ਮਿਤੀ 27-05-2023 ਨੂੰ ਸ.ਸ.ਸ.ਸ. ਸਕੂਲ ਮਹਿਲਾਂ ਦੇ 12ਵੀਂ ਦੇ ਸ਼ਾਨਦਾਰ ਨਤੀਜੇ ਆਉਣ ਤੇ ਸਕੂਲ ਦੇ 90% ਅਤੇ 90% ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ

(ਸਮਾਜ ਵੀਕਲੀ): ਮਿਤੀ 27-05-2023 ਨੂੰ ਸ.ਸ.ਸ.ਸ. ਸਕੂਲ ਮਹਿਲਾਂ ਦੇ 12ਵੀਂ ਦੇ ਸ਼ਾਨਦਾਰ ਨਤੀਜੇ ਆਉਣ ਤੇ ਸਕੂਲ ਦੇ 90% ਅਤੇ 90% ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਸਕੂਲ ਦੇ ਸਾਬਕਾ ਪ੍ਰਿੰਸੀਪਲ ਸ੍ਰੀਮਤੀ ਇਕਦੀਸ਼ ਕੌਰ ਜੀ ਨੇ ਸਿਰਕਤ ਕੀਤੀ ਸਕੂਲ ਦਾ 12ਵੀ ਦਾ ਨਤੀਜਾ ਬਹੁਤ ਸ਼ਾਨਦਾਰ ਅਤੇ ਸਲਾਘਾ ਯੋਗ ਰਿਹਾ। ਸਕੂਲ ਦੇ ਲਗਭਗ 17 ਵਿਦਿਆਰਥੀਆਂ ਨੇ 90% ਜਾਂ ਇਸ ਤੋਂ ਵੱਧ ਅੰਕ ਲੈਕੇ ਸਕੂਲ ਦਾ ਨਾਮ ਪੂਰੇ ਇਲਾਕੇ ਵਿੱਚ ਰੌਸ਼ਨ ਕੀਤਾ। ਸਕੂਲ ਦੀ ਟੋਪਰ ਵਿਦਿਆਰਥਣ ਅਰਮਾਨਪ੍ਰੀਤ ਕੌਰ (ਨਾਨ ਮੈਡੀਕਲ ਸਟਰੀਮ) ਪੱਤਰੀ ਸੁਖਵੀਰ ਸਿੰਘ ਨੇ 500 ਵਿੱਚੋਂ 483 (96.6%) ਅੰਕ ਲੈਕੇ ਪਹਿਲਾ ਸਥਾਨ ਹਾਸਿਲ ਕੀਤਾ। ਦੂਸਰਾ ਸਥਾਨ ਸੁਖਪ੍ਰੀਤ ਸਿੰਘ (ਨਾਨ ਮੈਡੀਕਲ ਸਟਰੀਮ)ਪੁੱਤਰ ਮਾਨ ਸਿੰਘ 500 ਵਿੱਚੋਂ 477 (95.4%) ਅੰਕ ਅਤੇ ਤੀਸਰਾ ਸਥਾਨ ਬਲਕਾਰ ਸਿੰਘ (ਆਰਟਸ ਸਟਰੀਮ) ਪੁੱਤਰ ਕਾਲਾ ਸਿੰਘ 500 ਵਿੱਚੋਂ 475 (95%) ਅੰਕ ਲੈ ਕੇ ਹਾਸਿਲ ਕੀਤਾ । 90% ਅਤੇ ਇਸ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀ (ਆਰਟਸ ਸਟਰੀਮ)- ਹਰਮਨ (93.8%), ਅਮ੍ਰਿਤਪਾਲ ਕੌਰ (91.4%) ਹੁਸਨਪ੍ਰੀਤ ਕੋਰ, ਅਰਸ਼ਦੀਪ ਕੌਰ, ਚਰਨਪ੍ਰੀਤ ਸਿੰਘ, ਗਗਨਦੀਪ ਸਿੰਘ, ਜਸਵੀਰ ਸਿੰਘ, ਅਤੇ (ਸਾਇੰਸ ਸਟਰੀਮ) ਵਿੱਚੋਂ ਹਰਮਨਜੀਤ ਕੌਰ, (93.2%), ਲਵਦੀਪ ਕੌਰ, ਅਮ੍ਰਿਤਪਾਲ ਕੌਰ , ਗੁਰਸੇਵਕ ਸਿੰਘ, ਦਿਲਪ੍ਰੀਤ ਕੌਰ , ਕਮਲਪ੍ਰੀਤ ਕੌਰ ਅਤੇ ਲੱਕੀ ਸ਼ਰਮਾਂ, ਹਨ।

