(ਸਮਾਜ ਵੀਕਲੀ) ਸੜਕਾਂ ਉੱਤੇ ਵਧ ਰਹੀਆਂ ਗੱਡੀਆਂ ਦੀ ਗਿਣਤੀ ਨਾਲ਼ ਸੜਕ ਹਾਦਸਿਆਂ ਦੀ ਗਿਣਤੀ ਵੀ ਦਿਨੋਂ ਦਿਨ ਵਧਦੀ ਜਾ ਰਹੀ ਹੈ। ਐਕਸੀਡੈਂਟ ਸਿਰਫ਼ ਇੱਕ ਘਟਨਾ ਨਹੀਂ, ਇਹ ਕਈ ਪਰਿਵਾਰਾਂ ਦੀ ਜ਼ਿੰਦਗੀ ਨੂੰ ਹਮੇਸ਼ਾਂ ਲਈ ਬਦਲ ਦੇਂਦੀ ਹੈ। ਹਰ ਰੋਜ਼ ਅਸੀਂ ਅਖ਼ਬਾਰਾਂ ਅਤੇ ਖ਼ਬਰਾਂ ਵਿਚ ਕਿਤੇ ਨਾ ਕਿਤੇ ਐਕਸੀਡੈਂਟ ਦੀ ਜਾਣਕਾਰੀ ਪੜ੍ਹਦੇ ਹਾਂ, ਜੋ ਕਿਸੇ ਦੀ ਜ਼ਿੰਦਗੀ ਦੀ ਆਖਰੀ ਘੜੀ ਬਣ ਜਾਂਦੀ ਹੈ।
ਸੜਕ ਹਾਦਸਿਆਂ ਦੇ ਮੁੱਖ ਕਾਰਨ ਹਨ ਤੇਜ਼ ਰਫ਼ਤਾਰ, ਨਸ਼ੇ ਦੀ ਹਾਲਤ ਵਿੱਚ ਗੱਡੀ ਚਲਾਉਣਾ, ਮੋਬਾਈਲ ‘ਤੇ ਗੱਲ ਕਰਦਿਆਂ ਡ੍ਰਾਈਵ ਕਰਨਾ, ਅਤੇ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ। ਕਈ ਵਾਰ ਲਾਪਰਵਾਹੀ ਦੇ ਨਾਲ ਨਾਲ ਸੜਕਾਂ ਦੀ ਖਰਾਬ ਹਾਲਤ ਅਤੇ ਰੋਸ਼ਨੀ ਦੀ ਘਾਟ ਵੀ ਐਕਸੀਡੈਂਟ ਦਾ ਕਾਰਨ ਬਣਦੀ ਹੈ। ਦੁਰਭਾਗਵਸ਼, ਇਨ੍ਹਾਂ ਹਾਦਸਿਆਂ ਵਿੱਚ ਬੇਗੁਨਾਹ ਲੋਕਾਂ ਦੀ ਵੀ ਜਾਨ ਜਾਂਦੀ ਹੈ ਜੋ ਆਪਣੀ ਗੱਲਤੀਆਂ ਕਰਦੇ ਵੀ ਨਹੀਂ।
ਇਨ੍ਹਾਂ ਹਾਦਸਿਆਂ ਤੋਂ ਬਚਾਅ ਲਈ ਸਾਨੂੰ ਚਾਹੀਦਾ ਹੈ ਕਿ ਅਸੀਂ ਸਦਾ ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਕਰੀਏ, ਹੇਲਮੈਟ ਅਤੇ ਸੀਟ ਬੈਲਟ ਵਰਗੀਆਂ ਸੁਰੱਖਿਆ ਦੀ ਵਰਤੋਂ ਕਰੀਏ ਅਤੇ ਨਸ਼ੇ ਦੀ ਹਾਲਤ ਵਿੱਚ ਕਦੇ ਵੀ ਵਾਹਨ ਨਾ ਚਲਾਈਏ। ਹਰੇਕ ਨਾਗਰਿਕ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੀ ਜਾਨ ਦੇ ਨਾਲ ਨਾਲ ਹੋਰਾਂ ਦੀ ਜਾਨ ਦੀ ਵੀ ਇੱਜ਼ਤ ਕਰੇ।
ਆਓ, ਅਸੀਂ ਸਭ ਮਿਲ ਕੇ ਇਹ ਸੰਕਲਪ ਲਈਏ ਕਿ ਸੜਕਾਂ ‘ਤੇ ਸੁਰੱਖਿਅਤ ਤਰੀਕੇ ਨਾਲ ਚੱਲਾਂਗੇ ਅਤੇ ਕਿਸੇ ਦੀ ਜ਼ਿੰਦਗੀ ਨੂੰ ਖਤਰੇ ਵਿੱਚ ਨਹੀਂ ਪਾਵਾਂਗੇ। ਇਕ ਛੋਟੀ ਜਿਹੀ ਲਾਪਰਵਾਹੀ ਕਈਆਂ ਦੀ ਜ਼ਿੰਦਗੀ ਬਰਬਾਦ ਕਰ ਸਕਦੀ ਹੈ, ਇਸ ਲਈ ਸਾਵਧਾਨ ਰਹਿਣਾ ਬਹੁਤ ਜ਼ਰੂਰੀ ਹੈ।
ਮੰਜੂ ਰਾਇਕਾ
ਭਿੰਡਰਾਂ ਸੰਗਰੂਰ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj






