ਫਾਲਕਨ ਇੰਟਰਨੈਸ਼ਨਲ ਸਕੂਲ ‘ਚ ਕਵਿਤਾ ਗਾਇਨ ਪ੍ਰਤੀਯੋਗਤਾ

ਕੈਪਸ਼ਨ : ਕਵਿਤਾ ਗਾਇਨ ਪ੍ਰਤੀਯੋਗਤਾ ਵਿਚ ਹਿੱਸਾ ਲੈਂਦੇ ਫਾਲਕਨ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਫਾਲਕਨ ਇੰਟਰਨੈਸ਼ਨਲ ਸਕੂਲ ਵਿਖੇ ਨਰਸਰੀ ਤੋਂ ਯੂ.ਕੇ. ਜੀ ਦੇ ਵਿਦਿਆਰਥੀਆਂ ਲਈ ਕਵਿਤਾ ਗਾਇਨ ਪ੍ਰਤੀਯੋਗਤਾ ਦਾ ਆਯੋਜਨ ਕੀਤਾ ਗਿਆ । ਇਸ ਦੌਰਾਨ ਵਿਦਿਆਰਥੀਆਂ ਵੱਡੀ ਗਿਣਤੀ ਵਿੱਚ ਹਿੱਸਾ ਲਿਆ ਤੇ ਆਪਣੀਆਂ ਤੋਤਲੀਆਂ ਅਵਾਜ਼ਾਂ ਵਿਚ ਕਵਿਤਾਵਾਂ ਸੁਣਾ ਕੇ ਹਾਜਰੀਨ ਨੂੰ ਪ੍ਰਭਾਵਿਤ ਕੀਤਾ । ਨਰਸਰੀ ਜਮਾਤ ਦੇ ਵਿਦਿਆਰਥੀਆਂ ਦਰਮਿਆਨ ਹੋਏ ਮੁਕਾਬਲੇ ਵਿਚ ਨਾਨਕਪ੍ਰੀਤ ਸਿੰਘ, ਗੁਰਫਤਿਹ ਸਿੰਘ ਤੇ ਹਰਜਾਪ ਸਿੰਘ ਕ੍ਰਮਵਾਰ ਪਹਿਲੇ, ਦੂਸਰੇ ਤੇ ਤੀਸਰੇ ਸਥਾਨ ‘ਤੇ ਰਹੇ ।

ਹਰਕੀਰਤ ਸਿੰਘ ਕਨਸੋਲੇਸ਼ਨ ਪ੍ਰਾਈਜ਼ ਹਾਸਲ ਕਰਨ ‘ਚ ਸਫਲ ਰਿਹਾ । ਐੱਲ. ਕੇ. ਜੀ ਜਮਾਤ ਵਿਚ ਮਨਕੀਰਤ ਕੌਰ, ਨਵਜੋਤ ਕੌਰ ਤੇ ਮਨਵੀਰ ਮੱਟੂ ਕ੍ਰਮਵਾਰ ਪਹਿਲੇ, ਦੂਜੇ ਤੇ ਤੀਜੇ ਸਥਾਨ ‘ਤੇ ਰਹੇ । ਇਸੇ ਤਰ੍ਹਾਂ ਯੂ.ਕੇ. ਜੀ ਵਿਚੋਂ ਗੁਰਮਨ ਪਹਿਲਾ, ਸੁਖਮਣਪ੍ਰੀਤ ਕੌਰ ਦੂਜਾ ਅਤੇ ਪਰਨੀਤ ਕੌਰ ਤੀਜਾ ਸਥਾਨ ਹਾਸਲ ਕਰਨ ਵਿਚ ਸਫਲ ਰਹੀ । ਮੈਨੇਜਿੰਗ ਡਾਇਰੈਕਟਰ ਕਰਨਲ ਅਜੀਤ ਸਿੰਘ ਢਿੱਲੋਂ ਤੇ ਮੈਡਮ ਨਵਦੀਪ ਕੌਰ ਢਿੱਲੋਂ ਨੇ ਜੇਤੂ ਰਹੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਪ੍ਰਤੀਯੋਗਤਾ ਵਿਚ ਵੱਡੇ ਪੱਧਰ ‘ਤੇ ਹਿੱਸਾ ਲੈਣ ਲਈ ਬੱਚਿਆਂ ਦੀ ਹੌਂਸਲਾ ਅਫਜਾਈ ਕੀਤੀ ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਰਮਵਾਦੀ ਤੇ ਲਗਨਸ਼ੀਲ ‘ਸਟੇਟ ਅਵਾਰਡੀ’ ਅਧਿਆਪਕਾ : ਗੁਰਵਿੰਦਰ ਕੌਰ
Next articleRevamping drainage system to end water-logging will take time: Kejriwal