HOME ” ਧੀ “

” ਧੀ “

ਸੰਦੀਪ ਸਿੰਘ 'ਬਖੋਪੀਰ'
 (ਸਮਾਜ ਵੀਕਲੀ)
ਝਿੜਕ ਮਾਰੇ ਤੋਂ ਡਰ ਜਾਂਦੀ ਏ,
ਅੱਖ ਕਦੇ ਨਾ, ਉੱਪਰ ਚੱਕਦੀ।
ਦਿਲ ਅੰਦਰ ,ਨਾ ਸਾੜਾ ਕਰਦੀ,
ਦਿਲ ਵਿੱਚ ਕਿੰਨੇ ਫ਼ਿਕਰ ਹੈ,ਰੱਖਦੀ।
ਬਾਪੂ ਘਰ ਦੀ ਖੈਰ ਮਨਾਉਂਦੀ,
ਮੰਗੇ ਦੁਆਵਾਂ,ਕਦੇ ਨਾ ਥੱਕਦੀ।
ਸਦਾ ਹੀ ਘਰ ਦੀ ਰੌਣਕ ਮੰਗੇ,
ਜਿੱਥੇ ਇਹ ਹੈ,ਕਦਮ ਵੀ ਧਰਦੀ।
ਇਹ ਤਾਂ ਜ਼ਿੰਦਗੀ ਕੱਟ ਲੈਂਦੀ ਏ,
ਦੁਨੀਆਂ ਕੋਲੋਂ ਡਰਦੀ-ਡਰਦੀ ।
ਵੀਰ ਦੀ ਰੱਖੜੀ,ਪੱਗ ਬਾਪੂ ਦੀ,
ਇਹਨਾਂ ਨੂੰ ਸਦਾ ਹੈ,ਉੱਚਾ ਕਰਦੀ।
ਧੀ ਤਾਂ, ਜੱਗ ਤੇ ਮਾਣ,ਦਿੰਦੀ,ਹੈ,
ਧੀ ਲਈ ਕਿਉਂ,ਅੱਖ ਮੈਲੀ ਜੱਗ ਦੀ,
ਚਾਰ ਦਿਨਾਂ ਲਈ,ਪੇਕੀਂ ਡੇਰੇ,
ਕਿੱਥੇ ਜੰਮਦੀ, ਕਿੱਥੇ ਮਰਦੀ।
ਦੁੱਖਾਂ ਦੇ ਵਿੱਚ ਭੱਜੀ ਆਉਂਦੀ,
ਮਾਪਿਆਂ ਤੋਂ ਇਹ ਕਦੇ,ਨਾ,ਅੱਕਦੀ।
ਵੀਰਾਂ ਦੀ ਸਦਾ,ਖੈਰ ਮਨਾਉਂਦੀ,
ਹਰ ਪਲ਼ ਉਹਨਾਂ ਦੀ, ਰਾਹ ਹੈ,ਤੱਕਦੀ।
ਪਿੰਡ ਮੁਸਾਫ਼ਰਾਂ ਵਾਂਗੂੰ ਆਉਂਦੀ,
ਸਭਨਾ ਕੋਲੋਂ ਜਕਦੀ-ਜਕਦੀ।
ਬਾਬਲ ਦੀ ਇਹ ਖੈਰ ਮਨਾਉਂਦੀ,
ਦੋ ਘਰਾਂ ਦਾ ਧਿਆਨ ਹੈ ਰੱਖਦੀ।
ਧੀ ਦੁਨੀਆਂ ਤੇ ਸੁੱਚਾ ਮੋਤੀ,
ਮਾਂ ਦੀ ਅੱਖ ਸਦਾ,ਉੱਚੀ ਰੱਖਦੀ।
ਉਜੜੇ ਬਾਗ ਵੀ ਮਹਿਕਣ ਲਾਵੇ,
ਜਿਸ ਘਰ ਵੀ, ਇਹ, ਪੈਰ ਹੈ,ਰੱਖਦੀ।
ਸੰਦੀਪ ਜਿਉਵੇਂ ਧੀ ਇਸ ਜੱਗ ਤੇ,
ਕਰ,ਮਾਂ ਦੀ ਕੁੱਖ, ਸੁਲੱਖਣੀ ਰੱਖਦੀ।
ਸੰਦੀਪ ਸਿੰਘ ‘ਬਖੋਪੀਰ’
ਸੰਪਰਕ:- 9815321017
Previous articleਨੈਸ਼ਨਲ ਕਾਲਜ ਭੀਖੀ ਦਾ ਬੀਏਬੀ ਐਡ ਦਾ ਨਤੀਜਾ ਰਿਹਾ ਸ਼ਾਨਦਾਰ
Next articleਪੰਜਾਬ