ਕਨੇਡਾ ਤੋਂ ਪੰਜਾਬ ਵਿੱਚ ਆ ਕੇ ਪਹਿਲੀ ਵਾਰ ਸਾਹਿਤਕ ਸਮਾਗਮ ਮੋਟਰ ਉੱਤੇ ਦੇਖਿਆ- ਮੋਹਨ ਗਿੱਲ ਕਨੇਡਾ

ਲੁਧਿਆਣਾ (ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :- ਗੋਸਲ ਪ੍ਰਕਾਸ਼ਨ ਵੱਲੋਂ ਛਾਪੀ ਸ਼ਾਇਰ ਤਰਨਪ੍ਰੀਤ ਸਿੰਘ ਗੁਰਮ ਦੀ ਕਿਤਾਬ ‘ਮਹਿਰਮ’ ਪਿੰਡ ਉੱਚੀ ਦੌਦ ਵਿਖੇ  ਖੇਤਾਂ ਦੇ ਪੁੱਤ ਸਾਹਿਤ ਸਭਾ ਮਲੌਦ ਵੱਲੋਂ ਜਸਵੀਰ ਸਿੰਘ ਚਹਿਲ ਦੀ ਮੋਟਰ ਉਪਰ ਕਰਵਾਏ ਸਮਾਗਮ ਦੌਰਾਨ ਰਿਲੀਜ਼ ਕੀਤੀ ਗਈ। ਇਹ ਪ੍ਰੋਗਰਾਮ ਆਪਣੇ ਆਪ ਵਿੱਚ ਨਿਵੇਕਲਾ ਸੀ ਕਿਉਂਕਿ ਸਾਹਿਤਕ ਪ੍ਰੋਗਰਾਮ ਖੇਤਾਂ ਦੇ ਵਿੱਚ ਮੋਟਰ ਉਪਰ ਕੀਤਾ ਗਿਆ। ਇਸ ਸਾਹਿਤਕ ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦੇ ਹੋਏ ਗੋਸਲ ਪ੍ਰਕਾਸ਼ਨ ਦੇ ਮੁੱਖੀ ਗੁਰਦੀਪ ਸਿੰਘ ਮੰਡਾਹਰ ਅਤੇ ਖੇਤਾਂ ਦੇ ਪੁੱਤ ਸਾਹਿਤ ਸਭਾ ਦੇ ਮੁਖੀ ਹਰਵਿੰਦਰ ਚਾਹਲ ਨੇ ਦੱਸਿਆ ਕਿ ਇਸ ਸਮਾਗਮ ਦਾ ਉਦਘਾਟਨ ਦੀਪਕ ਗੋਇਲ ਕੌਂਸਲਰ ਮਲੌਦ ਨੇ ਰਿਬਨ ਕੱਟ ਕੇ ਕੀਤਾ ਅਤੇ ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਪ੍ਰਸਿੱਧ ਕਹਾਣੀਕਾਰ ਜਤਿੰਦਰ ਹਾਂਸ ਅਤੇ ਪ੍ਰਵਾਸੀ ਲੇਖਕ ਮੋਹਨ ਗਿੱਲ ਡੇਹਲੋਂ ਪਹੁੰਚੇ । ਸਮਾਗਮ ਦੀ ਪ੍ਰਧਾਨਗੀ ਨੈਸ਼ਨਲ ਅਵਾਰਡ ਜੇਤੂ ਅਧਿਆਪਕ ਕਰਮਜੀਤ ਸਿੰਘ ਗਰੇਵਾਲ ਨੇ ਕੀਤੀ।  ਵਿਸ਼ੇਸ਼ ਮਹਿਮਾਨ ਵਜੋਂ ਪ੍ਰਸਿੱਧ ਲੇਖਕ ਪ੍ਰਭਜੋਤ ਸੋਹੀ, ਬਲਬੀਰ ਸਿੰਘ ਬੱਬੀ ਤੱਖਰਾਂ ਮੀਤ ਅਨਮੋਲ, ਧਰਮਿੰਦਰ ਸ਼ਾਹਿਦ ਖੰਨਾ, ਵਿਜੇ ਕੁਮਾਰ ਲੁਧਿਆਣਾ ਹਾਊਸ ਆਫ਼ ਲਿਟਰੇਚਰ ਅਤੇ ਸੁਖਦੀਪ ਸਿੰਘ ਮਲੋਟ ਭਾਸ਼ਾ ਵਿਭਾਗ ਲੁਧਿਆਣਾ ਨੇ ਸ਼ਿਰਕਤ ਕੀਤੀ। ਸਟੇਜ ਦੀ ਕਾਰਵਾਈ ਗੁਰਦੀਪ ਸਿੰਘ. ਮੰਡਾਹਰ ਨੇ ਚਲਾਈ। ਇਹਨਾਂ ਤੋਂ ਇਲਾਵਾ ਜਗਦੇਵ ਸਿੰਘ ਘੁੰਗਰਾਲੀ, ਹਰਬੰਸ ਸਿੰਘ ਸ਼ਾਨ ਬਗਲੀ,  ਗੁਰੀ ਤੁਰਮਰੀ, ਹਰਪ੍ਰੀਤ ਸਿੰਘ ਸਿਹੋੜਾ, ਦਵਿੰਦਰ ਧੌਲਮਾਜਰਾ, ਸਿਕੰਦਰ ਰੁੜਕਾ, ਕੁੱਕੂ ਘਲੋਟੀ, ਜਸਵੀਰ ਚਹਿਲ ਨੇ ਆਪਣੀਆਂ ਰਚਨਾਵਾਂ ਸੁਣਾਈਆਂ। ਕਿਤਾਬ ਵਾਰੇ ਪਰਚਾ ਪ੍ਰਸਿੱਧ ਲੇਖਕ ਤੇ ਗੀਤਕਾਰ ਜਿੰਮੀ ਅਹਿਮਦਗੜ੍ਹ ਨੇ ਪੜ੍ਹਿਆ। ਇਸ ਮੌਕੇ ਸਾਹਿਤ ਸਭਾ ਦੇ ਸਰਪ੍ਰਸਤ ਮਾ ਗੁਰਦੇਵ ਸਿੰਘ ਪੰਧੇਰ, ਚੇਅਰਮੈਨ ਪ੍ਰਿੰਸੀਪਲ ਬਲਵੰਤ ਸਿੰਘ ਉਕਸੀ, ਪ੍ਰਧਾਨ ਹਰਵਿੰਦਰ ਚਹਿਲ ਜਸਵੀਰ ਸਿੰਘ ਚਹਿਲ,  ਦੁਨੀਆਦਾਰ ਸਿੰਘ,  ਤਰਨਪ੍ਰੀਤ ਸਿੰਘ ਕੂਹਲੀ, ਰਮਨਦੀਪ ਸਿੰਘ ਕਨੇਚ, ਲਵਪ੍ਰੀਤ ਸਿੰਘ, ਰਾਜਦੀਪ ਸਿੰਘ ਗੁਰਦਿੱਤਪੁਰਾ ਆਦਿ ਹਾਜ਼ਰ ਸਨ।  ਅੰਤ ਵਿਚ ਗੁਰਦੀਪ ਸਿੰਘ ਮੰਡਾਹਰ  ਅਤੇ ਤਰਨਪ੍ਰੀਤ ਸਿੰਘ ਗੁਰਮ ਨੇ ਆਏ ਸਾਹਿਤਕਾਰ ਸਾਥੀਆਂ ਨੂੰ ਸਨਮਾਨਿਤ ਕੀਤਾ ਤੇ ਉਹਨਾਂ ਦਾ ਧੰਨਵਾਦ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article*** ਚੁੱਪ ਦੀ ਆਵਾਜ਼ ***
Next articleਵਿਰਾਸਤੀ ਮੇਲਾ ਤੇ ਸੱਭਿਆਚਾਰਕ ਵੰਨਗੀਆਂ