ਗੀਤ

ਜਿੰਮੀ ਅਹਿਮਦਗੜ੍ਹ

(ਸਮਾਜ ਵੀਕਲੀ)

ਮੇਰੀ ਬੋਲੀ ਉੱਤੇ ਹਮਲਾ ਏ
ਮੇਰੇ ਹੱਕਾਂ ਉੱਤੇ ਡਾਕਾ ਏ
ਮੇਰੇ ਧਰਮ ਦੀ ਬੇਅਦਬੀ ਏ
ਜੇ ਬੋਲਾਂ ਕਹਿਣ ਲੜਾਕਾ ਏ
ਹਰ ਹੋਇਆ ਫੱਟ ਨਸੂਰ ਮੇਰਾ , ਮੈਂ ਘੱਟ ਗਿਣਤੀ
ਹੈ ਇੱਕੋ ਇੱਕ ਕਸੂਰ ਮੇਰਾ , ਮੈਂ ਘੱਟ ਗਿਣਤੀ …

ਮੈਂ ਘੁੱਟ ਸਬਰਾਂ ਦੇ ਪੀਣੇ ਦਾ
ਤੇ ਡਾਗਾਂ ਖਾਣ ਦਾ ਆਦੀ ਹਾਂ
ਜੇ ਲੰਗਰ ਲਾਵਾਂ ਦਾਨੀ ਮੈਂ
ਧਰਨਾ ਲਾਵਾਂ ਅੱਤਵਾਦੀ ਹਾਂ
ਮੈਂ ਬਾਗੀ ਚਿੱਤ ਮਜਬੂਰ ਮੇਰਾ , ਮੈਂ ਘੱਟ ਗਿਣਤੀ
ਹੈ ਇੱਕੋ ਇੱਕ ਕਸੂਰ ਮੇਰਾ , ਮੈਂ ਘੱਟ ਗਿਣਤੀ …

ਬਹੁਗਿਣਤੀ ਧੱਕਾ ਰਾਜ ਕਰੇ
ਲੀਡਰ ਵੀ ਪਾਣੀ ਭਰਦੇ ਨੇ
ਮੇਰੇ ਭੈਣ ਭਰਾ ਛੱਡ ਦੇਸ਼ ਰਹੇ
ਜੋ ਬਚੇ ਗੁਲਾਮੀ ਕਰਦੇ ਨੇ
ਹੋਵੇ ਨਾ ਦੁੱਖੜਾ ਦੂਰ ਮੇਰਾ , ਮੈਂ ਘੱਟ ਗਿਣਤੀ
ਹੈ ਇੱਕੋ ਇੱਕ ਕਸੂਰ ਮੇਰਾ , ਮੈਂ ਘੱਟ ਗਿਣਤੀ …

ਸਿੱਖ ਨੇ ਤਾਂ ਭਰਮ ਮਿਟਾਉਣਾ ਸੀ
ਪਰ ਸਿੱਖ ਹੀ ਵਹਿਮੀ ਕਰ ਦਿੱਤਾ
ਅਰਥਾਂ ਦੇ ਹੋਏ ਅਨਰਥ ਇਉਂ
ਇਤਿਹਾਸ ਬਦਲਕੇ ਧਰ ਦਿੱਤਾ
ਕਿਉਂ ਨਾਨਕ ਗੁਰੂ ਹਜ਼ੂਰ ਮੇਰਾ , ਮੈਂ ਘੱਟ ਗਿਣਤੀ
ਹੈ ਇੱਕੋ ਇੱਕ ਕਸੂਰ ਮੇਰਾ , ਮੈਂ ਘੱਟ ਗਿਣਤੀ …

ਕੋਈ ਜਾਗੇ ਨਾ ਜਾਗੇ “ਜਿੰਮੀ”
ਮੈਂ ਹੋਕਾ ਦੇ ਕੇ ਬਹਿ ਜਾਣਾ
ਕੀ ਪਤਾ ਮੇਰਾ ਕਦ ਗੀਤ ਕੋਈ
ਉਰੇ ਆਖਰੀ ਹੋਕੇ ਰਹਿ ਜਾਣਾ
ਸੱਚ ਖ਼ਾਤਰ ਵਹੂ ਲਹੂਰ ਮੇਰਾ , ਮੈਂ ਘੱਟ ਗਿਣਤੀ
ਹੈ ਇੱਕੋ ਇੱਕ ਕਸੂਰ ਮੇਰਾ , ਮੈਂ ਘੱਟ ਗਿਣਤੀ …

8195907681
ਜਿੰਮੀ ਅਹਿਮਦਗੜ੍ਹ

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਿਤੀ 27-05-2023 ਨੂੰ ਸ.ਸ.ਸ.ਸ. ਸਕੂਲ ਮਹਿਲਾਂ ਦੇ 12ਵੀਂ ਦੇ ਸ਼ਾਨਦਾਰ ਨਤੀਜੇ ਆਉਣ ਤੇ ਸਕੂਲ ਦੇ 90% ਅਤੇ 90% ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ
Next articleਆਤਮਾ ਦਾ ਗੁਣਗਾਨ