*ਖਾਲਿਸਤਾਨੀ ‘ਚ ਜੇਕਰ ਦਮ ਹੈ ਤਾਂ ਉਹ ਭਾਰਤ ਆ ਕੇ ਅਜਿਹੇ ਸ਼ਬਦ ਬੋਲੇ-ਪ੍ਰਧਾਨ ਸਟੀਫ਼ਨ ਮੱਲ*
ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਕਰੀਬੀ ਪਿੰਡ ਰਹਿਪਾ ਵਿਖੇ ਵਿਖੇ ਖਾਲਿਸਤਾਨੀ ਗੁਰਪੰਤਵ ਸਿੰਘ ਪੰਨੂ ਦੁਆਰਾ ਫਿਲੌਰ ਦੇ ਕਰੀਬੀ ਪਿੰਡ ਰਾਮਗੜ ਨੰਗਲ ਵਿਖੇ ਬਾਬਾ ਸਾਹਿਬ ਦੇ ਸਟੈਚੂ ਉੱਪਰ ਗਲਤ ਸ਼ਬਦਾਵਲੀ ਲਿਖਣ ਤੇ ਵੀਡੀਓ ਵਾਇਰਲ ਕਰਕੇ ਉਨਾਂ ਦੇ ਖਿਲਾਫ਼ ਭੱਦ ਸ਼ਬਦਾਵਲੀ ਬੋਲਣ ਖਿਲਾਫ਼ ਕੈਂਡਲ ਮਾਰਚ ਕੱਢਿਆ ਗਿਆ | ਇਸ ਮੌਕੇ ਬੋਲਦਿਆਂ ਪ੍ਰਧਾਨ ਸਟੀਫਨ ਮੱਲ ਪੰਨੂ ਚੰਦ ਰੁਪਇਆ ਦੇ ਕੇ ਆਪਣੀ ਵਾਹ ਵਾਹ ਦੀ ਖਤਾਰ ਨੌਜਵਾਨਾਂ ਦਾ ਭਵਿੱਖ ਤਬਾਹ ਕਰ ਰਿਹਾ ਹੈ | ਜੇਕਰ ਉਹ ਇੰਨੀ ਹੀ ਜੁਅਰਤ ਰੱਖਦਾ ਹੈ ਤਾਂ ਇੰਡੀਆ ਆ ਕੇ ਇਹ ਸ਼ਬਦ ਬੋਲੇ | ਸਟੀਫਨ ਮੱਲ ਨੇ ਕਿਹਾ ਹੈ ਕਿ ਪੰਨੂੰ ਖ਼ਾਲਸਤਾਨ ਦੀ ਮੰਗ ਕਰਦਾ ਹੈ, ਉਹੀ ਭਾਰਤੀ ਸਵਿਧਾਨ ਉਸ ਨੂੰ ਇਸ ਦੀ ਗੱਲ ਰੱਖਣ ਦੀ ਆਜ਼ਾਦੀ ਦਿੰਦਾ ਹੈ ਪਰ ਉਸ ਦੇ ਪੂਰੇ ਪੰਜਾਬ ਵਿੱਚ ਇਕ ਲੜਾਈ ਦਾ ਮਹੋਲ ਖੜ੍ਹਾ ਕਰਨ ਦਾ ਅਤੇ ਆਪਸੀ ਭਾਈਚਾਰਕ ਸਾਂਝ ਨੂੰ ਖ਼ਤਮ ਕਰਨ ਵਾਲੀ ਘੱਟੀਆ ਹਰਕਤ ਕੀਤੀ ਹੈ, ਜਿਸਨੂੰ ਸਮਾਜ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ | ਸਟੀਫਨ ਮੱਲ ਤੇ ਹਰਦੀਪ ਮੈਂਹਿਮੀ ਤੇ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਇਸ ਤਰ੍ਹਾਂ ਦੇ ਦੇਸ਼ ਵਿਰੋਧੀ ਇਨਸਾਨ ਤੇ ਕਨੂੰਨੀ ਕਾਰਵਾਈ ਕੀਤੀ ਜਾਵੇ | ਇਸ ਲਈ ਪਿੰਡ ਰਹਿਪਾ ਦੇ ਨੌਜਵਾਨਾਂ ਨੇ ਕੈਂਡਲ ਮਾਰਗਚ ਕੱਢਿਆ ਗਿਆ, ਜੋ ਭੀਮ ਰਾਓ ਅੰਬੇਡਕਰ ਚੌਂਕ ਤੋਂ ਅਾਰੰਭ ਹੋ ਕੇ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸਭਾ ਵਿਖੇ ਖਤਮ ਹੋਇਆ | ਜਿਸ ਦੀ ਅਗਵਾਈ ਪ੍ਰਧਾਨ ਸਟੀਫਨ ਮੱਲ, ਖਜ਼ਾਨਚੀ ਜੀਵਨ ਮੈਂਹਿਮੀ , ਸੈਕਟਰੀ ਡਾ. ਹਰਬਲਾਸ ਮੱਲ ਪ੍ਰਬਧੰਕ ,ਪ੍ਰਿੰਸੀ ਮੱਲ ਸ਼੍ਰੀ ਗੁਰੂ ਰਵਿਦਾਸ ਸਭਾ ਕਮੇਟੀ ਮੈਂਬਰ ਹਰਮਨ ਮੱਲ, ਸੀਪਾ ਮੱਲ, ਭਵਿੰਧਰ ਮੱਲ, ਮਨਦੀਪ ਮੱਲ, ਅਮਨਾ ਮੱਲ, ਹਰਜਿੰਦਰ ਮੱਲ, ਹਰਨੇਕ ਮੈਂਹਿਮੀ, ਦਲਜੀਤ ਸਿੰਘ, ਮਰਦ ਸੁੰਡ, ਡਿੰਪਲ ਮੱਲ, ਕਮਲ਼ ਮੱਲ, ਨਰਿੰਦਰ ਮੱਲ, ਰਣਜੀਤ ਕੋਰ, ਅਮਰਜੀਤ ਕੌਰ ਵੀ ਹਾਜ਼ਰ ਸਨ |



