹਾਂ ਦੇ ਮੰਨਣ ਵਾਲੇ ਪੈਰੋਕਾਰ ਸ਼ਰਧਾਲੂ ਆਉਂਦੇ ਹਨ ਤੇ ਹਰ ਸਾਲ ਵੱਡੇ ਪੱਧਰ ਤੇ ਉਨ੍ਹਾਂ ਦਾ ਇਹ ਦਿਨ ਮਨਾਇਆ ਜਾਂਦਾ ਹੈ ਇਸ ਮੌਕੇ ਡੇਰੇ ਦੀ ਕਮੇਟੀ ਅਤੇ ਪੰਚਾਇਤ ਵਲੋਂ ਆਏ ਹੋਏ ਗੁਰੂ ਘਰਾਂ ਦੇ ਪ੍ਰਧਾਨ ਤੇ ਹੋਰ ਮੋਹਤਵਾਰਾਂ ਨੂੰ ਸਨਮਾਨਤ ਕੀਤਾ ਜਾਂਦਾ ਹੈ I ਇਸ ਮੌਕੇ ਪਿੰਡ ਮਾਨਾ ਤੋਂ ਆਏ ਹੋਏ ਸ. ਹਰਭਜਨ ਸਿੰਘ ਜੀ ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਗੁਰੂਦਵਾਰਾ ਸਾਹਿਬ ਪਿੰਡ ਮਾਨਾ ਹੋਸ਼ਿਆਰਪੂਰ ਨੂੰ ਵੀਂ ਡੇਰੇ ਦੀ ਕਮੇਟੀ ਅਤੇ ਸਰਪੰਚ ਮੰਗਾ ਸਿੰਘ ਜੀ ਵਲੋਂ ਸਨਮਾਨਤ ਕੀਤਾ ਗਿਆ I ਇਸ ਮੌਕੇ ਹਾਜਰ ਸਾਥੀਆਂ ਵਿਚ ਰਾਜ ਕੁਮਾਰ ਮੁੱਖ ਸੇਵਾ ਦਾਰ, ਪਲਵਿੰਦਰ ਮਾਨਾ ਜੀ, ਬਾਬੂ ਰੋਸ਼ਨ ਲਾਲ ਜੀ ਲੰਬਰਦਾਰ ਰਾਜ ਕੁਮਾਰ, ਜਸਬੀਰ ਸਿੰਘ, ਗੁਰਮੀਤ ਸਿੰਘ, ਸੰਤੋਖ ਸਿੰਘ, ਨਾਰੰਜਣ ਸਿੰਘ, ਤੇਜਪਾਲ, ਰਾਜਵਿੰਦਰ ਕੌਰ ਪੰਚ, ਸੁਰਿੰਦਰ ਕੌਰ, ਸਵਰਨ ਕੌਰ, ਕਿਰਨਾਂ, ਤਰਸੇਮ ਕੌਰ ਅਤੇ ਡੇਰੇ ਦੀ ਕਮੇਟੀ ਦੇ ਮੇਂਬਰ ਸਹਿਬਾਨ ਅਤੇ ਵੱਡੀ ਗਿਣਤੀ ਵਿਚ ਸੰਗਤ ਹਾਜਰ ਸੀ ।
ਡੇਰਾ ਸੰਤ ਬਾਬਾ ਬੈਰਾਗ ਦਾਸ ਜੀ ਸਰੂਪ ਨਗਰ ਜਲੰਧਰ ਵਲੋਂ ਸ. ਹਰਭਜਨ ਸਿੰਘ ਪ੍ਰਧਾਨ ਸ਼੍ਰੀ ਗੁਰ ਰਵਿਦਾਸ ਗੁਰੂਦਵਾਰਾ ਸਾਹਿਬ ਪਿੰਡ ਮਾਨਾ ਨੂੰ ਕੀਤਾ ਗਿਆ ਸਨਮਾਨਤ I
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



