HOME ਬੁੱਧ ਧੰਮ ਸ਼ਾਂਤੀ ਯਾਤਰਾ ਦਾ ਜਲੰਧਰ ਪਹੁੰਚਣ ‘ਤੇ ਬੋਧੀ ਭਾਈਚਾਰੇ ਵੱਲੋਂ ਭਰਵਾਂ...

ਬੁੱਧ ਧੰਮ ਸ਼ਾਂਤੀ ਯਾਤਰਾ ਦਾ ਜਲੰਧਰ ਪਹੁੰਚਣ ‘ਤੇ ਬੋਧੀ ਭਾਈਚਾਰੇ ਵੱਲੋਂ ਭਰਵਾਂ ਸਵਾਗਤ ਕੀਤਾ ਜਾਵੇਗਾ

18

 ਜਲੰਧਰ    (ਸਮਾਜ ਵੀਕਲੀ)   (ਪਰਮਜੀਤ ਜੱਸਲ)-ਅੱਜ ਬੁੱਧਿਸ਼ਟ ਭਾਈਚਾਰੇ ਦੀ ਇਕ ਮੀਟਿੰਗ ਬੁੱਧ ਵਿਹਾਰ ਸਿਧਾਰਥ ਨਗਰ ਜਲੰਧਰ ਵਿਖੇ ਸ੍ਰੀ ਹੁਸਨ ਲਾਲ ਬੌਧ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਇਹ ਫੈਸਲਾ ਕੀਤਾ ਗਿਆ ਕਿ ਬੁੱਧ ਧੰਮ ਸ਼ਾਂਤੀ ਯਾਤਰਾ ,ਜੋ ਥਾਈਲੈਂਂਡ , ਭਾਰਤ ਅਤੇ ਹੋਰ ਦੇਸ਼ਾਂ ਦੇ ਭਿਖਸ਼ੂਆਂ ਵਲੋਂ ਸਾਂਝੇ ਤੌਰ ‘ਤੇ ਸੰਘੋਲ ਤੋਂ ਲੇਹ ਲੱਦਾਖ ਤੱਕ ਕੱਢੀ ਜਾ ਰਹੀ ਹੈ। ਜਿਸ ਦਾ 17 ਜੂਨ 2026, ਦਿਨ ਬੁੱਧਵਾਰ,ਸ਼ਾਮ 6 ਵਜੇ ਸਤਿਗੁਰੂ ਰਵਿਦਾਸ ਚੌਂਕ ਬੂਟਾ ਮੰਡੀ ਤੋਂ ਬੁੱਧ ਵਿਹਾਰ ਸਿਧਾਰਥ ਨਗਰ,ਜਲੰਧਰ ਵਿੱਚ ਪਹੁੰਚਣ ‘ਤੇ ਨਿੱਘਾ ਸਵਾਗਤ ਕੀਤਾ ਜਾਵੇਗਾ। ਸ਼ਾਂਤੀ ਧੰਮ ਯਾਤਰਾ ਸੰਘੋਲ ਤੋਂ ਸ਼ੁਰੂ ਹੋ ਕੇ ਤਕਸ਼ਿਲਾ ਮਹਾਂਬੁੱਧ ਵਿਹਾਰ ਲੁਧਿਆਣਾ, ਫਿਲੌਰ, ਗੁਰਾਇਆ, ਫਗਵਾੜਾ ਤੋਂ ਹੁੰਦੀ ਹੋਈ ਜਲੰਧਰ ਪਹੁੰਚੇਗੀ। ਮੀਟਿੰਗ ਵਿੱਚ ਹੁਸਨ ਲਾਲ ਬੌਧ,ਐਡਵੋਕੇਟ ਹਰਭਜਨ ਸਾਂਪਲਾ, ਚੰਚਲ ਬੌਧ, ਹੁਸਨ ਲਾਲ ਬੌਧ ਫੂਲਪੁਰ ਧਨਾਲ, ਹਰਮੇਸ਼ ਜੱਸਲ, ਪ੍ਰਿੰਸੀਪਲ ਪਰਮਜੀਤ ਜੱਸਲ ਅਤੇ ਹੋਰ ਉਪਾਸਕ ਸ਼ਾਮਿਲ ਸਨ। ਇਸ ਵਿੱਚ ਅੰਬੇਡਕਰੀ ਸੰਸਥਾਵਾਂ , ਬੋਧੀ ਸੰਸਥਾਵਾਂ ,ਵਾਲਮੀਕ ਸੰਸਥਾਵਾਂ ਅਤੇ ਹੋਰ ਸੰਸਥਾਵਾਂ ਵੀ ਸਹਿਯੋਗ ਕਰ ਰਹੀਆਂ ਹਨ। ਇਸ ਧੰਮ ਯਾਤਰਾ ਦਾ ਮੁੱਖ ਮਕਸਦ ਭਾਰਤ ਅਤੇ ਵਿਸ਼ਵ ਵਿੱਚ ਸ਼ਾਂਤੀ ਨੂੰ ਸਥਾਪਿਤ ਕਰਨਾ ਹੈ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਮੰਚ ਵੱਲੋਂ ਪਿਤਾ ਦਿਵਸ ਨੂੰ ਸਮਰਪਿਤ ਕਰਵਾਈ ਗਈ ਕਾਵਿ-ਮਿਲਣੀ ਬਹੁਤ ਹੀ ਸ਼ਾਨਦਾਰ, ਪ੍ਰਭਾਵਸ਼ਾਲੀ ਅਤੇ ਯਾਦਗਾਰ ਹੋ ਨਿਬੜੀ
Next articleImportance of Girls’ Football Tournaments, Especially for South Asian Girls