ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) 26 ਜਨਵਰੀ ਦਾ ਮਹੱਤਵਪੂਰਨ ਦਿਨ ਜਿਸ ਦਿਨ ਸਾਨੂੰ ਹੱਕ ਅਧਿਕਾਰ ਮਿਲੇ ਸਨ ਪਿੰਡ ਭਰੋ ਮਜਾਰਾ ਡਾਕਟਰ ਅੰਬੇਡਕਰ ਨਗਰ ਵਿਖੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਤੇ ਫੁੱਲ ਮਾਲਾ ਪਹਿਨਾਕੇ ਤੇ ਸੰਗਤਾਂ ਨੂੰ ਲੱਡੂ ਵੰਡ ਕੇ ਮਨਾਇਆ ਗਿਆ । ਇਸ ਮੌਕੇ ਕੁਲਵੰਤ ਰਾਮ ਭਰੋ ਮਜਾਰਾ ਅਤੇ ਸ਼ਾਈ ਪਿੱਪਲ ਸ਼ਾਹ ਭਰੋ ਮਜਾਰਾ ਵਾਲਿਆਂ ਨੇ ਸੰਗਤਾਂ ਨੂੰ ਦੱਸਿਆ ਕਿ ਬਾਬਾ ਸਾਹਿਬ ਡਾ ਅੰਬੇਡਕਰ ਜੀ ਨੇ ਸਾਨੂੰ ਇਸ ਦਿਨ ਕਾਨੂੰਨੀ ਤੌਰ ਤੇ ਬਰਾਬਰੀ ਲੈਕੇ ਦਿੱਤੀ ਸੀ, ਖ਼ਾਸ ਕਰਕੇ ਔਰਤ ਜ਼ਾਤੀ ਨੂੰ ਜਿਨ੍ਹਾਂ ਨੂੰ ਘਰੋਂ ਬਾਹਰ ਨਹੀਂ ਨਿਕਲ ਦਿੰਦੇ ਸਨ।ਸਭ ਜ਼ਾਤਾਂ, ਧਰਮਾਂ ਵਿੱਚੋਂ ਉਚ ਨੀਚ ਅਤੇ ਨਫ਼ਰਤ ਨੂੰ ਦੂਰ ਕਰਕੇ ਇੱਕ ਇਨਸਾਨੀਅਤ ਪੈਦਾ ਕਰ ਗਿਆ ਅਤੇ ਸਭ ਨੂੰ ਵੱਧ ਤੋਂ ਵੱਧ ਕਿਤਾਬਾਂ ਪੜ੍ਹ ਕੇ ਗਿਆਨ ਹਾਸਲ ਕਰਨਾ ਚਾਹੀਦਾ ਹੈ। ਪਿੰਡ ਦੀ ਸੰਗਤ ਅਤੇ ਆਲੇ ਦੁਆਲੇ ਦੀ ਸੰਗਤ ਬਹੁਤ ਵੱਡੀ ਗਿਣਤੀ ਵਿੱਚ ਆਈ ਹੈਈ ਸੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj