‘ਕਿੰਗਫਿਸ਼ਰ’ ਤੋਂ ਕਰਜ਼ਾ ਵਸੂਲਣ ਦੇ ਨੇੜੇ ਪਹੁੰਚੀਆਂ ਭਾਰਤੀ ਬੈਂਕਾਂ

ਲੰਡਨ ,ਸਮਾਜ ਵੀਕਲੀ: ਐੱਸਬੀਆਈ ਦੀ ਅਗਵਾਈ ਵਿਚ ਭਾਰਤੀ ਬੈਂਕਾਂ ਵਿਜੈ ਮਾਲਿਆ ਦੀ ਬੰਦ ਹੋਈ ਕੰਪਨੀ ਕਿੰਗਫਿਸ਼ਰ ਏਅਰਲਾਈਨਜ਼ ਨੂੰ ਦਿੱਤਾ ਗਿਆ ਕਰਜ਼ਾ ਵਸੂਲਣ ਦੇ ਇਕ ਕਦਮ ਨੇੜੇ ਪਹੁੰਚ ਗਈਆਂ ਹਨ। ਲੰਡਨ ਵਿਚ ਹਾਈ ਕੋਰਟ ਨੇ ਦੀਵਾਲੀਆ ਹੋਣ ਨਾਲ ਜੁੜੀ ਇਕ ਪਟੀਸ਼ਨ ਵਿਚ ਸੋਧ ਕਰਨ ਬਾਰੇ ਬੈਂਕਾਂ ਦੀ ਅਰਜ਼ੀ ਸਵੀਕਾਰ ਕਰ ਲਈ ਹੈ।

ਅਦਾਲਤ ਨੇ ਇਨ੍ਹਾਂ ਬੈਂਕਾਂ ਦੀ ਸਕਿਉਰਿਟੀ ਮੁਆਫ਼ ਕਰਨ ਦੇ ਹੱਕ ਵਿਚ ਫ਼ੈਸਲਾ ਦਿੱਤਾ ਹੈ ਜੋ ਕਿ ਕਾਰੋਬਾਰੀ ਦੀ ਭਾਰਤ ਸਥਿਤ ਸੰਪਤੀ ਉਤੇ ਬਣਦੀ ਹੈ। ਜੱਜ ਨੇ ਕਿਹਾ ਕਿ ਅਜਿਹੀ ਕੋਈ ਨੀਤੀ ਨਹੀਂ ਹੈ ਜੋ ਸਕਿਉਰਿਟੀ ਮੁਆਫ਼ ਕਰਨ ਵਿਚ ਰੁਕਾਵਟ ਬਣੇ। ਅਦਾਲਤ ਨੇ ਮਾਲਿਆ ਦੇ ਵਕੀਲਾਂ ਦੀ ਅਰਜ਼ੀ ਖਾਰਜ ਕਰ ਦਿੱਤੀ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵੈਨਕੂਵਰ ਪੁਲੀਸ ਵੱਲੋਂ ਛੇ ਗੈਂਗਸਟਰਾਂ ਦੀਆਂ ਤਸਵੀਰਾਂ ਜਾਰੀ
Next articleਕੋਵਿਡ ਨਾਲ ਨਜਿੱਠਣ ’ਚ ਭਾਰਤ ਦੀ ਮਦਦ ਕਰਦੇ ਰਹਾਂਗੇ: ਅਮਰੀਕਾ