ਖਰਾਬ ਮੌਸਮ ਦੇ ਬਾਵਜੂਦ ਭਾਰਤੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਅਲੱਗ -ਅਲੱਗ ਪਿੰਡਾਂ ਵਿਚ ਇਕਾਈਆਂ ਬਣਾਈਆਂ 

ਸੈਂਕੜਿਆਂ ਦੀ ਤਾਦਾਦ ਵਿਚ ਕਿਸਾਨਾਂ ਵੱਲੋਂ ਸ਼ਮੂਲੀਅਤ ਕੀਤੀ 

ਭਾਰੀ ਬਾਰਸ਼ ਵਿਚ ਫੁਰਮਾਨ ਸਿੰਘ ਸੰਧੂ ਵੱਲੋਂ ਮੰਡੀਆਂ ਦਾ ਦੌਰਾ 
ਮਹਿਤਪੁਰ,19 ਅਪ੍ਰੈਲ (ਸੁਖਵਿੰਦਰ ਸਿੰਘ ਖਿੰਡਾ)- ਅੱਜ ਖਰਾਬ ਮੌਸਮ ਤੇ ਭਾਰੀ ਬਾਰਸ਼ ਦੇ ਬਾਵਜੂਦ ਪਿੰਡ ਰਾਏਪੁਰ ਅਰਾਈਆ ਵਿਖੇ ਗੁਰਦੁਆਰਾ ਸਾਹਿਬ ਦੇ ਹਾਲ ਵਿਚ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਕੋਰ ਕਮੇਟੀ ਮੈਂਬਰ ਨਰਿੰਦਰ ਸਿੰਘ ਬਾਜਵਾ, ਸੂਬਾ ਕਮੇਟੀ ਮੈਂਬਰ ਲਖਬੀਰ ਸਿੰਘ ਗੋਬਿੰਦਪੁਰ , ਜ਼ਿਲ੍ਹਾ ਪ੍ਰਧਾਨ ਰਮਨਜੀਤ ਸਿੰਘ ਸਮਰਾ  ਵੱਲੋਂ ਇਕ ਹੰਗਾਮੀ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿਚ ਇਲਾਕੇ ਭਰ ਦੇ ਅਲੱਗ – ਅਲੱਗ ਪਿੰਡਾਂ ਤੋਂ ਆਏ ਸੈਂਕੜੇ ਕਿਸਾਨ ਵੀਰਾਂ ਵੱਲੋਂ ਭਾਈ ਗਿਣਤੀ ਵਿਚ ਸਮੂਲੀਅਤ ਕੀਤੀ ਗਈ। ਇਸ ਮੌਕੇ ਕਿਸਾਨ ਯੂਨੀਅਨ ਦੇ ਮੁੱਖ ਬੁਲਾਰੇ ਸਰਵਣ ਸਿੰਘ ਜੱਜ ਵੱਲੋਂ ਕਿਸਾਨ ਵੀਰਾਂ ਨੂੰ ਸੰਬੋਧਨ ਕਰਦਿਆਂ ਅਨੁਸ਼ਾਸਨ ਵਿਚ ਰਹਿ ਕੇ ਜਮਹੂਰੀਅਤ ਢੰਗ ਨਾਲ ਹੱਕੀ ਮੰਗਾਂ ਬਾਬਤ ਲੜਾਈ ਲੜਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਫੁਰਮਾਨ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੂਰੇ ਪੰਜਾਬ ਦੇ ਜ਼ਿਲਿਆਂ ਵਿਚ ਅਲੱਗ ਅਲੱਗ ਇਲਾਕਿਆਂ ਦੇ ਪਿੰਡਾ ਵਿਚ ਇਕਾਈਆਂ ਦਾ ਗਠਨ ਕੀਤਾ ਜਾ ਰਿਹਾ ਹੈ।
ਇਸ ਮੌਕੇ ਕੋਰ ਕਮੇਟੀ ਮੈਂਬਰ ਨਰਿੰਦਰ ਸਿੰਘ ਬਾਜਵਾ ਨੇ ਸੰਬੋਧਨ ਕਰਦਿਆਂ ਕਿਹਾ ਕਿ  ਕਿਹਾ ਕਿ ਖਰਾਬ ਮੌਸਮ ਦੇ ਬਾਵਜੂਦ ਕਿਸਾਨਾਂ ਦਾ ਅੱਜ ਦੀ ਮੀਟਿੰਗ ਵਿਚ ਸੈਂਕੜਿਆਂ ਦੀ ਤਾਦਾਦ ਵਿਚ ਪੁੱਜਣਾ ਚੜਦੀ ਕਲਾ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਮੀਟਿੰਗ ਸੂਬਾ ਪ੍ਰਧਾਨ ਫੁਰਮਾਨ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੀਤੀ ਗਈ ਹੈ ਅਚਾਨਕ ਤੇਜ਼ ਬਾਰਸ਼ ਤੇ ਖਰਾਬ ਮੌਸਮ ਹੋਣ ਕਰਕੇ ਪ੍ਰਧਾਨ ਜੀ ਮੰਡੀਆਂ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਚਲੇ ਗਏ ਹਨ। ਉਨ੍ਹਾਂ ਕਿਹਾ ਕਿ ਫੁਰਮਾਨ ਸਿੰਘ ਸੰਧੂ ਦੁਆਰਾ ਭਾਰੀ ਬਾਰਸ਼ ਦੌਰਾਨ ਮੰਡੀਆਂ ਦਾ ਦੌਰਾ ਕੀਤਾ ਹੈ ਅਤੇ ਦੇਖਣ ਵਿਚ ਆਇਆ ਹੈ ਕਿ ਮੰਡੀਆਂ ਵਿਚ ਸਰਕਾਰ ਵੱਲੋਂ ਪੁਖਤਾ ਪ੍ਰਬੰਧਾਂ ਦੀ ਘਾਟ ਰੜਕ ਰਹੀ ਹੈ।ਇਸ ਮੌਕੇ ਜ਼ਿਲਾ ਪ੍ਰਧਾਨ ਰਮਨਜੀਤ ਸਿੰਘ ਸਮਰਾ, ਕਿਸਾਨ ਆਗੂ ਗੁਰਦੀਪ ਸਿੰਘ ਵੱਲੋਂ ਵੀ ਸੰਬੋਧਨ ਕੀਤਾ। ਇਸ ਮੀਟਿੰਗ ਦੌਰਾਨ ਪਿੰਡ ਗੋਬਿੰਦਪੁਰ ਦੀ ਇਕਾਈ ਦੌਰਾਨ ਬਲਜੀਤ ਸਿੰਘ ਪ੍ਰਧਾਨ, ਮਹਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ, ਨਿਰਮਲ ਸਿੰਘ ਖਜਾਨਚੀ, ਅਵਤਾਰ ਸਿੰਘ ਮੀਤ ਪ੍ਰਧਾਨ, ਸੁਖਜਿੰਦਰ ਸਿੰਘ ਮੈਂਬਰ, ਕਰਮ ਸਿੰਘ ਕਮੇਟੀ ਮੈਂਬਰ, ਗੁਰਪ੍ਰੀਤ ਸਿੰਘ ਸਕੱਤਰ, ਇਕਾਈ ਰਾਏਪੁਰ ਅਰਾਈਆ ਅਸ਼ੋਕ ਕੁਮਾਰ ਪ੍ਰਧਾਨ, ਗੁਰਪ੍ਰੀਤ ਸਿੰਘ ਸ਼ੇਰਾ ਮੀਤ ਪ੍ਰਧਾਨ, ਇੰਦਰ ਸਿੰਘ ਸਕੱਤਰ, ਮੈਂਬਰ ਬਲਵੀਰ ਸਿੰਘ, ਰਵਿੰਦਰ ਸਿੰਘ, ਗੁਰਬਖਸ਼ ਸਿੰਘ, ਰਾਮ ਸਿੰਘ ਕਸ਼ਮੀਰ ਸਿੰਘ,  ਇਕਾਈ ਰਾਏਪੁਰ ਗੁਜਰਾਂ ਮੱਖਣ ਸਿੰਘ ਪ੍ਰਧਾਨ, ਸਤਵੀਰ ਸਿੰਘ ਮੀਤ ਪ੍ਰਧਾਨ, ਸੁਖਦੇਵ ਸਿੰਘ ਮੈਂਬਰ, ਜਸਵਿੰਦਰ ਸਿੰਘ ਸੋਨੂੰ ਮੈਂਬਰ, ਸੁਭਾਸ਼ ਸਿੰਘ ਮੈਂਬਰ, ਰਾਜਵਿੰਦਰ ਸਿੰਘ ਮੈਂਬਰ, ਇਕਾਈ ਬੀਠਲ ਝੁਗੀਆਂ ਪ੍ਰਧਾਨ ਸੁਖਬੀਰ ਸਿੰਘ, ਮੀਤ ਪ੍ਰਧਾਨ ਸਰਬਜੀਤ ਸਿੰਘ, ਨਰਿੰਦਰ ਸਿੰਘ ਮੈਂਬਰ, ਕੁਲਵੰਤ ਸਿੰਘ ਮੈਂਬਰ, ਭੁਪਿੰਦਰ ਸਿੰਘ ਮੈਂਬਰ ਚੁਣੇ ਗਏ। ਚੁੱਣੇ ਗਏ ਕਿਸਾਨ ਅਹੁਦੇਦਾਰਾਂ ਨੂੰ ਯੂਨੀਅਨ ਵੱਲੋਂ ਹਾਰ ਪਾ ਕੇ ਜੈਕਾਰੇ ਗਜਾਉਂਦਿਆ ਪ੍ਰਵਾਨਗੀ ਦਿੱਤੀ। ਇਸ ਮੌਕੇ ਲਖਵੀਰ ਸਿੰਘ ਗੋਬਿੰਦਪੁਰ ਤਾਲਮੇਲ ਕਮੇਟੀ ਪੰਜਾਬ, ਨਰਿੰਦਰ ਸਿੰਘ ਬਾਜਵਾ ਆਦਰਮਾਨ ਕੋਰ ਕਮੇਟੀ ਮੈਂਬਰ ਪੰਜਾਬ, ਜਿਲਾ ਪ੍ਰਧਾਨ ਰਮਨਜੀਤ ਸਿੰਘ ਸਮਰਾ, ਸੋਢੀ ਸਿੰਘ ਸਰਪੰਚ ਜ਼ਿਲ੍ਹਾ ਮੀਤ ਪ੍ਰਧਾਨ ਜਲੰਧਰ, ਗੁਰਦੀਪ ਸਿੰਘ ਖਜਾਨਚੀ, ਰਣਜੀਤ ਸਿੰਘ ਬਲਾਕ ਪ੍ਰਧਾਨ ਯੂਥ, ਜਸਪਾਲ ਸਿੰਘ ਤਹਿਸੀਲ ਯੂਥ ਪ੍ਰਧਾਨ, ਮਹਿੰਦਰ ਪਾਲ ਸਿੰਘ ਬਲਾਕ ਪ੍ਰਧਾਨ ਨੂਰਮਹਿਲ, ਸਰਬਣ ਸਿੰਘ ਜੱਜ ਮੁਖ ਬੁਲਾਰਾ ਜਲੰਧਰ, ਨਿਰਮੋਹ ਸਿੰਘ, ਸੁਰਜੀਤ ਸਿੰਘ ਬਾਗੀ ਵਾਲ, ਇਕਬਾਲ ਸਿੰਘ ਲੋਹਗੜ੍ਹ, ਮਹਿੰਦਰ ਸਿੰਘ ਅਵਾਣ ਖਾਲਸਾ, ਹਰਭਜਨ ਸਿੰਘ, ਪੂਰਨ ਸਿੰਘ ਬਾਗੀ ਵਾਲ, ਰਾਜਵਿੰਦਰ ਸਿੰਘ ਪਰਜੀਆ ਬਿਹਾਰੀ ਪੁਰ, ਲਖਵੀਰ ਸਿੰਘ ਆਦਰਮਾਨ, ਤਖ਼ਤ ਸਿੰਘ ਆਦਰਮਾਨ ਆਦਿ ਕਿਸਾਨ ਆਗੂ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਇੱਕ ਸਿਆਸੀ ਮੀਟਿੰਗ ਵਿੱਚ 22 ਧਾਰ ਦੇ ਰਾਜਿਆਂ ਦਾ ਚੜ ਕੇ ਆਉਣਾ ਸਾਖੀ ਸੁਣਾਉਣਾ ਮੇਰੇ ਖਿਆਲ ਨਾਲ ਕੋਈ ਛੋਟੀ ਗੱਲ ਨਹੀਂ ਹੈ
Next articleਦਸਵੀਂ ਦੀ ਪ੍ਰੀਖਿਆ ਵਿੱਚ ਜਿਲ੍ਹੇ ਵਿੱਚੋਂ ਪਹਿਲੇ ਸਥਾਨ ਤੇ ਆਉਣ ਵਾਲੀ ਵਿਦਿਆਰਥਣ ਨਿਤਿਕਾ ਦਾ ਵਿਸ਼ੇਸ਼ ਸਨਮਾਨ