ਦਰਬਾਰੀ ਕਵੀ ਤਾਨਸੈਨ

ਹਰਪ੍ਰੀਤ ਪੱਤੋ

(ਸਮਾਜ ਵੀਕਲੀ)

ਬਾਦਸ਼ਾਹ ਅਕਬਰ ਦੇ ਦਰਬਾਰ ਵਿੱਚ ਰੱਖੇ ਨੌਂ ਰਤਨਾਂ ਵਿੱਚੋਂ ਇੱਕ ਕਵੀ ਤਾਨਸੈਨ ਵੀ ਵਧੀਆ ਗਾਵਈਆ ਸੀ। ਉਸ ਸਮੇਂ ਅਕਬਰ ਦੇ ਦਰਬਾਰ ਵਿੱਚ ਉਸ ਦੇ ਮੁਕਾਬਲੇ ਹੋਰ ਕੋਈ ਦੂਜਾ ਕਵੀ ਨਹੀਂ ਸੀ। ਜਦ ਬਾਦਸ਼ਾਹ ਦੇ ਦਰਬਾਰ ਵਿੱਚ ਤਾਨਸੈਨ ਗਾਉਣ ਲੱਗਦਾ, ਤਾਂ ਸਭ ਨੂੰ ਮੰਤ੍ਰ ਮੁਗਧ ਕਰ ਦਿੰਦਾ, ਸਾਰੇ ਸੁਣਨ ਵਾਲੇ ਵਾਹ ਵਾਹ ਕਰਦੇ, ਰਾਜਾ ਉਸ ਨੂੰ ਢੇਰ ਸਾਰਾ ਇਨਾਮ ਬਖਸ਼ਦਾ, ” ਰਾਗ (ਸੰਗੀਤ) ਰੂਹ ਦੀ ਖੁਰਾਕ ਹੋਇਆ ਕਰਦੇ ਹਨ” ਇੱਕ ਦਿਨ ਬਾਦਸ਼ਾਹ ਅਕਬਰ ਤਾਨਸੈਨ ਨੂੰ ਕਹਿਣ ਲੱਗਿਆ। “ਤਾਨਸੈਨ ਤੁਸੀਂ ਬਹੁਤ ਵਧੀਆ ਗਾਉਂਦੇ ਓ, ਇਸ ਵਿੱਚ ਕੋਈ ਸ਼ੱਕ ਨਹੀਂ। ਜੋ ਵੀ ਸੁਣਦਾ ਇਹ ਦੁਨੀਆਂ ਚੋਂ ਕੁਝ ਸਮੇਂ ਲਈ ਹੋਰ ਅਨੰਦ ਦੇ ਦੇਸ ਵਿੱਚ ਚਲਾ ਜਾਂਦਾ, ਮੈਨੂੰ ਇਹ ਦੱਸੋ?ਕਿ ਤੁਸੀਂ ਇਹ ਵਿਦਿਆ ਕਿਸ ਤੋਂ ਲਈ ਹੈ। ਮੈਂ ਆਪ ਦੇ ਗੁਰੂ ਨੂੰ ਮਿਲਣਾ ਚਾਹੁੰਦਾ ਹਾਂ, ਕਿ ਉਹ ਤਾਂ ਤੇਰੇ ਤੋਂ ਵੀ ਸੋਹਣਾ ਗਾਉਂਦਾ ਹੋਵੇਗਾ।

ਤੁਸੀਂ ਉਸ ਨੂੰ ਮੇਰੇ ਦਰਬਾਰ ਵਿੱਚ ਲ਼ੈ ਕੇ ਆਉ”। ਤਾਨਸੈਨ ਨੇ ਕਿਹਾ”ਜੀ ਹਜ਼ੂਰ! ਬਾਦਸ਼ਾਹ ਸਲਾਮਤ, ਮੇਰਾ ਗੁਰੂ ਜਮਨਾ ਨਦੀ ਦੇ ਪਾਰ ਕਿਨਾਰੇ ਉੱਤੇ ਝੁੱਗੀ ਵਿੱਚ ਰਹਿੰਦਾ ਹੈ। ਉਸ ਨੂੰ ਮਿਲਣ ਤੋਂ ਪਹਿਲਾਂ ਪੁੱਛਣਾ ਪੈਦਾ, ਜੇ ਤੁਹਾਡਾ ਹੁਕਮ ਹੋਵੇ, ਤਾਂ ਮੈਂ ਪਹਿਲਾਂ ਜਾਂ ਕੇ ਪੁੱਛ ਆਵਾਂ”। ਬਾਦਸ਼ਾਹ ਨੇ ਤਾਨਸੈਨ ਨੂੰ ਭੇਜ ਦਿੱਤਾ, ਉਸ ਨੇ ਜਾ ਕੇ ਆਪਣੇ ਗੁਰੂ ਜੀ ਨੂੰ ਦੁਆ ਸਲਾਮ ਕੀਤੀ, ਤੇ ਕਿਹਾ?” ਗੁਰੂਦੇਵ, ਬਾਦਸ਼ਾਹ ਅਕਬਰ ਆਪ ਜੀ ਨੂੰ ਮਿਲਣਾ ਚਾਹੁੰਦਾ, ਕੀ ਆਪ ਮੇਰੇ ਨਾਲ ਉਸ ਦੇ ਦਰਬਾਰ ਵਿੱਚ ਜਾ ਸਕਦੇ ਹੋ”, ਤਾਂ ਉਸ ਫ਼ਕੀਰ ਨੇ ਕਿਹਾ, “ਤਾਨਸੈਨ, ਤੁਸੀਂ ਉਸ ਦੇ ਦਰਬਾਰੀ ਕਵੀ ਹੋ। ਪਰ ਮੈਂ ਉਸ ਦਾ ਦਰਬਾਰੀ ਕਵੀ ਨਹੀ। ਜੇ ਰਾਜਾ ਸਾਨੂੰ ਮਿਲਣਾ ਚਾਹੁੰਦਾ, ਤਾਂ ਸੈਰ ਕਰਦਿਆਂ ਨੂੰ ਜਮਨਾ ਦੇ ਕੰਢੇ ਮਿਲ ਸਕਦਾ, ਨਹੀਂ ਤਾਂ ਸਾਡੇ ਕੋਲ ਸਮਾਂ ਨਹੀਂ।

ਨਾਲੇ ਸਾਨੂੰ ਬਾਦਸ਼ਾਹ ਕੋਲੋਂ ਕਿਹੜਾ ਕੋਈ ਲਾਲਚ ਹੈ”। ਤਾਨਸੈਨ ਨੇ ਆ ਕੇ ਸਾਰੀ ਗੱਲ ਬਾਦਸ਼ਾਹ ਨੂੰ ਦੱਸ ਦਿੱਤੀ। ਤਾਂ ਰਾਜੇ ਨੇ ਕਿਹਾ” ਠੀਕ ਹੈ। ਜਦ ਤੂੰ ਸਾਨੂੰ ਕਹੇਗਾ ਆਪਾਂ ਉਸ ਵੇਲੇ ਚੱਲਾਂਗੇ। ਨਾਲੇ ਉਸ ਨੂੰ ਗਾਉਂਦੇ ਹੋਏ ਨੂੰ ਸੁਣਾਗੇ”। ਤਾਨਸੈਨ ਨੇ ਕਿਹਾ “ਬਾਦਸ਼ਾਹ ਸਲਾਮਤ, ਮੇਰੇ ਗੁਰੂ ਕਿਸੇ ਦੇ ਕਹਿਣ ਤੇ ਨਹੀਂ ਗਾਇਆ ਕਰਦੇ। ਉਹ ਤਾਂ ਮਸਤ ਫ਼ਕੀਰ ਅਪਣੀ ਮੌਜ ਵਿੱਚ ਹੀ ਗਾਉਂਣ ਤਾਂ ਆਪਾਂ ਸੁਣ ਸਕਦੇ ਹਾਂ”।

ਇੱਕ ਦਿਨ ਅਕਬਰ ਤੇ ਤਾਨਸੈਨ ਨਦੀ ਵੱਲ ਨੂੰ ਚਲੇ ਗਏ।ਇੱਕ ਬੜੀ ਪਿਆਰੀ ਅਵਾਜ਼ ਰਾਜੇ ਦੇ ਕੰਨਾਂ ਚ ਪਈ। ਬੜੀ ਮਿੱਠੀ ਅਵਾਜ਼ ਜੋ ਅੱਜ ਤੱਕ ਰਾਜੇ ਨੇ ਕਦੇ ਸੁਣੀ ਹੀ ਨਹੀਂ ਸੀ। ਸ਼ਾਮ ਦਾ ਸਮਾਂ ਠੰਡੀ ਠੰਡੀ ਹਵਾ ਵਗੇ, ਵਾਤਾਵਰਨ ਬੜਾ ਸ਼ਾਂਤ, ਰਾਜਾ ਬੜਾ ਹੈਰਾਨ ਹੋਇਆ ਕਿ , ਮੈਂ ਤਾਂ ਸਮਝਿਆ ਸੀ ਕਿ ਤਾਨਸੈਨ ਨਾਲੋਂ ਕੋਈ ਵਧੀਆ ਨਹੀਂ ਗਾ ਸਕਦਾ, ਪਰ ਤਾਨਸੈਨ ਤਾਂ ਇਸ ਦੇ ਮੁਕਾਬਲੇ ਕੁਝ ਵੀ ਨਹੀਂ। ਰਾਜਾ ਤਾਨਸੈਨ ਨੂੰ ਕਹਿਣ ਲੱਗਿਆ “ਤਾਨਸੈਨ ਤੇਰੇ ਗੁਰੂ ਦਾ ਏਨਾਂ ਵਧੀਆ ਗਾਉਣ ਦਾ ਕੀ ਕਾਰਣ ਹੈ”।

ਤਾਂ ਤਾਨਸੈਨ ਕਹਿਣ ਲੱਗਿਆ “ਬਾਦਸ਼ਾਹ ਮੈਂ ਤੁਹਾਡਾ ਦਰਬਾਰੀ ਕਵੀ ਹਾਂ। ਜਦ ਮੈਂ ਗਾਉਣ ਲੱਗਦਾ ਤਾਂ ਮੇਰੇ ਮਨ ਵਿੱਚ ਇਹ ਖਿਆਲ ਹੁੰਦਾ, ਕਿ ਤੁਸੀਂ ਮੈਨੂੰ ਖੁਸ਼ ਹੋ ਕੇ ਅੱਜ ਕੀ ਦੇਵੋਗੇ, ਮੇਰੀ ਨਜ਼ਰ ਆਪ ਵੱਲੋਂ ਮਿਲਣ ਵਾਲੇ ਇਨਾਮ ਤੇ ਟਿੱਕੀ ਹੁੰਦੀ ਹੈ। ਮੇਰਾ ਗੁਰੂ ਬਿਨਾਂ ਲੋਭ ਲਾਲਚ ਤੋਂ ਸਿਰਫ ਆਪਣੇ ਲਈ ਗਾਉਂਦਾ,ਇਸ ਕਰਕੇ ਮੇਰੇ ਤੇ ਉਸ ਦੇ ਗਾਉਣ ਵਿੱਚ ਫ਼ਰਕ ਹੈ”।

ਹੁਣ ਬਾਦਸ਼ਾਹ ਇਹ ਫ਼ਰਕ ਨੂੰ ਸਮਝ ਚੁੱਕਿਆ ਸੀ।

ਬਿਨਾਂ ਮਿਲਿਆ ਦੂਰੋਂ ਹੀ ਫ਼ਕੀਰ ਨੂੰ ਨਮਸ਼ਕਾਰ ਕਰਕੇ ਵਾਪਸ ਮੁੜ ਪਿਆ।

ਹਰਪ੍ਰੀਤ ਪੱਤੋ

ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658 -21417

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article“ਵਿਸ਼ਵ ਧਰਤੀ ਦਿਵਸ” ਨੂੰ ਸਮਰਪਿਤ ਵਾਤਾਵਰਣ ਜਾਗਰੂਕਤਾ ਪੋ੍ਗਰਾਮ ਕਰਵਾਇਆ ਗਿਆ।
Next articleਜਲੰਧਰ ਲੋਕ ਸਭਾ ਉੱਪ ਚੋਣ ‘ਚ ਬੀਬੀ ਕਰਮਜੀਤ ਕੌਰ ਚੌਧਰੀ ਪ੍ਰਾਪਤ ਕਰਨਗੇ ਸ਼ਾਨਦਾਰ ਜਿੱਤ-ਸੋਮ ਦੱਤ ਸੋਮੀ