ਵੱਖ ਵੱਖ ਥਾਵਾਂ ਤੇ ਲਗਾਏ ਲੰਗਰ, ਹੋਇਆ ਨਿੱਘਾ ਸੁਆਗਤ
ਬੋਲੇ ਸੋ ਨਿਹਾਲ ਜੈਕਾਰਿਆਂ ਨਾਲ ਗੂੰਜਿਆ ਆਸਮਾਨ
ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਜਗਤ ਗੁਰੁੂ ਸ੍ਰੀ ਗੁਰੁੂ ਨਾਨਕ ਦੇਵ ਜੀ ਮਹਾਰਾਜ ਦੇ ਵਿਆਹ ਪੁਰਬ ਦੀ ਯਾਦ ਵਿੱਚ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੋਂ ਗੁਰਦੁਆਰਾ ਸਤਿਕਰਤਾਰੀਆ ਬਟਾਲਾ ਤੱਕ ਵਿਸ਼ਾਲ ਨਗਰ ਕੀਰਤਨ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਅਤੇ ਇਲਾਕੇ ਭਰ ਦੀਆਂ ਸੇਵਾ ਸੁਸਾਇਟੀਆਂ ਦੇ ਪਰਭੂਰ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ।
ਸੁੰਦਰ ਪਾਲਕੀ ਵਿੱਚ ਸਸ਼ੋਬਿਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਜੋ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਦੀ ਗੂੰਜ ਵਿੱਚ ਸੁਲਤਾਨਪੁਰ ਲੋਧੀ ਤੋਂ ਅਰੰਭ ਹੋਇਆ ਜੋ ਵੱਖ ਵੱਖ ਨਗਰਾਂ ਤਲਵੰਡੀ ਚੌਧਰੀਆਂ,ਮੁੰਡੀ ਮੋੜ,ਫੱਤੂਢੀਂਗਾ,ਰੱਤੜਾ,ਉੱਚਾ,ਸੈਫਲਾਬਾਦ,ਘਣੀਕੇ,ਖੈੜਾ ਬੇਟ,ਸੁਰਖ ਪੁਰ,ਸੰਗੋਜਲਾ,ਜਾਤੀਕੇ,ਭੰਡਾਲ ਬੇਟ,ਧਾਲੀਵਾਲ ਬੇਟ,ਅੱਡਾ ਮਿਆਣੀ ਬਾਕਰਪੁਰ (ਢਿਲਵਾਂ), ਬਿਆਸ,ਬਾਬਾ ਬਕਾਲਾ,ਅੱਚਲ ਸਾਹਿਬ,ਬਟਾਲਾ ਸ਼ਹਿਰ,ਲੱਕੜ ਮੰਡੀ,ਹੰਸਲੀਪੁਲ ਤੋਂ ਹੁੰਦਾ ਹੋਇਆ ਗੁਰਦੁਆਰਾ ਸਤਿਕਰਤਾਰੀਆ ਸਾਹਿਬ ਵਿਖੇ ਸਮਾਪਤ ਹੋਇਆ।
ਗੁਰਦੁਆਰਾ ਸਰੀ ਬੇਰ ਸਾਹਿਬ ਵਿਖੇ ਅਰੰਭਤਾ ਦੀ ਅਰਦਾਸ ਹੈਡ ਗ੍ਰੰਥੀ ਭਾਈ ਸੁਰਜੀਤ ਸਿੰਘ ਸਭਰਾਅ ਨੇ ਕੀਤੀ।ਇਸ ਮੌਕੇ ਵੱਖ ਵੱਖ ਸਖਸ਼ੀਅਤਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।ਨਗਰ ਕੀਰਤਨ ਵਿੱਚ ਸੁਖਮਨੀ ਸਾਹਿਬ ਸੇਵਾ ਸੁਸਾਇਟੀ,ਮਾਤਾ ਸੁਲੱਖਣੀ ਜੀ ਸੇਵਾ ਸੇਵਾ ਸੁਸਾਇਟੀ,ਸ੍ਰੀ ਗੁਰੁ ਨਾਨਕ ਸੇਵਕ ਜਥਾ,ਭਾਈ ਬਾਲਾ ਜੀ ਨਿਸ਼ਕਾਮ ਸੇਵਾ ਸੁਸਾਇਟੀ,ਸ੍ਰੀ ਗੁਰੁ ਸਿੰਘ ਸਭਾ ਮਹੱਲਾ ਸਿੱਖਾਂ,ਗੁਰੁ ਨਾਨਕ ਮਿਸ਼ਨ ਸੇਵਾ ਸੁਸਾਇਟੀ,ਰਾਮਗੜ੍ਹੀਆ ਨੌਜਵਾਨ ਸਭਾ,ਗੁਰੁ ਤੇਗ ਬਹਾਦਰ ਨੌਜਵਾਨ ਸਭਾ,ਬਾਬਾ ਜੀਵਨ ਸਿੰਘ ਨੌਜਵਾਨ ਸਭਾ,ਸ੍ਰੀ ਨਿਰਵੈਰ ਖਾਲਸਾ ਸੇਵਾ ਸੁਸਾਇਟੀ,ਦਸ਼ਮੇਸ਼ ਪਿਤਾ ਨੌਜਵਾਨ ਸਭਾ,ਗੁਰੁ ਰਾਮਦਾਸ ਨੌਜਵਾਨ ਸਭਾ,ਬੇਬੇ ਨਾਨਕੀ ਸਿੱਖ ਮਿਸ਼ਨਰੀ ਕਾਲਜ,ਗੁਰੁ ਨਾਨਕ ਦੇਵ ਸੇਵਾ ਸੁਸਾਇਟੀ ਆਦਿ ਵਲੋਂ ਪੂਰਨ ਰੂਪ ਵਿੱਚ ਸਹਿਯੋਗ ਦਿੱਤਾ ਗਿਆ।
ਨਗਰ ਕੀਰਤਨ ਸਮੇਂ ਵੱਖ ਵੱਖ ਕੀਰਤਨੀ ਜਥਿਆਂ ਵਲੋਂ ਸੰਗਤਾਂ ਨੂੰ ਕੀਰਤਨ ਰਾਹੀਂ ਨਿਹਾਲ ਕੀਤਾ ਗਿਆ।ਵੱਡੀ ਗਿਣਤੀ ਵਿੱਚ ਸੰਗਤਾਂ ਬੱਸਾਂ,ਕਾਰਾਂ,ਟਰੈਕਟਰ ਟਰਾਲੀਆਂ ਅਤੇ ਮੋਟਰ ਸਾਈਕਲਾਂ ਰਾਹੀਂ ਨਗਰ ਕੀਰਤਨ ਵਿੱਚ ਸ਼ਾਮਿਲ ਹੋਈਆਂ।ਨਗਰ ਕੀਰਤਨ ਮੌਕੇ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦਾ ਸੰਗਤਾਂ ਵਲੋਂ ਅਥਾਹ ਸ਼ਰਧਾ ਭਾਵਨਾ ਨਾਲ ਸਤਿਕਾਰ ਕੀਤਾ ਗਿਆ ਅਤੇ ਪੰਜ ਪਿਆਰਿਆਂ ਨੂੰ ਸਿਰੋਪਾਓ ਦੇ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ।ਨਗਰ ਕੀਰਤਨ ਵਾਲੀਆਂ ਸੰਗਤਾਂ ਦਾ ਵੱਖ ਵੱਖ ਸਥਾਨਾਂ ਤੇ ਚਾਹ ਪਕੌੜੇ,ਪਾਣੀ ਤੇ ਮਠਿਆਈਆਂ ਦੇ ਲੰਗਰ ਲਗਾ ਕੇ ਸੇਵਾ ਕੀਤੀ ਗਈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly