HOME ਅਹਿਮਦੀਆ ਮੁਸਲਿਮ ਜਮਾਤ ਵੱਲੋਂ ਹਮਾਇਤ ਕਰਨ ਨਾਲ ਢਿੱਲੋਂ ਦੀ ਚੋਣ ਮੁਹਿੰਮ ਨੂੰ...

ਅਹਿਮਦੀਆ ਮੁਸਲਿਮ ਜਮਾਤ ਵੱਲੋਂ ਹਮਾਇਤ ਕਰਨ ਨਾਲ ਢਿੱਲੋਂ ਦੀ ਚੋਣ ਮੁਹਿੰਮ ਨੂੰ ਹੁੰਗਾਰਾ

2
ਕੈਪਸਨ - ਰਾਜਵੀਰ ਸਿੰਘ ਢਿਲੋ ਅਤੇ ਅਹਿਮਦੀਆ ਜਮਾਤ ਦੇ ਅਹੁਦੇਦਾਰ

ਵੈਨਕੂਵਰ,  (ਸਮਾਜ ਵੀਕਲੀ)   (ਮਲਕੀਤ ਸਿੰਘ)-ਅਹਿਮਦੀਆ ਮੁਸਲਿਮ ਜਮਾਤ (ਲੋਅਰ ਮੇਨਲੈਂਡ )ਵੱਲੋਂ ਸਰੀ ਸੈਂਟਰ ਸੰਸਦੀ ਸੀਟ ਤੋਂ ਕੰਸਰਵੇਟਿਵ ਪਾਰਟੀ ਦੇ ਉਮੀਦਵਾਰ ਰਾਜਵੀਰ ਸਿੰਘ ਢਿੱਲੋਂ ਦੀ ਹਮਾਇਤ ਕਰਨ ਦੇ ਫੈਸਲੇ ਨਾਲ ਸ ਢਿੱਲੋਂ ਦੀ ਚੋਣ ਮੁਹਿੰਮ ਨੂੰ ਭਰਵਾ ਹੁੰਗਾਰਾ ਮਿਲਿਆ ਹੈ। ਇਸ ਸਬੰਧ ਵਿੱਚ ਸ ਢਿੱਲੋਂ ਵੱਲੋਂ ਬੀਤੇ ਦਿਨ ਇਥੋਂ ਦੀ ਬੈਤੂਰ ਰਹਿਮਾਨ ਮਸਜਿਦ ਵਿੱਚ ਉਕਤ ਜਮਾਤ ਦੇ ਅਹੁਦੇਦਾਰਾਂ ਨਾਲ ਮੁਲਾਕਾਤ ਕਰਕੇ ਉਹਨਾਂ ਨਾਲ ਸੰਬੰਧਿਤ ਕਈ ਅਹਿਮ ਨੁਕਤਿਆਂ ਤੇ ਵਿਚਾਰ ਵਟਾਂਦਰਾ ਕੀਤਾ।ਗਿਆ ਇਸ ਮੌਕੇ ਤੇ ਸੰਬੋਧਨ ਕਰਦਿਆਂ ਉਕਤ ਜਮਾਤ ਦੇ ਵੱਖ-ਵੱਖ ਬੁਲਾਰਿਆਂ ਵੱਲੋਂ ਉਹਨਾਂ ਦੇ ਭਾਈਚਾਰੇ ਨੂੰ ਦਰਪੇਸ਼ ਵੱਖ-ਵੱਖ ਸਮੱਸਿਆ ਬਾਰੇ ਜਾਣੂ ਕਰਵਾਇਆ ਗਿਆ| ਜਿਸ ਮਗਰੋਂ ਸ ਢਿੱਲੋਂ ਵੱਲੋਂ ਉਕਤ ਭਾਈਚਾਰੇ ਨੂੰ ਕੰਸ਼ਰਵੇਟਿਵ ਪਾਰਟੀ ਦਾ ਸਾਥ ਦੇਣ ਦੀ ਅਪੀਲ ਕਰਦਿਆਂ ਭਰੋਸਾ ਦਵਾਇਆ ਗਿਆ ਕਿ ਭਵਿੱਖ ਵਿੱਚ ਉਹਨਾਂ ਦੇ ਭਾਈਚਾਰੇ ਨੂੰ ਦਰਪੇਸ਼ ਮੁਸ਼ਕਲਾਂ ਦਾ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਇਆ ਕਰੇਗਾ| ਇਸ਼ ਮੌਕੇ ਤੇ ਉਕਤ ਜਮਾਤ ਦੇ ਪ੍ਰਧਾਨ ਨਾਇਮ ਅਹਿਮਦ ਮਲਕ ਵੱਲੋਂ ਰਾਜਵੀਰ ਸਿੰਘ ਢਿੱਲੋਂ ਦੀ ਹਮਾਇਤ ਕਰਨ ਦਾ ਐਲਾਨ ਕਰਦਿਆਂ ਭਰੋਸਾ ਦਵਾਇਆ ਗਿਆ ਕਿ ਉਹਨਾਂ ਦਾ ਭਾਈਚਾਰਾ ਸ ਢਿੱਲੋਂ ਦੇ ਮੋਢੇ ਨਾਲ ਮੋਢਾ ਲਾ ਕੇ ਸਾਥ ਦਵੇਗਾ| ਹੋਰਨਾਂ ਤੋਂ ਇਲਾਵਾ ਇਸ ਮੌਕੇ ਤੇ ਤਾਹਿਰ ਘੁੰਮਣ, ਵਿਧਾਇਕ ਮਨਦੀਪ ਧਾਲੀਵਾਲ ,ਬਲਵੀਰ ਢੋਟ ,ਤੇਗਜੋਤ ਬਲ ਬਲਬੀਰ ਢੰਡ ,ਰਾਜਬੀਰ ਬਾਜਵਾ , ਸੁਖ ਚੀਮਾ ,ਸੰਦੀਪ ਤੂਰ ,ਜਗਦੀਪ ਸੰਧੂ, ਜੱਗੀ ਜੌਹਲ ,ਇਕਬਾਲ ਸੰਧੂ ,ਅਮਰੀਕ ਸਿੱਧੂ , ਰਿੱਕੀ ਬਾਜਵਾ ,ਦੀਪ ਰੰਧਾਵਾ ਅਤੇ ਪਰਮਿੰਦਰ ਸੁਨੱਖਾ ਆਦਿ ਹਾਜ਼ਰ ਸਨ|

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਵਧੀਕ ਡਿਪਟੀ ਕਮਿਸ਼ਨਰ ਰਾਜੀਵ ਵਰਮਾ ਨੇ ਮੈਰਾਥਨ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ
Next articleਪਹਿਲਗਾਮ ‘ਚ ਸੈਲਾਨੀਆਂ ‘ਤੇ ਅੱਤਵਾਦੀਆਂ ਨੇ ਹਮਲਾ ਕੀਤਾ —–