ਲੁਧਿਆਣਾ (ਸਮਾਜ ਵੀਕਲੀ) ( ਕਰਨੈਲ ਸਿੰਘ ਐੱਮ.ਏ.) ਵੱਖ-2 ਇੰਜੀਨੀਅਰਿੰਗ ਵਿਭਾਗਾਂ, ਬੋਰਡਾਂ, ਕਾਰਪੋਰੇਸ਼ਨਾਂ, ਯੂਨੀਵਰਸਿਟੀਆਂ ਅਤੇ ਹੋਰ ਤਕਨੀਕੀ ਅਦਾਰਿਆਂ ਵਿੱਚ ਕੰਮ ਰਹੇ ਜੂਨੀਅਰ ਇੰਜੀਨੀਅਰ-ਸਹਾਇਕ ਇੰਜੀਨੀਅਰ ਅਤੇ ਉਪ ਮੰਡਲ ਇੰਜੀਨੀਅਰ -ਅਫ਼ਸਰ/ਕਾਰਜਕਾਰੀ ਇੰਜੀਨੀਅਰ-(ਪਦ ਉੱਨਤ ਜੇ.ਈ.ਕਾਡਰ )ਦੀ ਨੁਮਾਇੰਦਾ ਜੱਥੇਬੰਦੀ ਕੌਂਸਲ ਆਫ ਡਿਪਲੋਮਾ ਇੰਜੀਨੀਅਰਜ਼ ਪੰਜਾਬ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ (ਯੂ. ਟੀ) ਹਰਿਆਣਾ ਅਤੇ ਜੰਮੂ ਤੇ ਕਸ਼ਮੀਰ ਦੇ ਲੁਧਿਆਣਾ ਜੋਨ ਵੱਲੋਂ ਨਿਗਰਾਨ ਇੰਜੀਨੀਅਰ ਪਰਸ਼ੋਤਮ ਕਜਲਾ ਨਗਰ ਨਿਗਮ ਲੁਧਿਆਣਾ ਦਾ ਸੇਵਾ ਮੁਕਤੀ ਸਮੇਂ ਇੱਕ ਵਿਦਾਇਗੀ ਪਾਰਟੀ ਦੇ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਇੰਜ:ਦਿਲਪ੍ਰੀਤ ਸਿੰਘ ਲੋਹਟ ਸੂਬਾ ਪ੍ਰਧਾਨ ਡੀ: ਈ: ਏ: ,ਲੋ: ਨਿ: ਵਿ: (ਭ ਤੇ ਮ) ਸ਼ਾਖਾ ਪੰਜਾਬ ਤੇ ਵਰਕਿੰਗ ਚੇਅਰਮੈਨ ਕੌਂਸਲ ਆਫ ਡਿਪਲੋਮਾ ਇੰਜੀਨੀਅਰਜ਼ ਅਤੇ ਇੰਜ: ਮਨਜਿੰਦਰ ਸਿੰਘ ਮੱਤੇਨੰਗਲ ਚੇਅਰਮੈਨ ਕੌਂਸਲ ਆਫ ਡਿਪਲੋਮਾ ਇੰਜੀਨੀਅਰਜ਼ (ਪੰਜ ਰਾਜ) ਵੱਲੋਂ ਇੰਜ: ਕਜਲਾ ਦੀਆਂ ਵਿਭਾਗ, ਜੱਥੇਬੰਦੀ ਤੇ ਸਮਾਜ ਪ੍ਰਤੀ ਨਿਭਾਈਆਂ ਗਈਆਂ ਜਿੰਮੇਵਾਰੀਆ ਦਾ ਵਿਸਥਾਰ-ਪੂਰਵਕ ਚਾਨਣਾ ਪਾਇਆ ਗਿਆ। ਇਸ ਸਨਮਾਨ ਸਮਾਰੋਹ ਵਿੱਚ ਇੰਜ: ਹਰਵਿੰਦਰ ਸਿੰਘ ਸੇਵਾ ਮੁਕਤ ਕਾਰਜਕਾਰਨੀ ਇੰਜੀਨੀਅਰ-ਨਗਰ ਨਿਗਮ ਲੁਧਿਆਣਾ, ਇੰਜੀ: ਮੋਹਨ ਸਿੰਘ ਸਹੋਤਾ ਉਪ ਮੰਡਲ ਇੰਜੀਨੀਅਰ ਲੋਕ ਨਿਰਮਾਣ ਵਿਭਾਗ ਲੁਧਿਆਣਾ ਤੇ ਸੂਬਾ ਸੀਨੀਅਰ ਮੀਤ ਪ੍ਰਧਾਨ, ਇੰਜੀ: ਕੁਲਬੀਰ ਸਿੰਘ ਬੈਨੀਪਾਲ ਸੂਬਾ ਪ੍ਰੈਸ ਸਕੱਤਰ ਕੌਂਸਲ ਵੱਲੋਂ ਇੰਜੀ: ਕਜਲਾ ਦੀਆਂ ਵਿਭਾਗ, ਪ੍ਰਸ਼ਾਸਨ ਅਤੇ ਜੱਥੇਬੰਦੀ ਪ੍ਰਤੀ ਪੂਰੀ ਤਨਦੇਹੀ, ਲਗਨ ਨਾਲ ਨਿਭਾਈਆਂ ਗਈਆਂ ਜਿੰਮੇਵਾਰੀਆਂ ਦੀ ਪ੍ਰਸੰਸਾ ਕੀਤੀ ਗਈ । ਇੰਜੀ: ਰੁਪਿੰਦਰ ਸਿੰਘ ਜੱਸੜ ਸੂਬਾ ਵਿੱਤ ਸਕੱਤਰ, ਇੰਜ: ਗੁਰਪ੍ਰੀਤ ਸਿੰਘ ਧੀਰ ਸਹਾਇਕ ਇੰਜੀਨੀਅਰ, ਇੰਜ: ਗੁਲਜ਼ਾਰ ਸਿੰਘ ਸਹਾਇਕ ਇੰਜੀਨੀਅਰ ਸੇਵਾ ਮੁਕਤ, ਇੰਜ : ਰਾਕੇਸ਼ ਕੁਮਾਰ ਸੇਵਾ ਮੁਕਤ- ਉਪ ਮੰਡਲ ਅਫ਼ਸਰ ਜਲ ਸਰੋਤ ਵਿਭਾਗ ਵੱਲੋਂ ਇੰਜ: ਪਰਸ਼ੋਤਮ ਕਜਲਾ ਨਿਗਰਾਨ ਇੰਜੀਨੀਅਰ ਦੀਆਂ ਸਾਰੀਆਂ ਵਿਭਾਗੀ ਅਤੇ ਪ੍ਸ਼ਾਸਨਿਕ ਸ਼ਲਾਘਾਯੋਗ ਸੇਵਾਵਾਂ ਨੂੰ ਵਿਸ਼ੇਸ਼ ਤੌਰ ਤੇ ਯਾਦ ਕਰਦਿਆਂ ਪ੍ਰਸੰਸਾ ਕੀਤੀ ਗਈ। ਇਸ ਸਮਾਗਮ ਵਿੱਚ ਇੰਜੀ: ਰਾਜਿੰਦਰ ਕੁਮਾਰ ਪਾਠਕ ਜੇ.ਈ. ਇੰਜ: ਸਰੂਪ ਸਿੰਘ ਜਨਰਲ ਸਕੱਤਰ ਡੀ: ਈ: ਏ: ਲੁਧਿਆਣਾ, ਇੰਜ: ਏਕਜੋਤ ਸਿੰਘ ਨਿਗਰਾਨ ਇੰਜੀਨੀਅਰ ਨਗਰ ਨਿਗਮ , ਇੰਜ: ਰਣਬੀਰ ਸਿੰਘ ਕਾਰਜਕਾਰੀ ਇੰਜੀਨੀਅਰ ਨਗਰ ਨਿਗਮ, ਇੰਜ: ਸੁਖਬੀਰ ਸਿੰਘ ਉਪ ਮੰਡਲ ਇੰਜੀਨੀਅਰ ਨਗਰ ਨਿਗਮ ਲੁਧਿਆਣਾ, ਇੰਜ: ਹੰਸ ਰਾਜ, ਇੰਜ: ਗੁਰਸ਼ਰਨ ਸਿੰਘ, ਇੰਜ: ਕੁਲਵਿੰਦਰ ਸਿੰਘ ਮੰਗਲੀ (ਸਾਰੇ ਜੂਨੀਅਰ ਇੰਜੀਨੀਅਰ ਲੁਧਿਆਣਾ ), ਅਵਤਾਰ ਸਿੰਘ ਨਗਰ ਨਿਗਮ ਲੁਧਿਆਣਾ, ਸੇਵਾ ਮੁਕਤ ਲੈਕਚਰਾਰ ਸਿੱਖਿਆ ਵਿਭਾਗ ਸੁਖਦੇਵ ਸਿੰਘ ਸਲੇਮਪੁਰੀ, ਇੰਜ: ਧਰਮ ਸਿੰਘ ਸੇਵਾ ਮੁਕਤ ਨਿਗਰਾਨ ਇੰਜੀਨੀਅਰ ਨਗਰ ਨਿਗਮ ਲੁਧਿਆਣਾ ਆਦਿ ਵੱਲੋਂ ਨਿਗਰਾਨ ਇੰਜੀਨੀਅਰ ਕਜਲਾ ਦੀਆਂ ਮਹੱਤਵਪੂਰਨ ਵਿਭਾਗੀ ਸੇਵਾਵਾਂ ਦੌਰਾਨ ਤਜਰਬੇ ਦੀਆਂ ਯਾਦਾਂ ਨੂੰ ਵਿਸ਼ੇਸ਼ ਤੌਰ ਤੇ ਸਾਂਝਾ ਕੀਤਾ ਗਿਆ। ਕੌਂਸਲ ਆਫ ਡਿਪਲੋਮਾ ਇੰਜੀਨੀਅਰਜ਼ ਲੁਧਿਆਣਾ ਜੋਨ ਲੁਧਿਆਣਾ ਦੇ ਸਮੂਹ ਮੈਂਬਰਾਨ ਤੇ ਅਹੁਦੇਦਾਰਾਂ ਵੱਲੋਂ ਸੇਵਾ ਮੁਕਤ ਹੋਏ ਨਿਗਰਾਨ ਇੰਜੀਨੀਅਰ ਇੰਜ: ਕਜਲਾ ਨੂੰ ਵਿਸ਼ੇਸ਼ ਯਾਦਗਾਰੀ ਸਨਮਾਨ ਚਿੰਨ, ਸ਼ਾਲ ਆਦਿ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇੰਜ: ਕਜਲਾ ਵੱਲੋਂ ਕੀਤੀ ਗਈ ਵਿਦਾਇਗੀ ਸਨਮਾਨ ਸਮਾਰੋਹ ਲਈ ਕੌਂਸਲ ਆਫ ਡਿਪਲੋਮਾ ਇੰਜੀਨੀਅਰਜ਼ ਦਾ ਧੰਨਵਾਦ ਕਰਦਿਆਂ ਇੰਜ: ਕਜਲਾ ਵੱਲੋਂ ਜੱਥੇਬੰਦਕ ਕਾਰਜ਼ਾਂ ਲਈ ਹਰ ਸਮੇਂ ਹਾਜ਼ਰ ਰਹਿਣ ਦਾ ਭਰੋਸਾ ਦਿੱਤਾ ਗਿਆ। ਇਸ ਸਨਮਾਨ ਸਮਾਰੋਹ ਸਮੇਂ ਸੇਵਾ ਮੁਕਤ ਨਿਗਰਾਨ ਇੰਜੀਨੀਅਰ ਦੀ ਧਰਮਪਤਨੀ, ਮਾਤਾ, ਨਜ਼ਦੀਕੀ ਸੰਬੰਧੀ ਅਤੇ ਹੋਰ ਪਰਿਵਾਰਕ ਮੈਂਬਰ ਵੀ ਹਾਜ਼ਰ ਹੋਏ।
ਕੌਂਸਲ ਆਫ ਡਿਪਲੋਮਾ ਇੰਜੀਨੀਅਰਜ਼ ਲੁਧਿਆਣਾ ਜੋਨ ਵੱਲੋਂ ਨਿਗਰਾਨ ਇੰਜੀਨੀਅਰ ਪਰਸ਼ੋਤਮ ਕਜਲਾ ਦਾ ਸੇਵਾ ਮੁਕਤੀ ਸਮੇਂ ਵਿਸ਼ੇਸ਼ ਸਨਮਾਨ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj


