ਨਵੀਂ ਨਿੱਜਤਾ ਨੀਤੀ ਸਬੰਧੀ ਕੇਂਦਰ ਤੇ ਵਟਸਐਪ ਤੋਂ ਮੰਗਿਆ ਜਵਾਬ

ਨਵੀਂ ਦਿੱਲੀ (ਸਮਾਜ ਵੀਕਲੀ): ਦਿੱਲੀ ਹਾਈ ਕੋਰਟ ਨੇ ਅੱਜ ਵਟਸਐਪ ਦੀ ਨਵੀਂ ਨਿੱਜਤਾ ਨੀਤੀ ਸਬੰਧੀ ਕੇਂਦਰ ਸਰਕਾਰ, ਫੇਸਬੁੱਕ ਤੇ ਮੈਸੇਜਿੰਗ ਐਪ ਵਟਸ ਐਪ ਤੋਂ ਜਵਾਬ ਮੰਗਿਆ ਹੈ। ਚੀਫ ਜਸਟਸਿ ਡੀ ਐਨ ਪਟੇਲ ਤੇ ਜਸਟਿਸ ਜੋਤੀ ਸਿੰਘ ਦੇ ਬੈਂਚ ਨੇ ਕੇਂਦਰ ਤੇ ਦੋ ਮੈਸੇਜਿੰਗ ਐਪ ਨੂੰ ਨੋਟਿਸ ਜਾਰੀ ਕੀਤਾ ਹੈ। ਇਸ ਨੀਤੀ ਨਾਲ ਵਟਸਐਪ ਤੇ ਫੇਸਬੁੱਕ ਦੀ ਵਰਤੋਂ ਕਰਨ ਵਾਲਿਆਂ ਦੀ ਨਿੱਜਤਾ ਪ੍ਰਭਾਵਿਤ ਹੋਣੀ ਸੀ। ਅੱਜ ਦੀ ਸੁਣਵਾਈ ਦੌਰਾਨ ਵਟਸਐਪ ਵਲੋਂ ਪੇਸ਼ ਵਕੀਲ ਨੇ ਕਿਹਾ ਕਿ ਨਵੀਂ ਨੀਤੀ ਅੱਗੇ ਨਹੀਂ ਪਾਈ ਗਈ ਤੇ ਇਹ 15 ਮਈ ਤੋਂ ਲਾਗੂ ਹੋ ਗਈ ਹੈ। ਬੈਂਚ ਨੇ ਮਾਮਲੇ ਦੀ ਅਗਲੀ ਸੁਣਵਾਈ 3 ਜੂਨ ਨਿਰਧਾਰਿਤ ਕੀਤੀ ਹੈ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਡੀਆਰਡੀਓ ਦੀ ਐਂਟੀ ਕੋਵਿਡ ਦਵਾਈ 2-ਡੀਜੀ ਲਾਂਚ
Next articleਚੱਕਰਵਾਤੀ ਤੂਫਾਨ ਕਾਰਨ ਦੋ ਸਮੁੰਦਰੀ ਬੇੜੇ ਰੁੜ੍ਹੇ