(ਸਮਾਜ ਵੀਕਲੀ)
ਇਹ ਭਲਾ ਮੰਗੇ ਸਰਬੱਤ ਦਾ ,
ਇਹਦੇ ਬੋਲਾਂ ਵਿਚ ਮਿਠਾਸ
ਜਦੋਂ ਤੱਤੀ ਅੱਗ ਵਿਚ ਖੇਡੀਏ ,
ਸਾਨੂੰ ਠੰਢ ਦਾ ਹੁੰਦਾ ਅਹਿਸਾਸ
ਇਥੇ ਮਿੱਠੀ ਬਾਣੀ ਗੂੰਜਦੀ
ਵੱਜੇ ਅਨਹਦ ਵਿਚ ਰਬਾਬ
ਇਹ ਪੰਜਾਬ ਕਦੇ ਨਹੀਂ ਡੁੱਬਣਾ
ਨਹੀਓਂ ਹੋਣਾ ਪੂਰਾ ਖ਼ੁਆਬ
ਇਹ ਮਰ ਮਰ ਸਿਖਿਆ ਉਠਣਾ
ਇਹ ਮੇਰੇ ਨਾਨਕ ਦਾ ਪੰਜਾਬ।।
ਅਸੀ ਹੁੰਦੇ ਕਦੇ ਮਜੂਸ ਨਾ
ਜਦੋਂ ਪਵੇ ਵਖ਼ਤ ਦੀ ਮਾਰ
ਹੱਥ ਇਕੋ ਮੂਹਰੇ ਅੱਡੀਏ
ਸਾਡੀ ਇਕੋ ਹੈ ਸਰਕਾਰ
ਅਸੀਂ ਅਟਕ ਤਾਈ ਅਟਕਾ ਦੀਏ
ਸਾਨੂੰ ਰੋਕ ਨਾ ਸਕੇ ਚਨਾਬ
ਇਹ ਪੰਜਾਬ ਕਦੇ ਨਹੀਂ ਡੁੱਬਣਾ
ਨਹੀ ਹੋਣਾ ਪੂਰਾ ਖ਼ੁਆਬ
ਇਹ ਮਰ ਮਰ ਸਿਖਿਆ ਉਠਣਾ
ਇਹ ਮੇਰੇ ਨਾਨਕ ਦਾ ਪੰਜਾਬ।।
ਸਾਡੀ ਖੇਤੀ ਕਰਮਾਂ ਸੇਤੜੀ
ਅਸੀਂ ਪੰਜ ਪਾਣੀਆਂ ਦੇ ਯਾਰ
ਇਹ ਧਰਤ ਰਾਜੇ ਰਣਜੀਤ ਦੀ
ਅਸੀਂ ਚੜ੍ਹਤ ਸਿੰਘ ਸਰਦਾਰ
ਸਾਡੇ ਦਰ ਤੋਂ ਖਾਲੀ ਨਾ ਮੁੜੇ
ਕੋਈ ਕੂਕਰ ਅਤੇ ਨਵਾਬ
ਇਹ ਪੰਜਾਬ ਕਦੇ ਨਹੀਂ ਡੁੱਬਣਾ
ਨਹੀ ਹੋਣਾ ਪੂਰਾ ਖ਼ੁਆਬ
ਇਹ ਮਰ ਮਰ ਸਿਖਿਆ ਉਠਣਾ
ਇਹ ਮੇਰੇ ਨਾਨਕ ਦਾ ਪੰਜਾਬ।।
ਇਥੇ ਕਰ ਗਏ ਲਖ ਸਿਆਸਤਾਂ
ਅਸੀਂ ਰੱਖਦੇ ਬ੍ਰਹਮ ਗਿਆਨ
ਅਸੀਂ ਵਿੰਨ ਨਿਸ਼ਾਨਾ ਅੱਖ ਦਾ
ਸਦਾ ਛੱਡਿਆ ਤੀਰ ਕਮਾਨ
ਚੰਦੀ, ਇੱਕੀ ਦੇ ਕੱਤੀ ਮੋੜਕੇ
ਸਦਾ ਦਿੰਦੇ ਆਏ ਜਵਾਬ
ਇਹ ਪੰਜਾਬ ਕਦੇ ਨਹੀਂ ਡੁੱਬਣਾ
ਨਹੀ ਹੋਣਾ ਪੂਰਾ ਖ਼ੁਆਬ
ਇਹ ਮਰ ਮਰ ਸਿਖਿਆ ਉਠਣਾ
ਇਹ ਮੇਰੇ ਨਾਨਕ ਦਾ ਪੰਜਾਬ।।
ਪੱਤਰਕਾਰ ਹਰਜਿੰਦਰ ਸਿੰਘ ਚੰਦੀ
ਮਹਿਤਪੁਰ 9814601638



