HOME ਡਾ ਅੰਬੇਡਕਰ ਮਿਸ਼ਨ ਸੋਸਾਇਟੀ ਬੰਗਾ ਵੱਲੋਂ ਭਾਰਤ ਰਤਨ ਭੀਮ ਰਾਓ ਅੰਬੇਦਕਰ ਜੀ...

ਡਾ ਅੰਬੇਡਕਰ ਮਿਸ਼ਨ ਸੋਸਾਇਟੀ ਬੰਗਾ ਵੱਲੋਂ ਭਾਰਤ ਰਤਨ ਭੀਮ ਰਾਓ ਅੰਬੇਦਕਰ ਜੀ ਦਾ 134 ਵਾਂ ਜਨਮ ਦਿਨ ਮੁਕਤ ਪੁਰਾ ਵਿਖ਼ੇ ਮਨਾਇਆ ਜਾਵੇਗਾ

3

ਬੰਗਾ   (ਸਮਾਜ ਵੀਕਲੀ)   (ਚਰਨਜੀਤ ਸੱਲ੍ਹਾ )  ਡਾ . ਅੰਬੇਡਕਰ ਮਿਸ਼ਨ ਸੋਸਾਇਟੀ ਬੰਗਾ ਵੱਲੋਂ ਭਾਰਤ ਰਤਨ ਡਾਕਟਰ ਭੀਮ ਰਾਓ ਅੰਬੇਡਕਰ ਜੀ ਨੇ 134 ਵੇ ਜਨਮ ਦਿਵਸ ਨੂੰ ਸਮਰਪਿਤ ਇੱਕ ਮਿਸ਼ਨਰੀ ਪ੍ਰੋਗਰਾਮ ਮਿਤੀ 27 ਅਪ੍ਰੈਲ ਦਿਨ ਐਤਵਾਰ ਨੂੰ ਦਾ ਭੀਮ ਰਾਓ ਅੰਬੇਡਕਰ ਪਾਰਕ ਮਹਲਾ ਮੁਕਤਪੁਰਾ ਬੰਗਾ ਵਿਖੇ ਰਾਤ 7 ਵਜੇ ਤੋਂ ਦੇਰ ਰਾਤ ਤੱਕ ਬੜੀ ਸ਼ਰਧਾ ਪੂਰਵਕ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਡਾਕਟਰ ਅਵਤਾਰ ਸਿੰਘ ਕਰੀਮਪੁਰੀ ਬਸਪਾ ਪੰਜਾਬ ਪ੍ਰਧਾਨ ਆਪਣੇ ਵਿਚਾਰ ਪੇਸ਼ ਕਰਨਗੇ ਅਤੇ ਮਿਸ਼ਨਰੀ ਕਲਾਕਾਰ ਆਪਣੇ ਵਿਚਾਰ ਪੇਸ਼ ਕਰਨਗੇ ਅਤੇ ਮਿਸ਼ਨਰੀ ਕਲਾਕਾਰ ਗੋਲਡੀ ਮਲਕ, ਰਜਨੀ ਠਕਰਵਾਲ ਮਿਸ਼ਨਰੀ ਗੀਤਾਂ ਨਾਲ ਹਾਜ਼ਰੀ ਲਵਾਉਗੇ ਇਸ ਮੌਕੇ ਹੋਣਹਾਰ ਬੱਚਿਆਂ ਨੂੰ ਸਨਮਾਨਿਤ ਕੀਤਾ ਜਾਵੇਗਾ।। ਚਾਹ ਪਕੌੜਿਆਂ ਦਾ ਲੰਗਰ ਅਟੁੱਟ ਵਰਤੇਗਾ ਇਸ ਪ੍ਰੋਗਰਾਮ ਦੀ ਅਗਵਾਈ ਪ੍ਰਧਾਨ ਰਵਿੰਦਰ ਮਹਿਮੀ ਉਪ ਪ੍ਰਧਾਨ ਮਨਜੀਤ ਚੁੰਬਰ, ਸਕੱਤਰ ਪਰਸ਼ੋਤਮ ਸਲਣ, ਸਹ ਸਕੱਤਰ ਭੂਪੇਸ਼ ਕੁਮਾਰ, ਖਜਾਨਚੀ ਹਰਜਿੰਦਰ ਸੋਨੂ, ਵਿਪਨ ਕੁਮਾਰ, ਮੀਡੀਆ ਸਲਾਹਕਾਰ ਦਿਨੇਸ਼ ਮਿੱਕੂ, ਕਾਨੂੰਨੀ ਸਲਾਹਕਾਰ ਪ੍ਰਕਾਸ਼ ਰਾਮ, ਵਿਜੇ ਮਜਾਰੀ, ਤਿਲਕ ਰਾਜ ਅਤੇ ਸਮੂਹ ਕਮੇਟੀ ਮੈਂਬਰ ਕਰਨਗੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਮਜ਼੍ਹਬ ਦੇ ਨਾਂਅ ਤੇ ਜੰਮੂ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਸੈਰ ਸਪਾਟਾ ਕੇਂਦਰ ਪਹਿਲਗਾਮ ਵਿਖੇ ਜੋ ਮਾਸੂਮ ਸੈਲਾਨੀਆਂ ਦੀ ਹੱਤਿਆ ਕੀਤੀ ਗਈ, ਬੇਹੱਦ ਨਿੰਦਣਯੋਗ ਹੈ:- ਡਾਕਟਰ ਕਟਾਰੀਆ, ਡਾਕਟਰ ਜੈਨਪੁਰ।
Next articleਸਪੈਸ਼ਲ ਬਿਸ਼ਪ ਟੀਕਾਕਰਨ ਹਫਤਾ 24 ਅਪ੍ਰੈਲ ਤੋਂ 30 ਅਪ੍ਰੈਲ 2025 ਤੱਕ ਸਿਵਲ ਹਸਪਤਾਲ ਬੰਗਾ ਵਿਖੇ ਮੀਜਲ ਰੁਬਲਾ , ਮੀਜ਼ਲ ਰੂਬਲਾ ਦੋ ਦੇ ਟੀਕੇ ਲਗਾਏ ਗਏ।