ਭੀਖੀ (ਸਮਾਜ ਵੀਕਲੀ) ( ਕਮਲ ਜਿੰਦਲ) ਸਥਾਨਕ ਨੈਸ਼ਨਲ ਕਾਲਜ ਭੀਖੀ ਦਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਐਲਾਨੇ ਬੀ ਏ ਬੀ ਐਡ ਭਾਗ ਤੀਜਾ ਸਮੈਸਟਰ ਪੰਜਵੇਂ ਦਾ ਨਤੀਜਾ ਸ਼ਾਨਦਾਰ ਰਿਹਾ। ਕਾਲਜ ਪ੍ਰਿੰਸੀਪਲ ਡਾ. ਐਮ ਕੇ ਮਿਸ਼ਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਦੀਪ ਕੌਰ ਨੇ 463 ਅੰਕਾਂ ਨਾਲ ਪਹਿਲਾ, ਰੀਤੂ ਕੌਰ ਨੇ 457 ਅੰਕਾਂ ਨਾਲ ਦੂਜਾ, ਵੀਰਪਾਲ ਕੌਰ ਨੇ 452ਅੰਕਾਂ ਨਾਲ ਤੀਜਾ ਸਥਾਨ ਹਾਸਿਲ ਕੀਤਾ। ਕਾਲਜ ਪ੍ਰਿੰਸੀਪਲ ਡਾ. ਐਮ .ਕੇ ਮਿਸ਼ਰਾ ਨੇ ਕਿਹਾ ਕਿ ਹਰ ਵਾਰ ਦੀ ਤਰ੍ਹਾਂ ਯੂਨੀਵਰਸਿਟੀ ਦੇ ਨਤੀਜਿਆਂ ਵਿਚ ਕਾਲਜ ਦਾ ਨਾਮ ਇਲਾਕੇ ਦੀਆਂ ਨਾਮਵਰ ਸੰਸਥਾਵਾਂ ਵਿੱਚ ਆਉਂਦਾ ਹੈ। ਕਾਲਜ ਦੇ ਸਾਰੇ ਕੋਰਸਾਂ ਦੇ ਨਤੀਜੇ ਕਾਲਜ ਸਟਾਫ਼ ਦੀ ਮਿਹਨਤ ਦਾ ਨਤੀਜਾ ਹੈ। ਕਾਲਜ ਦਾ ਨਤੀਜਾ ਹਰ ਸਾਲ ਸੌ ਫ਼ੀਸਦੀ ਆਉਂਦਾ ਹੈ ।ਕਾਲਜ ਪ੍ਰਧਾਨ ਹਰਬੰਸ ਦਾਸ ਬਾਵਾ ਨੇ ਪਾਸ ਹੋਏ ਸਾਰੇ ਵਿਦਿਆਰਥੀਆਂ ਨੂੰ ਇਹਨਾਂ ਨਤੀਜਿਆਂ ਵਿੱਚ ਸ਼ਾਨਦਾਰ ਪ੍ਰਾਪਤੀ ਤੇ ਵਧਾਈ ਦਿੰਦੇ ਹੋਏ ਉੱਜਵਲ ਭਵਿੱਖ ਲਈ ਕਾਮਨਾ ਕੀਤੀ। ਇਸ ਮੌਕੇ ਪ੍ਰੋ ਗੁਰਤੇਜ ਸਿੰਘ ਤੇਜੀ, ਵਿਭਾਗ ਮੁਖੀ ਪ੍ਰੋ ਸੁਪਿੰਦਰ ਪਾਲ ,ਪ੍ਰੋ ਸਾਮੀਨਾ ਰਾਣੀ, ਪ੍ਰੋ ਸੰਟੀ ਕੁਮਾਰ,ਪ੍ਰੋ ਜਸਪ੍ਰੀਤ ਕੌਰ,ਪ੍ਰੋ ਕਰਮਜੀਤ ਕੌਰ ਅਤੇ ਸਮੂਹ ਸਟਾਫ਼ ਹਾਜ਼ਰ ਸੀ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



