ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਡਾ ਗੁਰਿੰਦਰਜੀਤ ਸਿੰਘ ਸਿਵਲ ਸਰਜਨ ਜ਼ਿਲ੍ਹਾ ਸ ਭ ਸ ਨਗਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ ਜਸਵਿੰਦਰ ਸਿੰਘ ਐਸ ਐਮ ਓ ਸਿਵਲ ਹਸਪਤਾਲ ਬੰਗਾ ਦੀ ਰਹਿਨੁਮਾਈ ਹੇਠ ਹਰ ਸ਼ੁਕਰਵਾਰ ਨੂੰ ਡੇਂਗੂ ਤੇ ਵਾਰ ਐਕਟੀਵਿਟੀ ਕੀਤੀ ਗਈ । ਇਸ ਵਿੱਚ ਸਰਕਾਰੀ ਪ੍ਰਾਈਵੇਟ ਦਫ਼ਤਰ ਅਤੇ ਰੋਡਵੇਜ਼ ਵਰਕਸ਼ਾਪ ਵਿੱਚ ਡੇਂਗੂ ਦੀ ਐਕਟੀਵਿਟੀ ਕੀਤੀ ਗਈ। ਇਸ ਵਿੱਚ ਪਾਣੀ ਖੜ੍ਹਾ ਨਹੀਂ ਹੋਣਾ ਚਾਹੀਦਾ।ਹਰ ਸ਼ੁਕਰਵਾਰ ਕੂਲਰ ਸਾਫ਼ ਕਰਨੇ ਚਾਹੀਦੇ ਹਨ ਅਤੇ ਸੁੱਕੇ ਰੱਖਣੇ, ਗਮਲਿਆਂ ਵਿੱਚ ਪਾਣੀ ਉਨ੍ਹਾਂ ਹੀ ਪਾਉਣਾ ਚਾਹੀਦਾ ਹੈ ਜਿਨ੍ਹਾਂ ਅਡਸਟ ਹੋ ਜਾਵੇ । ਕੱਪੜੇ ਇਸ ਤਰ੍ਹਾਂ ਦੇ ਪਹਿਨੇ ਚਾਹੀਦੇ ਹਨ ਕਿ ਪੂਰਾ ਸਰੀਰ ਡੱਕ ਹੋ ਜਾਵੇ। ਬੁਖਾਰ ਹੋਣ ਤੇ ਸਰਕਾਰੀ ਹਸਪਤਾਲ ਵਿੱਚ ਖੂਨ ਦੀ ਜਾਂਚ ਕਰਾਉਣੀ ਚਾਹੀਦੀ ਹੈ ਅਤੇ ਦੁਵਾਈ ਮੁਫ਼ਤ ਮਿਲਦੀ ਹੈ। ਇਸ ਵਿੱਚ ਡਾ ਤਜਿੰਦਰ ਸਿੰਘ ,ਡਾ ਬਲਜਿੰਦਰ ਕੁਮਾਰ,ਸ ਰਣਯੋਧ ਸਿੰਘ ਹੈਲਥ ਸੁਪਰਵਾਈਜਰ ਮੇਲ , ਮੈਡਮ ਮਨਜੀਤ ਕੌਰ ਹੈਲਥ ਸੁਪਰਵਾਈਜਰ ਫੀਮੇਲ, ਰਾਜ ਕੁਮਾਰ ਮੇਲ ਵਰਕਰ, ਮੈਡਮ ਦਲਜੀਤ ਕੌਰ ਏ ਐਨ ਐਮ, ਆਸ਼ਾ ਵਰਕਰ, ਬਰੀਡਿੰਗ ਚੈਕਰ, ਗੁਰੂ ਨਾਨਕ ਹਸਪਤਾਲ ਢਾਹਾਂ ਕਲੇਰਾਂ ਦੇ ਸਟੂਡੈਂਟ ਸ਼ਾਮਿਲ ਹੋਏ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



