HOME *ਅਮਨਦੀਪ ਸਿੰਘ ਨੇ ਸੰਭਾਲਿਆ ਚੋਣ ਤਹਿਸੀਲਦਾਰ ਸ਼ਹੀਦ ਭਗਤ ਸਿੰਘ ਨਗਰ ਦੇ ਅਹੁੱਦੇ...

*ਅਮਨਦੀਪ ਸਿੰਘ ਨੇ ਸੰਭਾਲਿਆ ਚੋਣ ਤਹਿਸੀਲਦਾਰ ਸ਼ਹੀਦ ਭਗਤ ਸਿੰਘ ਨਗਰ ਦੇ ਅਹੁੱਦੇ ਦਾ ਚਾਰਜ*

34
ਨਵਾਂਸ਼ਹਿਰ   (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਅਮਨਦੀਪ ਸਿੰਘ ਨੇ ਸ਼ੁਕਰਵਾਰ ਨੂੰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਚੋਣ ਤਹਿਸੀਲਦਾਰ ਦੇ ਅਹੁੱਦਾ ਦਾ ਚਾਰਜ ਸੰਭਾਲਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਵਿਭਾਗ ਵੱਲੋਂ ਚੋਣ ਕਾਨੂੰਗੋ ਤੋਂ ਪਦ-ਉੱਨਤੀ ਕਰਕੇ ਚੋਣ ਤਹਿਸੀਲਦਾਰ ਸ਼ਹੀਦ ਭਗਤ ਸਿੰਘ ਨਗਰ ਵਿਖੇ ਤੈਨਾਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਆਪਣੀ ਡਿਊਟੀ ਪੂਰੀ ਇਮਾਨਦਾਰੀ, ਮਿਹਨਤ ਅਤੇ ਲਗਨ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਸੌਂਪੀ ਗਈ ਹਰ ਜਿੰਮੇਵਾਰੀ ਨੂੰ ਸਮੇਂ ਸਿਰ ਮੁਕੰਮਲ ਕਰਨ ਉਨ੍ਹਾਂ ਦੀ ਪਹਿਲੀ ਤਰਜੀਹ ਹੋਵੇਗੀ। ਉਨ੍ਹਾਂ ਨੇ ਚੋਣ ਦਫ਼ਤਰ ਦੇ ਅਮਲੇ ਨਾਲ ਮੀਟਿੰਗ ਕਰਕੇ ਵਿਭਾਗੀ ਕੰਮਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਅਤੇ ਕਰਮਚਾਰੀਆਂ ਨੂੰ ਆਪਣੀ ਡਿਊਟੀ ਇਮਾਨਦਾਰੀ ਤੇ ਲਗਨ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ। ਇਸ ਮੋਕੇ ਜਸਬੀਰ ਸਿੰਘ ਪੀ.ਏ.ਟੂ ਡਿਪਟੀ ਕਮਿਸ਼ਨਰ, ਜਤਿੰਦਰ ਸਿੰਘ ਫੂ਼ਡ ਸਪਲਾਈ ਇੰਸਪੈਕਟਰ, ਰਣਜੀਤ ਸਿੰਘ ਜੂਨੀਅਰ ਸ਼ਹਾਇਕ ਐਸ.ਡੀ.ਐੱਮ ਦਫਤਰ ਨਵਾਸ਼ਹਿਰ, ਕੁਲਬੀਰ ਸਿੰਘ ਖਜਾਨਾ ਦਫਤਰ ਨਵਾਂਸ਼ਹਿਰ, ਸੁਨੀਲ ਕੁਮਾਰ ਫੂਡ ਸਪਲਾਈ ਜੂਨੀਅਰ ਸਹਾਇਕ, ਸੰਦੀਪ ਕੈਥ ਪਵਨ ਪ੍ਰੋਜਕੈਟ ਨਵਾਂਸ਼ਹਿਰ, ਭਪਿੰਦਰ ਸਿੰਘ ਫੂ਼ਡ ਸਪਲਾਈ ਨਵਾਂਸ਼ਹਿਰ, ਚੋਣ ਵਿਭਾਗ ਦੇ ਸਾਰੇ ਕਰਮਚਾਰੀ ਅਤੇ ਪਰਿਵਾਰਿਕ ਮੈਬਰ ਹਾਜ਼ਰ ਸਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਪੰਜਾਬ ਹੁਨਰ ਵਿਕਾਸ ਮਿਸ਼ਨ ਅਧੀਨ ਟ੍ਰੇਨਿੰਗ ਪ੍ਰਾਪਤ ਕਰ ਰਹੇ ਨੌਜਵਾਨਾਂ ਦਾ ਪੋਕਸੋ ਐਕਟ ਅਤੇ ਪੌਸ਼ ਐਕਟ ਬਾਰੇ ਸੈਮੀਨਾਰ ਲਗਾਇਆ
Next articleਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਮੰਚ ਵੱਲੋਂ ਪਿਤਾ ਦਿਵਸ ਨੂੰ ਸਮਰਪਿਤ ਕਰਵਾਈ ਗਈ ਕਾਵਿ-ਮਿਲਣੀ ਬਹੁਤ ਹੀ ਸ਼ਾਨਦਾਰ, ਪ੍ਰਭਾਵਸ਼ਾਲੀ ਅਤੇ ਯਾਦਗਾਰ ਹੋ ਨਿਬੜੀ