HOME ਕੌਂਸਲਰ ਕਮਲ ਅਰੋੜਾ ਨੇ ਫੁੱਟਬਾਲ ਗਰਾਊਂਡ ਵਿੱਚ ਲਾਈਟਾਂ ਲਗਵਾਈਆਂ

ਕੌਂਸਲਰ ਕਮਲ ਅਰੋੜਾ ਨੇ ਫੁੱਟਬਾਲ ਗਰਾਊਂਡ ਵਿੱਚ ਲਾਈਟਾਂ ਲਗਵਾਈਆਂ

4

ਲੁਧਿਆਣਾ   (ਸਮਾਜ ਵੀਕਲੀ)  (ਕਰਨੈਲ ਸਿੰਘ ਐੱਮ.ਏ.) ਵਾਰਡ ਨੰਬਰ 20 ਗੁਰੂ ਨਾਨਕ ਨਗਰ, ਸੁਖਦੇਵ ਨਗਰ, ਭਾਮੀਆ ਰੋਡ ਵਿਖੇ ਕੌਂਸਲਰ ਕਮਲ ਅਰੋੜਾ ਨੇ ਫੁੱਟਬਾਲ ਗਰਾਊਂਡ ਜਮਾਲਪੁਰ ਕੁਲੀਏਵਾਲ ਵਾਲ ਵਿੱਚ ਲਾਈਟਾਂ ਲਗਵਾਈਆਂ ਤੇ  ਘਾਹ ਕਟਵਾਇਆ ਅਤੇ ਸਾਰੇ  ਗਰਾਊਂਡ ਦੀ ਮੈਂਟੀਨੈਂਸ ਕਰਵਾਈ।  ਅੱਜ ਸਾਡੀ ਟੀਮ ਡਾ: ਨਵੀਨ ਸਭਰਵਾਲ ਫੁੱਟਬਾਲ ਕੋਚ ਨਾਲ ਗਰਾਊਂਡ ਵਿੱਚ ਪਹੁੰਚੀ ਤਾਂ ਲੋਕਾਂ ਨੇ ਧੰਨਵਾਦ ਕੀਤਾ । ਸਾਰੀਆਂ ਲਾਈਟਾ ਜਗ ਰਹੀਆਂ ਸਨ । ਡਾ: ਅੰਮ੍ਰਿਤਪਾਲ ਸਿੰਘ ਚੇਅਰਮੈਨ ਨੇ ਕਿਹਾ ਕਿ ਦਿਵਾਲੀ ਤੋਂ ਪਹਿਲਾਂ ਪਹਿਲਾਂ ਇਲਾਕੇ ਦੀ ਨੁਹਾਰ ਬਦਲ ਦਿੱਤੀ ਜਾਵੇਗੀ । ਕਮਲ ਅਰੋੜਾ ਨੇ ਇਲਾਕੇ ਦੇ ਲੋਕਾਂ ਨੂੰ ਕਿਹਾ ਕਿ ਉਹ ਬੇਝਿਜਕ ਹੋ ਕੇ ਆਉਣ ਅਤੇ ਇਲਾਕੇ ਦੇ ਕੰਮ ਕਰਵਾਉਣ ਕਦੇ ਕਿਸੇ ਨੂੰ ਕੰਮ ਲਈ ਮਨਾਂ ਨਹੀਂ ਕੀਤਾ ਜਾਵੇਗਾ ਇਸ ਮੌਕੇ ਤਰਲੋਚਨ ਸਿੰਘ, ਮਹਿਲ ਸਿੰਘ, ਗੁਰਦੀਪ ਸਿੰਘ, ਰਜਿੰਦਰ ਸਿੰਘ, ਸੁਭਾਸ਼, ਰਵੀ ਅਤੇ ਬਲਵਿੰਦਰ ਸਿੰਘ ਮੌਜੂਦ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸੰਸਥਾ ਨੇ ਇਨਸਾਨੀਅਤ ਦੀ ਮਿਸਾਲ ਕਾਇਮ ਕੀਤੀ-ਸਰਾਭਾ
Next articleਕੌਂਸਲ ਆਫ ਡਿਪਲੋਮਾ ਇੰਜੀਨੀਅਰਜ਼ ਲੁਧਿਆਣਾ ਜੋਨ ਵੱਲੋਂ ਨਿਗਰਾਨ ਇੰਜੀਨੀਅਰ ਪਰਸ਼ੋਤਮ ਕਜਲਾ ਦਾ ਸੇਵਾ ਮੁਕਤੀ ਸਮੇਂ ਵਿਸ਼ੇਸ਼ ਸਨਮਾਨ