ਸਕੂਲ ਵੱਲੋ ਇਹਨਾਂ ਬੱਚਿਆਂ ਅਤੇ ਉਹਨਾ ਦੇ ਮਾਪਿਆਂ ਦਾ ਟਰਾਫੀਆਂ ਦੇ ਕੇ ਸਨਮਾਨ ਕੀਤਾ ਗਿਆ। ਇਸ ਤੋਂ ਇਲਾਵਾਂ ਮੁੱਖ ਮਹਿਮਾਨ ਸ੍ਰੀਮਤੀ ਇਕਦੀਸ਼ ਕੌਰ ਦੁਆਰਾ ਪਹਿਲਿਆਂ ਤਿੰਨ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ 1100-1100 ਸੋ ਰੁਪਏ ਅਤੇ 90% ਜਾਂ ਇਸ ਤੋ ਵੱਧ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ 500-500 ਰੁਪਏ ਦੇ ਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਸਕੂਲ ਦੇ ਇੰਚਾਰਜ ਨਵਰਾਜ ਕੌਰ, ਲੈਕ. ਪਰਮਿੰਦਰ ਕੁਮਾਰ, ਚਰਨਦੀਪ ਸੋਨੀਆਂ, ਲਖਵੀਰ ਸਿੰਘ, ਨਰੇਸ ਕੁਮਾਰੀ, ਰਾਕੇਸ਼ ਕੁਮਾਰ, ਰਾਜੇਸ ਕੁਮਾਰ, ਗੁਰਦੀਪ ਸਿੰਘ, ਅਸ਼ਵਨੀ ਕੁਮਾਰ, ਰਾਕੇਸ ਕੁਮਾਰ (ਸਰੀਰਕ), ਨਵਨੀਤ ਯਾਦਵ, ਭਰਤ ਸ਼ਰਮਾਂ, ਰਾਕੇਸ ਸਰਮਾਂ, ਸੰਦੀਪ ਸਿੰਘ, ਨੈਨਾ ਦੱਤ, ਕੰਚਨ ਸਿੰਗਲਾ ,ਸਵਿਤਾ ਰਾਣੀ , ਸ਼ਵੇਤਾ ਅਗਰਵਾਲ, ਪ੍ਰੀਤੀ ਰਾਣੀ, ਹਰਦੇਵ ਕੌਰ , ਅੰਜਨਾ ਅੰਜੂ, ਸ਼ਵੇਤਾ ਅਗਰਵਾਲ, ਪ੍ਰੀਤੀ ਰਾਣੀ, ਹਰਦੇਵ ਕੌਰ , ਰਜਨੀ ਬਾਲਾ, ਕੁਸਮ ਲਤਾ, ਵੰਦਨਾ ਸਿੰਗਲਾ, ਸੰਜੀਵ ਕੁਮਾਰ , ਸ਼ਮਸ਼ੇਰ ਸਿੰਘ , ਕਰਨੈਲ ਸਿੰਘ ਨਿਰਮਲ ਸਿੰਘ, ਹਰਵਿੰਦਰ ਸਿੰਘ ਤੇ ਹੋਰ ਸਟਾਫ ਮੈਂਬਰ ਹਾਜ਼ਰ ਸਨ।
ਨਵਰਾਜ ਕੌਰ
ਸਕੂਲ ਇੰਚਾਰਜ

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੁਰੂ ਨਾਨਕ ਮਾਡਲ ਸੀਨੀਅਰ ਸੈਕੰਡਰੀ ਸਕੂਲ ਲੋਧੀਮਾਜਰਾ ਦਾ ਦਸਵੀਂ ਜਮਾਤ ਦਾ ਨਤੀਜਾ ਰਿਹਾ ਸੌ ਫ਼ੀਸਦੀ
Next articleਗੀਤ